Weather: ਪੰਜਾਬ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ, ਹਾਦਸਿਆਂ ਵਿੱਚ ਹੋਣ ਲਗਾ ਵਾਧਾ

ਸਵੇਰੇ ਵਿਜ਼ੀਬਿਲਟੀ ਵੀ ਘੱਟ ਹੋਣ ਲਗੀ ਹੈ। ਵਾਹਨ ਚਾਲਕਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ। ਮੌਸਮ ਠੰਡਾ ਹੋਣ ਦੇ ਨਾਲ-ਨਾਲ ਸੀਤ ਲਹਿਰ ਦਾ ਵੀ ਅਸਰ ਦੇਖਿਆ ਜਾ ਸਕਦਾ ਹੈ। ਮੰਗਲਵਾਰ ਸਵੇਰੇ ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।

Share:

ਪੰਜਾਬ ਦੇ ਜਿਆਦਾਤਰ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਸੜਕ ਹਾਦਸਿਆਂ ਵਿੱਚ ਵਾਧਾ ਹੋਣ ਲਗਾ ਹੈ। ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਸਵੇਰੇ ਵਿਜ਼ੀਬਿਲਟੀ ਵੀ ਘੱਟ ਹੋਣ ਲਗੀ ਹੈ। ਵਾਹਨ ਚਾਲਕਾਂ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ। ਮੌਸਮ ਠੰਡਾ ਹੋਣ ਦੇ ਨਾਲ-ਨਾਲ ਸੀਤ ਲਹਿਰ ਦਾ ਵੀ ਅਸਰ ਦੇਖਿਆ ਜਾ ਸਕਦਾ ਹੈ। ਮੰਗਲਵਾਰ ਸਵੇਰੇ ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਵਾਹਨ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਸਾਹਮਣੇ ਕੁਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਸੀ। ਹਾਈਵੇਅ ’ਤੇ ਵਾਹਨਾਂ ਦੀ ਰਫ਼ਤਾਰ ਮੱਠੀ ਰਹੀ। ਮੌਸਮ ਵਿਭਾਗ ਅਨੁਸਾਰ ਬੁਧਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਜਿਸ ਨਾਲ ਰਾਤ ਨੂੰ ਠੰਡ ਵਧੇਗੀ। ਹਾਲਾਂਕਿ ਮੌਸਮ ਦੀ ਭਵਿੱਖਬਾਣੀ ਮੁਤਾਬਕ ਸਵੇਰੇ 10 ਵਜੇ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ ਅਤੇ ਧੁੰਦ ਘੱਟ ਜਾਵੇਗੀ, ਜਦਕਿ ਠੰਡ ਦਾ ਅਹਿਸਾਸ ਜਾਰੀ ਰਹੇਗਾ।

ਦਿੱਲੀ-ਐਨਸੀਆਰ 'ਚ ਫਿਰ ਤੋਂ ਛਾਈ ਪ੍ਰਦੂਸ਼ਣ ਦੀ ਧੁੰਦ

ਦਿੱਲੀ-ਐਨਸੀਆਰ 'ਚ ਪਿਛਲੇ ਸੋਮਵਾਰ ਨੂੰ ਪ੍ਰਦੂਸ਼ਣ ਦੇ ਪੱਧਰ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਸੀ, ਪਰ ਮੰਗਲਵਾਰ ਸਵੇਰੇ ਇਕ ਵਾਰ ਫਿਰ ਤੋਂ ਚਾਰੇ ਪਾਸੇ ਪ੍ਰਦੂਸ਼ਣ ਦੀ ਧੁੰਦ ਦੇਖਣ ਨੂੰ ਮਿਲੀ। ਮਹੀਨਿਆਂ ਤੋਂ ਗੈਸ ਚੈਂਬਰ ਬਣੀ ਦਿੱਲੀ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਸਾਰੇ ਯਤਨ ਅਸਫਲ ਹੁੰਦੇ ਨਜ਼ਰ ਆ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਮੰਗਲਵਾਰ ਸਵੇਰ ਤੱਕ ਦਿੱਲੀ ਦਾ ਸਮੁੱਚਾ AQI 380 ਦਰਜ ਕੀਤਾ ਗਿਆ ਹੈ, ਜੋ ਕਿ ਗੰਭੀਰ ਸ਼੍ਰੇਣੀ ਵਿੱਚ ਆਉਂਦਾ ਹੈ। ਪਿਛਲੇ ਸੋਮਵਾਰ ਸਵੇਰੇ ਦਿੱਲੀ ਵਿੱਚ AQI 310 ਸੀ, ਜਿਸ ਤੋਂ ਬਾਅਦ ਇੱਕ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ। ਇਸ ਸਮੇਂ ਦਿੱਲੀ ਦੇ ਕਈ ਖੇਤਰਾਂ ਵਿੱਚ AQI 300 ਨੂੰ ਪਾਰ ਕਰ ਗਿਆ ਹੈ। ਪਿਛਲੇ ਸੋਮਵਾਰ ਨੂੰ ਦਿੱਲੀ-ਐੱਨਸੀਆਰ 'ਚ ਹਵਾ ਪ੍ਰਦੂਸ਼ਣ ਦਾ ਪੱਧਰ 250 ਤੋਂ ਹੇਠਾਂ ਦੇਖਿਆ ਗਿਆ ਸੀ ਪਰ ਮੰਗਲਵਾਰ ਨੂੰ ਹਵਾ 'ਚ ਇਕ ਵਾਰ ਫਿਰ ਪ੍ਰਦੂਸ਼ਣ ਦਾ ਅਸਰ ਦੇਖਣ ਨੂੰ ਮਿਲਿਆ। 

ਇਹ ਵੀ ਪੜ੍ਹੋ