ED ਦੇ ਨੋਟਿਸ ਨੂੰ ਛੱਡ ਮੈਡੀਟੇਸ਼ਨ ਕਰਨ ਲਈ ਹੁਸ਼ਿਆਰਪੁਰ ਪਹੁੰਚੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ

ਕੇਜਰੀਵਾਲ ਬੁੱਧਵਾਰ ਸ਼ਾਮ ਨੂੰ ਆਦਮਪੁਰ ਹਵਾਈ ਅੱਡੇ 'ਤੇ ਉਤਰੇ। ਜਿਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਲਈ ਰਵਾਨਾ ਹੋਏ। ਜਿੱਥੇ ਉਹ ਧਰਮਸ਼ਾਲਾ ਰੋਡ 'ਤੇ ਜੇਸੀਟੀ ਚੋਹਾਲ ਪਹੁੰਚੇ।

Share:

ਹਾਈਲਾਈਟਸ

  • ਉਨ੍ਹਾਂ ਨੇ 21 ਦਸੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣਾ ਸੀ
  • ਪਰ ਉਹ ਈਡੀ ਦਾ ਨੋਟਿਸ ਛੱਡ ਕੇ ਹੁਸ਼ਿਆਰਪੁਰ ਤੋਂ ਕਰੀਬ 9 ਕਿਲੋਮੀਟਰ ਦੂਰ ਆਨੰਦਗੜ੍ਹ ਸਥਿਤ ਧੰਮ-ਧਜ ਵਿਪਾਸਨਾ ਯੋਗ ਕੇਂਦਰ ਪਹੁੰਚ ਗਏ ਹਨ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੂਜਾ ਨੋਟਿਸ ਭੇਜਿਆ ਹੈ। ਉਨ੍ਹਾਂ ਨੇ 21 ਦਸੰਬਰ ਨੂੰ ਈਡੀ ਸਾਹਮਣੇ ਪੇਸ਼ ਹੋਣਾ ਸੀ, ਪਰ ਉਹ ਈਡੀ ਦਾ ਨੋਟਿਸ ਛੱਡ ਕੇ ਹੁਸ਼ਿਆਰਪੁਰ ਤੋਂ ਕਰੀਬ 9 ਕਿਲੋਮੀਟਰ ਦੂਰ ਆਨੰਦਗੜ੍ਹ ਸਥਿਤ ਧੰਮ-ਧਜ ਵਿਪਾਸਨਾ ਯੋਗ ਕੇਂਦਰ ਪਹੁੰਚ ਗਏ ਹਨ। ਜਿੱਥੇ ਉਹ ਅਗਲੇ 10 ਦਿਨਾਂ ਤੱਕ ਮੈਡੀਟੇਸ਼ਨ ਕਰਨਗੇ।

 

ਮੈਡੀਟੇਸ਼ਨ ਕੈਂਪ ਬਾਰੇ ਵੀ ਈਡੀ ਨੂੰ ਵੀ ਕੀਤਾ ਸੂਚਿਤ

ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਆਪਣੇ 10 ਦਿਨਾਂ ਮੈਡੀਟੇਸ਼ਨ ਕੈਂਪ ਬਾਰੇ ਵੀ ਈਡੀ ਨੂੰ ਸੂਚਿਤ ਕੀਤਾ ਹੈ। ਕੇਜਰੀਵਾਲ ਬੁੱਧਵਾਰ ਸ਼ਾਮ ਨੂੰ ਆਦਮਪੁਰ ਹਵਾਈ ਅੱਡੇ 'ਤੇ ਉਤਰੇ। ਜਿਸ ਤੋਂ ਬਾਅਦ ਉਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੈਲੀਕਾਪਟਰ ਰਾਹੀਂ ਹੁਸ਼ਿਆਰਪੁਰ ਲਈ ਰਵਾਨਾ ਹੋਏ। ਜਿੱਥੇ ਉਹ ਧਰਮਸ਼ਾਲਾ ਰੋਡ 'ਤੇ ਜੇਸੀਟੀ ਚੋਹਾਲ ਪਹੁੰਚੇ। ਜੰਗਲਾਤ ਵਿਭਾਗ ਦੇ ਰੈਸਟ ਹਾਊਸ ਵਿੱਚ ਸੀਐਮ ਮਾਨ ਨਾਲ ਕੁਝ ਸਮਾਂ ਗੱਲਬਾਤ ਕੀਤੀ। ਸ਼ਾਮ ਕਰੀਬ 6 ਵਜੇ ਕੇਜਰੀਵਾਲ ਪਿੰਡ ਮਹਿਲਾਵਾਲੀ ਨੇੜੇ ਆਨੰਦਗੜ੍ਹ ਸਥਿਤ ਧਮਾ-ਧਜ ਵਿਪਾਸਨਾ ਯੋਗ ਕੇਂਦਰ ਗਏ।

 

ਸੁਰੱਖਿਆ ਦੇ ਪੁਖਤਾ ਇੰਤਜਾਮ

ਕੇਜਰੀਵਾਲ ਦੀ ਸੁਰੱਖਿਆ ਲਈ ਹੁਸ਼ਿਆਰਪੁਰ '1000 ਪੁਲਿਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ 23 ਵਾਹਨਾਂ ਦਾ ਕਾਫਲਾ, ਇਕ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਕੇਜਰੀਵਾਲ ਦੇ ਨਾਲ ਸਨ। ਦੱਸ ਦੇਈਏ ਕਿ ਪਿੰਡ ਆਨੰਦਗੜ੍ਹ ਦੀ ਇਹ ਜਗ੍ਹਾ 1990 ਤੋਂ ਵੀ ਪਹਿਲਾਂ ਦੀ ਹੈ। ਇਸ ਦੀ ਜ਼ਮੀਨ ਸਕੂਲ ਬਣਾਉਣ ਲਈ ਦਾਨ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸ ਨੂੰ ਵੱਡਾ ਕੀਤਾ ਗਿਆ ਅਤੇ ਮਹਿਲਾਂਵਾਲੀ ਵਿੱਚ ਧੰਮ-ਧਜ ਵਿਪਾਸਨਾ ਯੋਗ ਕੇਂਦਰ ਦੀ ਸਥਾਪਨਾ ਕੀਤੀ ਗਈ।

ਇਹ ਵੀ ਪੜ੍ਹੋ