ਡੇਰਾ ਬਿਆਸ ਮੁਖੀ ਦੀ ਮਮਤਾ - 96 ਵਰ੍ਹਿਆਂ ਦੇ ਬਜ਼ੁਰਗ ਮਾਂ ਨੂੰ ਹਮੇਸ਼ਾਂ ਰੱਖਦੇ ਨੇ ਆਪਣੇ ਨਾਲ, ਜਾਣੋ ਕਿੱਥੇ ਕੀਤਾ ਇਹ ਖੁਲਾਸਾ 

ਪਰਵੀਨ ਸੰਧੂ ਨੇ ਆਪਣੀ ਹੱਥਲਿਖਤ ਪਲੇਠੀ ਪੁਸਤਕ "ਮਾਂ ਦਾ ਪੁਨਰਜਨਮ" ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਭੇਂਟ ਕੀਤੀ ਅਤੇ ਮਾਂ ਦੀ ਮਹੱਹਤਾ ਵਿੱਚ ਬਾਬਾ ਜੀ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਿਆਨ ਫੁਰਮਾਇਆ, ਕਿ ਮਾਂ ਦਾ ਕੋਈ ਬਦਲ ਨਹੀਂ ਹੈ। 

Courtesy: ਚੰਡੀਗੜ੍ਹ ਵਿਖੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਮਾਤਾ ਮੋਹਿੰਦਰ ਕੌਰ ਜੀ ਦਾ ਜਨਮਦਿਨ ਮਨਾਇਆ ਸੀ, ਜਿਸਦੀ ਫੋਟੋ ਉਸ ਸਮੇਂ ਸਾਮਣੇ ਆਈ ਸੀ।

Share:

ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਸਰ ਇਹ ਨਸੀਹਤ ਦਿੰਦੇ ਹਨ ਕਿ ਮਾਂ-ਬਾਪ ਦੀ ਸੇਵਾ ਕਰੋ। ਕਦੇ ਵੀ ਆਪਣੇ ਮਾਂ-ਬਾਪ ਦਾ ਦਿਲ ਨਾ ਦੁਖਾਓ। ਅਕਸਰ ਸਤਿਸੰਗਾਂ ਦੌਰਾਨ ਵੀ ਉਹਨਾਂ ਦੇ ਪ੍ਰਵਚਨਾਂ 'ਚ ਮਾਂ-ਬਾਪ ਨੂੰ ਉੱਚ ਦਰਜਾ ਦਿੱਤਾ ਜਾਂਦਾ ਹੈ। ਡੇਰੇ ਅੰਦਰ ਸਵਾਲ-ਜਵਾਬ ਦੇ ਪ੍ਰੋਗ੍ਰਾਮਾਂ ਦੌਰਾਨ ਵੀ ਜਦੋਂ ਡੇਰਾ ਮੁਖੀ ਕੋਲੋਂ ਕੋਈ ਸ਼ਰਧਾਲੂ ਮਾਪਿਆਂ ਦੇ ਮਾਣ ਸਨਮਾਨ ਜਾਂ ਜ਼ਿੰਦਗੀ 'ਚ ਅਹਿਮੀਅਤ ਸਬੰਧੀ ਸਵਾਲ ਪੁੱਛਦਾ ਹੈ ਤਂ ਡੇਰਾ ਮੁਖੀ ਦਾ ਇਹੀ ਜਵਾਬ ਹੁੰਦਾ ਹੈ ਕਿ ਮਾਂ-ਬਾਪ ਦੀ ਕਦਰ ਕਰਨੀ ਚਾਹੀਦੀ ਹੈ। ਉਹਨਾਂ ਦੀ ਸੇਵਾ ਕਰੋ। ਅੱਜ ਤੁਹਾਨੂੰ ਇਹ ਅਸਲੀਅਤ ਵੀ ਦੱਸਣ ਜਾ ਰਹੀ ਹਾਂ ਕਿ ਡੇਰਾ ਮੁਖੀ ਦਾ ਆਪਣੀ ਮਾਂ ਦੇ ਪ੍ਰਤੀ ਖੁਦ ਵੀ ਇੰਨਾ ਜ਼ਿਆਦਾ ਮੋਹ ਹੈ ਕਿ ਉਹ ਆਪਣੀ ਬਿਰਧ ਮਾਂ ਦੀ ਸੰਭਾਲ ਤੇ ਪਿਆਰ 'ਚ ਕੋਈ ਕਮੀ ਨਹੀਂ ਛੱਡ ਰਹੇ। ਆਓ ਦੱਸਦੇ ਹਾਂ ਕਿ ਇਸਦਾ ਖੁਲਾਸਾ ਕਿਵੇਂ ਤੇ ਕਿੱਥੇ ਹੋਇਆ....

