23 ਦਸੰਬਰ ਅਕਾਲੀ ਦਲ ਲਈ ਅਹਿਮ ਦਿਨ, ਜਾਣੋ ਕਿਉਂ

ਪੰਜਾਬ ਦੀ ਸਿਆਸਤ ਨੂੰ ਲੈ ਕੇ ਇਸ ਦਿਨ ਉਪਰ ਨਜ਼ਰਾਂ ਟਿਕ ਗਈਆਂ ਹਨ। ਸਿਆਸੀ ਮਾਹਿਰ ਵੀ ਇਸ ਦਿਨ ਨੂੰ ਲੈ ਕੇ ਆਪਣੀ ਭਵਿੱਖਬਾਣੀ ਕਰ ਰਹੇ ਹਨ। ਪ੍ਰੰਤੂ, ਹੁਣ ਦੇਖੋ ਕਿਸਦੀ ਗੱਲ ਸੱਚੀ ਹੁੰਦੀ ਹੈ। 

Share:

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰਬਦਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸਿਆਸੀ ਮਾਹਿਰ ਕਦੇ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਭਾਜਪਾ ਦਾ ਮੁੜ ਅਕਾਲੀ ਦਲ ਨਾਲ ਗਠਜੋੜ ਹੋਵੇਗਾ ਤੇ ਕੁੱਝ ਸਿਆਸੀ ਮਾਹਿਰ ਇਹ ਵੀ ਦਾਅਵਾ ਕਰ ਰਹੇ ਹਨ ਕਿ ਢੀਂਡਸਾ ਤੇ ਬਾਦਲ ਇਕੱਠੇ ਹੋਣਗੇ ਉਸ ਮਗਰੋਂ ਭਾਜਪਾ ਨਾਲ ਗਠਜੋੜ ਉਪਰ ਰਣਨੀਤੀ ਬਣੇਗੀ। ਫਿਲਹਾਲ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਜਾਰੀ ਹੈ। ਹਾਲੇ ਤੱਕ ਕਿਸੇ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਇਸੇ ਦਰਮਿਆਨ ਹੁਣ 23 ਦਸੰਬਰ ਨੂੰ ਵੱਡਾ ਸੰਕੇਤ ਮਿਲ ਸਕਦਾ ਜਾਂ ਫਿਰ ਕੋਈ ਸਿਆਸੀ ਧਮਾਕਾ ਹੋ ਸਕਦਾ। 

ਬਾਦਲ ਨਾਲ ਜਾਣਗੇ ਢੀਂਡਸਾ ?

ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਬੇਅਦਬੀਆ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾ ਸਕਣ ਤੇ ਪਿਛਲੇ ਦਿਨੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਰਵਾਏ ਸਮਾਗਮ ਦੌਰਾਨ ਸਿੱਖ ਕੌਮ ਤੋਂ ਮਾਫ਼ੀ ਮੰਗੀ ਹੈ ਜਿਸਦਾ ਸਵਾਗਤ ਹੈ । ਜੇਕਰ ਪਹਿਲਾਂ ਹੀ ਮਾਫ਼ੀ ਮੰਗ ਲੈਂਦੇ ਸ਼ਾਇਦ ਇਹ ਹਾਲ ਨਹੀਂ ਸੀ ਹੋਣਾ। ਉਹਨਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਦੀ ਲੜਾਈ ਸਿਧਾਤਾਂ ਤੇ ਵਿਚਾਰਕ ਮੱਤਭੇਦਾਂ ਦੀ ਸੀ।  ਸੁਖਦੇਵ ਸਿੰਘ ਢੀਂਡਸਾ ਨੇ ਸ਼ੋ੍ਮਣੀ ਅਕਾਲੀ ਦਲ ਵਿਚ ਰਹਿੰਦੇ ਹੋਏ ਵੀ ਬੇਅਦਬੀਆ ਦੇ ਮਾਮਲੇ ਵਿਚ ਦੋਸ਼ੀਆ ਨੂੰ ਸਜ਼ਾਵਾ ਦੇਣ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਜਦੋਂ ਵੀ ਅਕਾਲੀ ਦਲ ਦਾ ਭਾਜਪਾ ਨਾਲ ਰਾਜਨੀਤੀ ਸਮਝੌਤਾ ਹੋਇਆ ਉਦੋਂ ਹੀ ਚੰਗੇ ਨਤੀਜੇ ਆਏ ਹਨ।  ਅਕਾਲੀ ਦਲ ਸੰਯੁਕਤ ਦੀ 23 ਦਸੰਬਰ ਨੂੰ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿਚ ਰਾਜਸੀ ਗਠਜੋੜ ਤੇ ਹੋਰ ਕਈ ਅਹਿਮ ਮੁੱਦਿਆ 'ਤੇ ਚਰਚਾ ਹੋਵੇਗੀ। 

ਇਹ ਵੀ ਪੜ੍ਹੋ