ਮਹਾਰਾਜਾ ਨਾਭਾ ਦੇ ਖੰਡਰ ਬਣੇ ਹੀਰਾ ਮਹਿਲ 'ਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੁੜ ਲਾਈਆਂ ਰੌਣਕਾਂ

ਕੁੱਲ ਦੁਨੀਆਂ ਨੂੰ ਰੂਹਾਨੀਅਤ ਦਾ ਸੰਦੇਸ਼ ਦੇਣ ਵਾਲੀਆਂ ਇਹਨਾਂ ਦੋਵੇਂ ਸ਼ਖਸੀਅਤਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ। ਮਹਾਰਾਣੀ ਪ੍ਰੀਤੀ ਸਿੰਘ ਤੇ ਮਹਾਰਾਜਾ ਉਦੈ ਪ੍ਰਤਾਪ ਸਿੰਘ ਨੇ ਦੋਵੇਂ ਮਹਾਨ ਸ਼ਖਸੀਅਤਾਂ ਦਾ ਸ਼ਾਨਦਾਰ ਸੁਆਗਤ ਕੀਤਾ। 

Courtesy: ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਭਾ ਦੇ ਹੀਰਾ ਮਹਿਲ ਪੁੱਜੇ।

Share:

Dera Beas Chief Nabha Visit : ਧਰਮਿੰਦਰ ਸਿੰਘ (ਖੰਨਾ) - ਕਈ ਦਹਾਕਿਆਂ ਤੋਂ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਵਿਰਾਸਤੀ ਸ਼ਹਿਰ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਹੀਰਾ ਮਹਿਲ 'ਚ ਅੱਜ ਉਸ ਸਮੇਂ ਮੁੜ ਰੌਣਕਾਂ ਦੇਖਣ ਨੂੰ ਮਿਲੀਆਂ ਜਦੋਂ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਥੇ ਪੁੱਜੇ। ਉਹਨਾਂ ਦੇ ਨਾਲ ਉਤਰਾਧਿਕਾਰੀ ਹਜ਼ੂਰ ਜਸਦੀਪ ਸਿੰਘ ਗਿੱਲ ਵੀ ਸਨ। ਕੁੱਲ ਦੁਨੀਆਂ ਨੂੰ ਰੂਹਾਨੀਅਤ ਦਾ ਸੰਦੇਸ਼ ਦੇਣ ਵਾਲੀਆਂ ਇਹਨਾਂ ਦੋਵੇਂ ਸ਼ਖਸੀਅਤਾਂ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ। ਮਹਾਰਾਣੀ ਪ੍ਰੀਤੀ ਸਿੰਘ ਤੇ ਮਹਾਰਾਜਾ ਉਦੈ ਪ੍ਰਤਾਪ ਸਿੰਘ ਨੇ ਦੋਵੇਂ ਮਹਾਨ ਸ਼ਖਸੀਅਤਾਂ ਦਾ ਸ਼ਾਨਦਾਰ ਸੁਆਗਤ ਕੀਤਾ। 