ਡੇਰੇ ਅੰਦਰ ਹੋਈ ਯਾਦਗਾਰੀ ਮੁਲਾਕਾਤ  

ਨਾਲ ਡੇਰਾ ਬਿਆਸ ਵਿਖੇ ਇੱਕ ਯਾਦਗਾਰੀ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ  ਚੇਤਨ ਪਰਕਾਸ਼ ਧਾਲੀਵਾਲ, ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ ਪਰਵੀਨ ਸੰਧੂ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਮੁਲਤਾਨੀ, ਨਵਜੋਤ ਸੰਧੂ, ਅਰਸ਼ਦੀਪ ਸਿੰਘ, ਆਸਟਰੇਲੀਆ ਤੋਂ ਆਏ ਵਿੱਦਿਅਕ ਅਦਾਰਿਆਂ ਦੇ ਮਾਲਕ ਗੌਰਵ ਮਲਹੋਤਰਾ ਅਤੇ ਉਹਨਾਂ ਦੀ ਧਰਮ ਪਤਨੀ ਸਨਦੀਪ ਕੋਰ ਸ਼ਾਮਿਲ ਰਹੇ। ਇਹਨਾਂ ਸਾਰਿਆਂ ਨੇ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਅਤੇ ਕੁੱਝ ਬੇਨਤੀਆਂ ਵੀ ਕੀਤੀਆਂ।

ਹਰਬਲ ਪੌਦਿਆਂ ਤੋਂ ਮਸਾਲਿਆਂ ਦਾ ਉਤਪਾਦ

ਮੁੱਖ ਰੂਪ ਵਿੱਚ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਮਿਊਨਿਟੀ ਕਿਚਨ ਦੀ ਕਾਰਗੁਜ਼ਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਏ ਜਾਣ ਦੀ ਚਰਚਾ ਕਰਦਿਆਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੁੱਝ ਸੁਝਾਅ ਸਾਂਝੇ ਕੀਤੇ ਕਿ ਹੁਣ ਅਸੀਂ ਨਿਊਟਰੀਸ਼ਨਲ ਸਕਿਉਰਿਟੀ ਵੱਲ ਵੱਧ ਰਹੇ ਹਾਂ। ਕਮਿਊਨਿਟੀ ਕਿਚਨ ਰਾਹੀਂ ਮਿਲਟ ਬੇਸਡ ਫੂਡ (ਮੋਟਾ ਅਨਾਜ਼) ਜਾਂ ਪੌਸ਼ਟਿਕ ਭੋਜਨ ਨੂੰ ਖਾਸ ਤੌਰ ਤੇ ਆਪਣੇ ਖਾਣੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਲੋਕਾਂ ਦੀ ਸਿਹਤ ਬਿਹਤਰ ਹੋ ਸਕੇ। ਸ਼ਰਮਾ ਨੇ ਮੈਡੀਸਨਲ ਅਤੇ ਹਰਬਲ ਪੌਦਿਆਂ ਤੋਂ ਮਸਾਲਿਆਂ ਦਾ ਉਤਪਾਦ ਕਰਕੇ  ਉਹਨਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਨ ਲਈ ਸੁਝਾਅ ਰੱਖੇ ਅਤੇ ਸਰਧਾਲੂਆਂ ਨੂੰ ਵੱਧ ਤੋਂ ਵੱਧ ਮਿਲਟ (ਮੋਟੇ ਅਨਾਜ਼) ਬੀਜਣ ਲਈ ਪ੍ਰੇਰਨਾ ਕਰਨ ਲਈ ਬੇਨਤੀ ਕੀਤੀ। ਡੇਰਾ ਮੁਖੀ ਨੇ ਨਾ ਸਿਰਫ਼ ਇਸ ਸੁਝਾਅ ਤੇ ਸਹਿਮਤੀ ਪ੍ਰਗਟਾਈ ਬਲਕਿ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਝੋਨਾ (ਚਾਵਲ) ਹੇਠ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇਗਾ। ਉੱਥੇ ਹੀ ਮਿੱਟੀ ਦੀ ਸਿਹਤ ਵੀ ਬਿਹਤਰ ਹੋਵੇਗੀ।

