Drug overdose ਨਾਲ ਮੋਗਾ 'ਚ ਪਰਿਵਾਰ ਦੇ ਇੱਕਲੌਤੇ ਬੇਟੇ ਦੀ ਮੌਤ, ਬਿਨ੍ਹਾਂ ਪੋਸਟਮਾਰਟਮ ਕੀਤਾ ਸਸਕਾਰ

ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ 2 ਸਾਲ ਪਹਿਲਾਂ ਨਸ਼ੇ ਦਾ ਆਦੀ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਮੋਗਾ ਦੇ ਪਿੰਡ ਲੋਹਾਰਾ ਦੇ ਹਰਮਨ ਸਿੰਘ ਵਜੋਂ ਹੋਈ ਹੈ। ਪਰਿਵਾਰ ਨੇ ਸ਼ਰਮ ਕਾਰਨ ਪੁਲਸ ਨੂੰ ਸੂਚਨਾ ਨਹੀਂ ਦਿੱਤੀ। ਜਿਸ ਤੋਂ ਬਾਅਦ ਥਾਣਾ ਧਰਮਕੋਟ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

ਪੰਜਾਬ ਨਿਊਜ। ਭਾਵੇਂ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਡਰੱਗ ਮਾਫੀਆ-ਪੁਲਿਸ ਗਠਜੋੜ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਅਤੇ ਘੱਟੋ-ਘੱਟ 10,000 ਪੁਲਿਸ ਮੁਲਾਜ਼ਮਾਂ ਦੀ ਬਦਲੀ ਕੀਤੀ ਹੈ, ਮੌਤਾਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਇਕੱਲੇ ਮੋਗਾ ਜ਼ਿਲ੍ਹੇ ਵਿੱਚ ਤੀਜੀ ਮੌਤ ਹੋਈ ਹੈ। ਵੀਡੀਓ 'ਚ ਨੌਜਵਾਨ ਦੇ ਨੇੜੇ ਨਸ਼ੇ ਲਈ ਲਗਾਇਆ ਗਿਆ ਟੀਕਾ ਸਾਫ ਦੇਖਿਆ ਜਾ ਸਕਦਾ ਹੈ ਪਰ ਪੁਲਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਿਰਫ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ। ਹਰਮਨ ਦੀ ਮੌਤ ਤੋਂ ਪਹਿਲਾਂ ਭਲੂਰ ਪਿੰਡ ਵਿੱਚ ਦੋ ਵਿਅਕਤੀਆਂ ਦੀ ਕਥਿਤ ਤੌਰ ’ਤੇ ਨਸ਼ੇ ਕਾਰਨ ਮੌਤ ਹੋ ਗਈ ਸੀ।

ਐਤਵਾਰ ਨੂੰ ਪਰਿਵਾਰ ਨਾਲ ਲੜਕੇ ਨਿਕਲਿਆ ਸੀ ਮ੍ਰਿਤਕ ਹਰਮਨ 

ਹਰਮਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਤਵਾਰ ਨੂੰ ਘਰੋਂ ਨਿਕਲਿਆ ਸੀ ਅਤੇ ਉਦੋਂ ਤੋਂ ਲਾਪਤਾ ਸੀ। ਉਸ ਦਾ ਲੜਕਾ ਕਰੀਬ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਸੀ। ਪਿੰਡ ਦੇ ਸਰਪੰਚ ਕਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਨਸ਼ਾ ਜ਼ੋਰਾਂ ’ਤੇ ਹੈ ਅਤੇ ਨੌਜਵਾਨਾਂ ਦੀ ਜਾਨ ਲੈ ਰਿਹਾ ਹੈ। ਇੱਥੋਂ ਦੇ ਨੌਜਵਾਨ ਵੀ ਹੁਣ ਮਾਪਿਆਂ ਦੇ ਹੱਥੋਂ ਨਿਕਲਦੇ ਜਾ ਰਹੇ ਹਨ।

2 ਤੋਂ ਤਿੰਨ ਸਾਲ ਤੋਂ ਕਰ ਰਿਹਾ ਸੀ ਨਸ਼ਾ 

ਧਰਮਕੋਟ ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ। ਜਿਸ ਤੋਂ ਬਾਅਦ ਸੀਆਰਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਅਨੁਸਾਰ ਹਰਮਨ ਕਰੀਬ ਤਿੰਨ ਸਾਲਾਂ ਤੋਂ ਦੌਰੇ ਤੋਂ ਪੀੜਤ ਸੀ। ਉਹ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਛੁਡਾਊ ਇਲਾਜ ਵੀ ਕਰਵਾ ਚੁੱਕਾ ਸੀ। 2-3 ਸਾਲ ਪਹਿਲਾਂ ਜਦੋਂ ਉਸ ਨੇ ਨਸ਼ਾ ਕਰਨਾ ਸ਼ੁਰੂ ਕੀਤਾ ਤਾਂ ਉਹ ਇਸ ਦਾ ਆਦੀ ਹੋ ਗਿਆ। ਐਤਵਾਰ ਨੂੰ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਮੋਟਰਸਾਈਕਲ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਘਰੋਂ ਭੱਜ ਗਿਆ। ਉਸ ਦੀ ਲਾਸ਼ ਬੀਤੇ ਬੁੱਧਵਾਰ ਪਿੰਡ ਕੰਡਿਆਲ ਨੇੜੇ ਮਿਲੀ ਸੀ। ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਅਤੇ ਸਸਕਾਰ ਕਰ ਦਿੱਤਾ।

ਇਹ ਵੀ ਪੜ੍ਹੋ