22 ਦਿਨਾਂ ਬਾਅਦ ਘਰ ਪਹੁੰਚੀ ਨੌਜਵਾਨ ਦੀ ਲਾਸ਼, ਅਰਮੇਨੀਆ 'ਚ ਹੋਈ ਸੀ ਮੌਤ

ਪਰਿਵਾਰ ਨੇ ਕਰਜ਼ਾ ਲੈ ਕੇ ਅਜੈ ਨੂੰ ਏਜੰਟਾਂ ਰਾਹੀ ਅਰਮੇਨੀਆ ਭੇਜਿਆ ਸੀ ਪਰ ਏਜੰਟਾਂ ਨੇ ਉਸ ਨੂੰ ਉੱਥੇ ਨਾ ਤਾਂ ਕੋਈ ਕੰਮ ਦਵਾਇਆ ਅਤੇ ਨਾ ਹੀ ਉਸ ਦੇ ਰਹਿਣ ਦਾ ਕੋਈ ਪ੍ਰਬੰਧ ਕੀਤਾ।

Share:

ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਹਲੇੜ ਦੇ 27 ਸਾਲਾ ਨੌਜਵਾਨ ਦੀ 22 ਦਿਨ ਪਹਿਲਾਂ ਅਰਮੀਨੀਆ ਵਿੱਚ ਮੌਤ ਹੋ ਗਈ। ਜਿਸ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਹਲੇੜ ਵਿਖੇ ਲਿਆਂਦੀ ਗਈ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦਾ ਅੰਤਿਮ ਸਸਕਾਰ ਪਿੰਡ ਵਿੱਚ ਹੀ ਕੀਤਾ ਗਿਆ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਦੱਸ ਦਈਏ ਕਿ ਮ੍ਰਿਤਕ ਅਜੈ ਦਾ ਪਰਿਵਾਰ ਬਹੁਤ ਗਰੀਬ ਹੈ ਅਤੇ ਪੂਰੇ ਪਰਿਵਾਰ ਦੀ ਜਿੰਮੇਵਾਰੀ ਅਜੈ ਦੇ ਮੋਢਿਆਂ 'ਤੇ ਸੀ। ਉਸਦੀ ਮੌਤ ਦੇ ਕਾਰਨ ਪਰਿਵਾਰ ਤੇ ਦੁੱਖਾਂ ਪਹਾੜ ਡਿੱਗ ਗਿਆ ਹੈ।

ਕਰਜ਼ਾ ਲੈ ਕੇ ਏਜੰਟਾਂ ਰਾਹੀ ਭੇਜਿਆ ਸੀ ਅਰਮੇਨੀਆ 

ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਅਜੈ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਅਜੈ ਨੂੰ ਏਜੰਟਾਂ ਰਾਹੀ ਅਰਮੇਨੀਆ ਭੇਜਿਆ ਸੀ ਪਰ ਏਜੰਟਾਂ ਨੇ ਉਸ ਨੂੰ ਉੱਥੇ ਨਾ ਤਾਂ ਕੋਈ ਕੰਮ ਦਵਏਆ ਅਤੇ ਨਾ ਹੀ ਉਸ ਦੇ ਰਹਿਣ ਦਾ ਕੋਈ ਪ੍ਰਬੰਧ ਕੀਤਾ। ਜਿਸ ਕਾਰਨ ਅਜੈ ਕਈ ਦਿਨਾਂ ਤੱਕ ਭਟਕਦਾ ਰਿਹਾ ਅਤੇ ਬੀਮਾਰ ਹੋ ਗਿਆ। ਜਿਸ ਕਾਰਨ ਉਸ ਦੀ ਜਾਨ ਚਲੀ ਗਈ।

ਸਰਕਾਰ ਨੇ ਕੀਤੀ ਲਾਸ਼ ਲਿਆਉਣ ਵਿੱਚ ਮਦਦ 

ਪਰਿਵਾਰ ਅਜੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਅਸਮਰੱਥ ਸੀ, ਜਿਸ ਕਾਰਨ ਕੇਂਦਰ ਸਰਕਾਰ ਨੇ ਇਸ ਕੰਮ ਲਈ ਪਰਿਵਾਰ ਦਾ ਸਾਥ ਦਿੱਤਾ ਅਤੇ ਅਜੇ ਕੁਮਾਰ ਦੀ ਲਾਸ਼ ਪਰਿਵਾਰ ਤੱਕ ਪਹੁੰਚਾਈ ਤਾਂ ਜੋ ਪਰਿਵਾਰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕੇ। ਅਜੇ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਹਲੇਦ ਘੋਗਰਾ ਵਿੱਚ ਕੀਤਾ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ

Tags :