Dera Baba Nanak: ਖੇਤਾਂ ਵਿੱਚੋਂ ਮਿਲੇ ਦੋ ਹੈਰੋਇਨ ਦੇ ਪੈਕਟ, ਧਮਾਕੇ ਵਾਲੀ ਸਮਗਰੀ ਹੋਣ ਦੇ ਡਰ ਕਾਰਨ ਬੰਬ ਡਿਫਿਊਜ਼ ਟੀਮਾਂ ਨੇ ਖੋਲੇ ਪੈਕਟ

ਕਿਸਾਨ ਗੁਰਬਚਨ ਸਿੰਘ ਵੱਲੋਂ ਆਪਣੇ ਖੇਤਾਂ ਵਿੱਚ ਬਰਸਨ ਦੀ ਕਟਾਈ ਦੌਰਾਨ ਦੋ ਪੈਕਟ ਵਿਖੇ ਗਏ ਸਨ ਅਤੇ ਇੱਕ ਪੈਕਟ ਤੇ ਲਾਈਟ ਵਾਲੀ ਚੀਜ਼ ਲੱਗੀ ਹੋਈ ਸੀ ਅਤੇ ਇਸ ਪੈਕਟ ਵਿੱਚ ਧਮਾਕੇ ਵਾਲੀ ਸਮਗਰੀ ਹੋਣ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਸੀ

Share:

ਹਾਈਲਾਈਟਸ

  • ਪੈਕਟ ਤੇ ਲਾਈਟ ਵਾਲੀ ਚੀਜ਼ ਲੱਗੀ ਹੋਈ ਸੀ ਅਤੇ ਇਸ ਪੈਕਟ ਵਿੱਚ ਧਮਾਕੇ ਵਾਲੀ ਸਮਗਰੀ ਹੋਣ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਸੀ

ਗੁਰਦਾਸਪੁਰ ਦੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਪਿੰਡ ਭਗਤਾਣਾ ਬੋਹੜ ਵਡਾਲਾ ਦੇ ਖੇਤਾਂ ਵਿੱਚੋਂ ਦੋ ਪੈਕਟ ਬਰਾਮਦ ਕੀਤੇ ਗਏ ਸਨ। ਬਰਾਮਦ ਕੀਤੇ ਪੈਕਟਾਂ ਵਿੱਚੋਂ ਇੱਕ ਪੈਕਟ ਵਿੱਚ ਧਮਾਕੇ ਵਾਲੀ ਸਮਗਰੀ ਹੋਣ ਦੇ ਡਰ ਕਾਰਨ ਬੁੱਧਵਾਰ ਨੂੰ ਧਰਮਕੋਟ ਪੱਤਣ ਵਿਖੇ ਐਸਐਸਪੀ ਅਸ਼ਵਨੀ ਗੁਟਿਆਲ ਦੀ ਨਿਗਰਾਨੀ ਹੇਠ ਬੰਬ ਡਿਫਿਊਜ਼ ਟੀਮ ਵੱਲੋਂ ਸ਼ੱਕੀ ਪੈਕਟ ਖੋਲਿਆ ਗਿਆ ਜਿਸ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ।

ਪੈਕਟ ਵਿੱਚ ਧਮਾਕੇ ਵਾਲੀ ਸਮਗਰੀ ਹੋਣ ਦਾ ਸ਼ੱਕ

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ ਬੀਓਪੀ ਮੇਤਲਾ ਨਾਲ ਲੱਗਦੇ ਡੇਰਾ ਬਾਬਾ ਨਾਨਕ ਪੁਲਿਸ ਥਾਣਾ ਤੇ ਪਿੰਡ ਭਗਤਾਣਾ ਬੋਹੜ ਵਡਾਲਾ ਤੇ ਕਿਸਾਨ ਗੁਰਬਚਨ ਸਿੰਘ ਵੱਲੋਂ ਆਪਣੇ ਖੇਤਾਂ ਵਿੱਚ ਬਰਸਨ ਦੀ ਕਟਾਈ ਦੌਰਾਨ ਦੋ ਪੈਕਟ ਵਿਖੇ ਗਏ ਸਨ ਅਤੇ ਇੱਕ ਪੈਕਟ ਤੇ ਲਾਈਟ ਵਾਲੀ ਚੀਜ਼ ਲੱਗੀ ਹੋਈ ਸੀ ਅਤੇ ਇਸ ਪੈਕਟ ਵਿੱਚ ਧਮਾਕੇ ਵਾਲੀ ਸਮਗਰੀ ਹੋਣ ਦਾ ਸ਼ੱਕ ਜਾਹਿਰ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚ ਓ ਬਿਕਰਮਜੀਤ ਸਿੰਘ ਵੱਲੋਂ ਦੋਵੇਂ ਪੈਕਟ ਪੁਲਿਸ ਹਿਰਾਸਤ ਵਿੱਚ ਲੈਣ ਤੋਂ ਬਾਅਦ ‌ ਬੁੱਧਵਾਰ ਨੂੰ ਐਸਐਸਪੀ ਬਟਾਲਾ ਅਸ਼ਵਨੀ ਗੁਟਿਆਲ ਦੀ ਦੇਖ ਰੇਖ ਹੇਠ ਬੰਬ ਡਿਡਕੇਟ ਐਂਡ ਡਿਸਪੋਜ਼ਲ ਸਟਾਫ (ਬੀਡੀਡੀਐਸ ) ਵੱਲੋਂ ਧਰਮਕੋਟ ਪੱਤਨ ਨੇੜੇ ਪੈਕਟ ਨੂੰ ਖੋਲਿਆ ਗਿਆ ਜਿਸ ਵਿੱਚੋਂ ਹੈਰੋਇਨ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੇ ਪਾਸੇ ਤੋਂ ਡਰੋਨ ਦੇ ਜ਼ਰੀਏ ਇਹ ਪੈਕਟ ਭਾਰਤੀ ਖੇਤਰ ਵਿੱਚ ਸੁੱਟੇ ਗਏ ਸਨ।

ਇਹ ਵੀ ਪੜ੍ਹੋ

Tags :