ਬਾਬਾ ਜੀ ਨੇ ਪੂਰਾ ਮਹਿਲ ਘੁੰਮ ਕੇ ਦੇਖਿਆ

ਡੇਰਾ ਬਿਆਸ ਤੋਂ ਹੈਲੀਕਾਪਟਰ ਦੇ ਰਾਹੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹਜ਼ੂਰ ਜਸਦੀਪ ਸਿੰਘ ਪਹਿਲਾਂ ਨਾਭਾ ਸਥਿਤ ਸਤਿਸੰਗ ਘਰ ਪੁੱਜੇ। ਇੱਥੇ ਰਾਤ ਤੋਂ ਹੀ ਉਹਨਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੀ ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਸੰਗਤ ਨੂੰ ਦਰਸ਼ਨ ਦਿੱਤੇ ਗਏ। ਜਿਸ ਉਪਰੰਤ ਇਹਨਾਂ ਦੀਆਂ ਗੱਡੀਆਂ ਦਾ ਕਾਫਿਲਾ ਸਤਿਸੰਗ ਘਰ ਤੋਂ ਸਿੱਧਾ ਹੀਰਾ ਮਹਿਲ ਪੁੱਜਾ। ਮਹਿਲ ਅੰਦਰ ਮੌਜੂਦ ਸੰਗਤ ਤੇ ਹੋਰਨਾਂ ਲੋਕਾਂ ਨੂੰ ਦਰਸ਼ਨ ਦੇਣ ਉਪਰੰਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹਜ਼ੂਰ ਜਸਦੀਪ ਸਿੰਘ ਗਿੱਲ ਨੇ ਪੂਰਾ ਮਹਿਲ ਘੁੰਮ ਕੇ ਦੇਖਿਆ ਤੇ ਇਸ ਨਾਲ ਜੁੜੀ ਹਰੇਕ ਵਿਰਾਸਤੀ ਚੀਜ਼ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਇਸ ਉਪਰੰਤ ਮਹਿਲ 'ਚ ਦੁਪਹਿਰ ਦਾ ਖਾਣਾ ਖਾਣ ਮਗਰੋਂ ਉਹ ਸਤਿਸੰਗ ਘਰ ਨਾਭਾ ਲਈ ਰਵਾਨਾ ਹੋਏ। ਫਿਰ ਉੱਥੋਂ ਹੈਲੀਕਾਪਟਰ ਰਾਹੀਂ ਸਹਾਰਨਪੁਰ ਗਏ। 

ਜਿਵੇਂ ਪਹਿਲਾਂ ਰੌਣਕਾਂ ਲੱਗਦੀਆਂ ਸੀ, ਉਵੇਂ ਦਾ ਮਾਹੌਲ ਬਣਿਆ 

ਮਹਾਰਾਣੀ ਪ੍ਰੀਤੀ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਮਰਥਕਾਂ ਸਮੇਤ ਮਹਿਲ ਆਉਣ 'ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹਜ਼ੂਰ ਜਸਦੀਪ ਸਿੰਘ ਗਿੱਲ ਦਾ ਫੁੱਲਾਂ ਦੀ ਵਰਖਾ ਨਾਲ ਸੁਆਗਤ ਕੀਤਾ। ਮਹਾਰਾਣੀ ਨੇ ਕਿਹਾ ਕਿ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਮਹਾਰਾਜਾ ਦੇ ਇਸ ਮਹਿਲ 'ਚ ਸੰਤ ਮਹਾਂਪੁਰਸ਼ ਆਇਆ ਕਰਦੇ ਸੀ ਤੇ ਰੌਣਕਾਂ ਲੱਗਦੀਆਂ ਸੀ, ਉਸੇ ਤਰੀਕੇ ਨਾਲ ਅੱਜ ਬਾਬਾ ਜੀ ਆਏ ਤੇ ਮਹਿਲ ਅੰਦਰ ਰੌਣਕਾਂ ਲੱਗੀਆਂ। ਉਹਨਾਂ ਨੂੰ ਬੜੀ ਖੁਸ਼ੀ ਹੋਈ। ਨਾਭਾ ਤੋਂ ਵਿਧਾਇਕ ਦੇਵ ਮਾਨ ਨੇ ਵੀ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਕਰੀਬ ਇੱਕ ਸਾਲ ਤੋਂ ਉਹ ਖੁਦ ਵੀ ਬਾਬਾ ਜੀ ਅੱਗੇ ਬੇਨਤੀਆਂ ਕਰ ਰਹੇ ਸੀ ਕਿ ਨਾਭਾ ਮਹਿਲ ਚਰਨ ਪਾਏ ਜਾਣ। ਅੱਜ ਉਹਨਾਂ ਦੀ ਮੁਰਾਦ ਪੂਰੀ ਹੋਈ ਹੈ। 

ਇਹ ਵੀ ਪੜ੍ਹੋ