ਪੰਜਾਬ ਵਿੱਚ ਅਗਲੇ 4 ਦਿਨ ਛਾਏਗੀ ਸੰਘਣੀ ਧੁੰਦ, ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ

12 ਦਸੰਬਰ ਨੂੰ ਆਸਮਾਨ 'ਚ ਸੰਘਣੇ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ 'ਚ ਠੰਡੀਆਂ ਹਵਾਵਾਂ ਅਤੇ ਧੁੰਦ ਦੇ ਪ੍ਰਭਾਵ ਕਾਰਨ ਦਿਨ-ਰਾਤ ਦੇ ਤਾਪਮਾਨ 'ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 

Share:

ਪੰਜਾਬ ਵਿੱਚ ਠੰਡ ਨੇ ਰਫਤਾਰ ਫੜ ਲਈ ਹੈ। ਤਾਪਮਾਨ ਲਗਾਤਾਰ ਘੱਟ ਰਿਹਾ ਹੈ। ਨਾਲ ਹੀ ਸੰਘਣੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਵਲੋਂ ਧੁੰਦ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 12 ਦਸੰਬਰ ਨੂੰ ਆਸਮਾਨ 'ਚ ਸੰਘਣੇ ਬੱਦਲ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਜੇਕਰ ਅਸੀਂ AQI ਦੀ ਗੱਲ ਕਰੀਏ ਤਾਂ 3 ਵਜੇ ਤੋਂ ਬਾਅਦ AQI 100 ਤੋਂ ਹੇਠਾਂ ਆ ਗਿਆ, ਜੋ ਪਹਿਲਾਂ 127 ਤੋਂ 268 ਤੱਕ ਸੀ। ਪੰਜਾਬ 'ਚ ਠੰਡੀਆਂ ਹਵਾਵਾਂ ਅਤੇ ਧੁੰਦ ਦੇ ਪ੍ਰਭਾਵ ਕਾਰਨ ਦਿਨ-ਰਾਤ ਦੇ ਤਾਪਮਾਨ 'ਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਧੁੰਦ ਨਾਲ ਹਾਦਸੇ ਵੀ ਹੋ ਰਹੇ ਹਨ। ਫ਼ਿਰੋਜ਼ਪੁਰ ਵਿੱਚ ਬੁੱਧਵਾਰ ਸਵੇਰੇ ਧੁੰਦ ਕਾਰਨ ਅਧਿਆਪਕਾਂ ਦੀ ਕਾਰ ਨਾਲ ਦੋ ਟਰੈਕਟਰਾਂ ਦੀ ਟੱਕਰ ਹੋਣ ਕਾਰਨ ਤਿੰਨ ਅਧਿਆਪਕਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇੱਕ ਅਧਿਆਪਕਾ ਗਰਭਵਤੀ ਹੈ, ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਅਧਿਆਪਕਾ ਸੀਮਾ, ਦੀਪਿਕਾ, ਤੰਨੂ ਅਤੇ ਡਰਾਈਵਰ ਹਰਮਨ ਸ਼ਾਮਲ ਹਨ। ਐਸਐਚਓ ਰਵੀ ਕੁਮਾਰ ਦਾ ਕਹਿਣਾ ਹੈ ਕਿ ਹਾਦਸਾ ਧੁੰਦ ਕਾਰਨ ਵਾਪਰਿਆ ਹੈ।

11 ਦਸੰਬਰ ਨੂੰ ਮੌਸਮ ਵਿੱਚ ਫਿਰ ਤੋਂ ਆਵੇਗਾ ਵੱਡਾ ਬਦਲਾਅ

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 4 ਦਿਨਾਂ ਵਿੱਚ ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ, ਰੂਪਨਗਰ, ਅੰਮ੍ਰਿਤਸਰ, ਨਵਾਂਸ਼ਹਿਰ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ 11 ਦਸੰਬਰ ਨੂੰ ਸਰਗਰਮ ਹੋਣ ਵਾਲੇ ਪੱਛਮੀ ਗੜਬੜੀ ਦਾ ਪੰਜਾਬ ਦੇ ਮੌਸਮ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਡਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 6.5 ਡਿਗਰੀ ਰਿਹਾ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ, ਲੁਧਿਆਣਾ 11.7, ਪਟਿਆਲਾ 10.4, ਪਠਾਨਕੋਟ 8.9, ਬਠਿੰਡਾ 8.0, ਫ਼ਿਰੋਜ਼ਪੁਰ 7.4, ਜਲੰਧਰ 10.4 ਅਤੇ ਰੋਪੜ 8.9 ਡਿਗਰੀ ਦਰਜ ਕੀਤਾ ਗਿਆ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸਮਰਾਲਾ ਦਾ ਸਭ ਤੋਂ ਵੱਧ ਤਾਪਮਾਨ 26.7 ਡਿਗਰੀ ਰਿਹਾ।


ਧੁੰਦ ਕਾਰਨ ਕਈ ਟਰੇਨਾਂ ਹੋਈਆਂ ਪ੍ਰਭਾਵਿਤ 

ਸਚਖੰਡ ਐਕਸਪ੍ਰੈਸ 12715 ਛੇ ਘੰਟੇ, ਅੰਮ੍ਰਿਤਸਰ ਐਕਸਪ੍ਰੈਸ 11057, ਆਮਰਪਾਲੀ ਐਕਸਪ੍ਰੈਸ 15707 ਚਾਰ ਘੰਟੇ, ਹੀਰਾਕੁੜ ਐਕਸਪ੍ਰੈਸ 20807 ਢਾਈ ਘੰਟੇ, ਇੰਦੌਰ-ਅੰਮ੍ਰਿਤਸਰ ਐਕਸਪ੍ਰੈਸ 19325, ਮਾਲਵਾ ਐਕਸਪ੍ਰੈਸ 12919 ਦੋ ਘੰਟੇ, ਮੁੰਬਈ ਛਤਰਪਤੀ ਟਰਮੀਨਲ 110203, ਦਿੱਲੀ ਐਕਸਪ੍ਰੈਸ 1102023, ਦਿੱਲੀ ਐਕਸਪ੍ਰੈਸ 20807 ਢਾਈ ਘੰਟੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਐਕਸਪ੍ਰੈਸ 11449 ਅੱਧਾ ਘੰਟਾ ਦੇਰੀ ਨਾਲ ਪਹੁੰਚੀ।
 

ਇਹ ਵੀ ਪੜ੍ਹੋ