ਮਾਂ ਦਾ ਕੋਈ ਬਦਲ ਨਹੀਂ ਹੈ

ਇਸਤੋਂ ਇਲਾਵਾ ਡੇਰੇ ਵੱਲੋਂ ਪ੍ਰਕਾਸ਼ਿਤ ਖੂਬਸੂਰਤ ਲਿਟਰੇਚਰ ਸਰਕੂਲੇਸ਼ਨ ਵਧਾਉਣ ਵਾਸਤੇ ਬੇਨਤੀ ਕੀਤੀ। ਇਸੇ ਦੌਰਾਨ ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਚੰਡੀਗੜ੍ਹ (ਮੁਹਾਲੀ) ਦੇ ਪ੍ਰਧਾਨ ਪਰਵੀਨ ਸੰਧੂ ਨੇ ਆਪਣੀ ਹੱਥਲਿਖਤ ਪਲੇਠੀ ਪੁਸਤਕ "ਮਾਂ ਦਾ ਪੁਨਰਜਨਮ" ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨੂੰ ਭੇਂਟ ਕੀਤੀ ਅਤੇ ਮਾਂ ਦੀ ਮਹੱਹਤਾ ਵਿੱਚ ਬਾਬਾ ਜੀ ਨੇ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਬਿਆਨ ਫੁਰਮਾਇਆ, ਕਿ ਮਾਂ ਦਾ ਕੋਈ ਬਦਲ ਨਹੀਂ ਹੈ, ਬਾਬਾ ਜੀ ਨੇ ਦੱਸਿਆ ਕਿ ਉਹ ਆਪਣੇ 96 ਵਰ੍ਹਿਆਂ ਦੇ ਮਾਤਾ ਜੀ ਨੂੰ ਆਪਣੇ ਨਾਲ ਰੱਖਦੇ ਹਨ। ਇਹ ਸਾਰੀ ਮੁਲਾਕਾਤ ਬਹੁਤ ਹੀ ਸੁਖਾਵੇਂ ਅਤੇ ਉਤਸਾਹਜਨਕ ਮਾਹੋਲ ਵਿੱਚ ਸੰਪੰਨ ਹੋਈ। ਬਾਬਾ ਜੀ ਦਾ ਧੰਨਵਾਦ ਕਰਦਿਆਂ ਸ਼ਰਮਾ ਨੇ ਕਿਹਾ ਕਿ ਅਸੀਂ ਆਪਣੀਆਂ ਹੋਰ ਬੇਨਤੀਆਂ ਲੈ ਕੇ ਦੁਬਾਰਾ ਫਿਰ ਆਵਾਂਗੇ। 

ਇਹ ਵੀ ਪੜ੍ਹੋ