ਨੌਸਰਬਾਜ਼ਾਂ ਦਾ ਸ਼ੈਤਾਨੀ ਦਿਮਾਗ, ਯੂ ਟਿਊਬ ਤੇ ਵੀਡਿਓ ਦੇਖ ਕੇ ਬਨਾਉਣੇ ਸਿੱਖੇ ਨੋਟ

ਫੜਿਆ ਗਿਆ ਮੁਲਜ਼ਮ ਸੋਹਨ ਪ੍ਰਾਪਰਟੀ ਡੀਲਰ ਅਤੇ ਮਨਦੀਪ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਇੱਕ ਮੁਲਜ਼ਮ ਬਖਤੌਰ ਸਿੰਘ ਅਜੇ ਫੜਿਆ ਨਹੀਂ ਗਿਆ ਹੈ। ਪੁਲਿਸ ਉਸਦੀ ਤਲਾਸ਼ ਵਿੱਚ ਛਾਪੇਮਾਰੀ ਕਰ ਰਹੀ ਹੈ।

Share:

ਹਾਈਲਾਈਟਸ

  • ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਕੁੱਲ 5.10 ਲੱਖ ਰੁਪਏ ਬਰਾਮਦ ਕੀਤੇ ਗਏ ਹਨ

ਲੁਧਿਆਣਾ ਪੁਲਿਸ ਵੱਲੋਂ ਵੀਰਵਾਰ ਨੂੰ ਨਕਲੀ ਨੋਟਾਂ ਨਾਲ ਫੜੇ ਗਏ ਦੋ ਮੁਲਜ਼ਮਾਂ ਨੇ ਇੰਟਰਨੈੱਟ ਤੋਂ ਨਕਲੀ ਨੋਟ ਬਣਾਉਣੇ ਸਿੱਖੇ ਸਨ। ਦੋਵੇਂ ਇਸ ਬਾਰੇ ਵਿੱਚ ਯੂ ਟਿਊਬ ਤੇ ਵੀਡਿਓ ਦੇਖਦੇ ਰਹਿੰਦੇ ਸਨ ਅਤੇ ਇੱਥੋਂ ਹੀ ਦੋਵਾਂ ਨੇ ਨਕਲੀ ਨੋਟਾਂ ਦਾ ਧੰਦਾ ਕਰਨੇ ਬਾਰੇ ਸੋਚਿਆ, ਪਰ ਪੁਲਿਸ ਦੇ ਹੱਥੇ ਚੜ੍ਹ ਗਏ। ਪੁਲਿਸ ਨੂੰ ਹੁਣ ਇਸ ਮਾਮਲੇ ਵਿੱਚ ਫਰਾਰ ਮੁਲਜ਼ਮ ਦੀ ਤਲਾਸ਼ ਹੈ। ਉਸ ਦੀ ਭਾਲ ਵਿੱਚ ਪੁਲਿਸ ਦੇਰ ਰਾਤ ਤੱਕ ਮੋਗਾ ਵਿੱਚ ਛਾਪੇਮਾਰੀ ਕਰਦੀ ਰਹੀ, ਪਰ ਉਹ ਹੱਥ ਨਹੀਂ ਲੱਗਾ। ਫੜਿਆ ਗਿਆ ਮੁਲਜ਼ਮ ਸੋਹਨ ਪ੍ਰਾਪਰਟੀ ਡੀਲਰ ਅਤੇ ਮਨਦੀਪ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਇੱਕ ਮੁਲਜ਼ਮ ਬਖਤੌਰ ਸਿੰਘ ਅਜੇ ਫੜਿਆ ਨਹੀਂ ਗਿਆ ਹੈ। ਕਰੀਬ 40 ਦਿਨਾਂ ਤੱਕ ਅਭਿਆਸ ਕਰਨ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਨੋਟ ਬਣਾਉਣ ਦਾ ਤਰੀਕਾ ਸਿੱਖਿਆ ਸੀ।

 

ਪਹਿਲਾਂ ਸਫ਼ੈਦ ਕਾਗਜ਼ ਤੇ ਬਣਾਏ ਨੋਟ 

ਮੁਲਜ਼ਮ ਨਕਲੀ ਨੋਟ ਬਣਾਉਣ ਲਈ ਦੋ ਤਰ੍ਹਾਂ ਦੇ ਕਾਗਜ਼ਾਂ ਦੀ ਵਰਤੋਂ ਕਰਦੇ ਸਨ। ਡੀਸੀਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਸਫ਼ੈਦ ਕਾਗਜ਼ ਤੋਂ ਨੋਟ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨੋਟ ਠੀਕ ਤਰ੍ਹਾਂ ਨਿਕਲਣ ਲੱਗੇ ਤਾਂ ਰੰਗਦਾਰ ਕਾਗਜ਼ 'ਤੇ ਛਾਪਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਬੱਸਾਂ ਆਦਿ ਵਿੱਚ ਨੋਟਾਂ ਦੀ ਵਰਤੋਂ ਕੀਤੀ। ਡੀਸੀਪੀ ਸੌਮਿਆ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਕੁੱਲ 5.10 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਮਨਦੀਪ ਨੇ ਦੱਸਿਆ ਕਿ ਉਹ 100 ਅਤੇ 200 ਰੁਪਏ ਦੇ ਨੋਟ ਛਾਪਦਾ ਸੀ ਤਾਂ ਜੋ ਛੋਟੇ ਨੋਟ ਆਸਾਨੀ ਨਾਲ ਬਜ਼ਾਰ ਵਿੱਚ ਚੱਲ ਸਕਣ। ਉਹੀ ਇਸ ਧੰਦੇ ਦਾ ਮਾਸਟਰਮਾਈਂਡ ਹੈ। ਬਖਤੌਰ ਸਿੰਘ ਕੋਲ ਸਿਰਫ਼ ਮਸ਼ੀਨਰੀ ਹੈ। ਪੁਲਿਸ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੈ।

ਇਹ ਵੀ ਪੜ੍ਹੋ