ਜਲੰਧਰ ’ਚ ਮਿਲੀ ਤੂੜੀ ਨਾਲ ਢੱਕੀ ਹੋਈ ਵਿਅਕਤੀ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ

ਹਰੀਸ਼ ਨੂੰ ਕਾਫੀ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। 8 ਨਵੰਬਰ ਨੂੰ ਹਰੀਸ਼ ਵਰਮਾ ਸੈਰ ਕਰਨ ਲਈ ਘਰੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਜਦੋਂ ਉਹ 2 ਦਿਨ ਤੱਕ ਘਰ ਨਹੀਂ ਆਇਆ ਤਾਂ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

Share:

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਸਬਾ ਗੁਰਾਇਆ ਸਥਿਤ ਦਿਲਬਾਗ ਦੇ ਖੇਤਾਂ ਵਿੱਚ ਇੱਕ ਤੂੜੀ ਨਾਲ ਢੱਕੀ ਹੋਈ ਵਿਅਕਤੀ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਰੀਸ਼ ਵਰਮਾ ਵਜੋਂ ਹੋਈ ਹੈ। ਜੋ ਗੁਰਾਇਆ ਦੇ ਦਿਲਬਾਗ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਸ ਦਾ ਜੀਜਾ ਵੀ ਉਸ ਦੇ ਨਾਲ ਰਹਿੰਦਾ ਸੀ। ਪੁਲਿਸ ਨੇ ਇਸ ਮਾਮਲੇ ਦੀ ਹੱਤਿਆ ਦੇ ਪਹਿਲੂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਕਰ ਰਿਹਾ ਸੀ ਆਪਣੇ ਤੌਰ 'ਤੇ ਭਾਲ
ਪਰਿਵਾਰ ਆਪਣੇ ਤੌਰ 'ਤੇ ਹਰੀਸ਼ ਦੀ ਭਾਲ ਕਰ ਰਿਹਾ ਸੀ। ਪਰ ਕੁਝ ਨਹੀਂ ਹੋਇਆ। ਪੀੜਤਾਂ ਨੇ ਦੱਸਿਆ ਕਿ ਹਰੀਸ਼ ਵਰਮਾ ਗੁਰਾਇਆ ਦੀ ਇੱਕ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਸੀ। ਹਰੀਸ਼ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਸਨ। ਇਹ ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਆਪਣੇ ਪਿੰਡ ਵਿੱਚ ਰਹਿੰਦਾ ਸੀ। ਪੀੜਤ ਪਰਿਵਾਰ ਨੂੰ ਖੇਤਾਂ ਨੇੜਿਓਂ ਹਰੀਸ਼ ਦੀ ਬਾਈਕ ਅਤੇ ਉਸ ਦਾ ਪਰਸ ਮਿਲਿਆ। ਜਿਸ ਤੋਂ ਬਾਅਦ ਉਸ ਨੇ ਤਲਾਸ਼ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਇੱਕ ਥਾਂ ’ਤੇ ਖੇਤ ਵਿੱਚੋਂ ਗੰਦੀ ਬਦਬੂ ਆਉਣ ’ਤੇ ਪਰਾਲੀ ਨੂੰ ਪਾਸੇ ਕਰਕੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਹਰੀਸ਼ ਦੀ ਲਾਸ਼ ਬਰਾਮਦ ਕੀਤੀ।

ਕੀ ਕਹਿਣਾ ਹੈ ਪੁਲਿਸ ਦਾ ਪੁਰੇ ਮਾਮਲੇ ’ਤੇ 
ਗੁਰਾਇਆ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿੱਚ ਦੁਪਹਿਰ ਸਮੇਂ ਦਿੱਤੀ ਗਈ। ਜਿਸ ਤੋਂ ਬਾਅਦ ਉਹ ਜਾਂਚ ਲਈ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲਾਸ਼ ਕਾਫੀ ਪੁਰਾਣੀ ਲੱਗ ਰਹੀ ਸੀ। ਕਿਉਂਕਿ ਲਾਸ਼ ਦਾ ਗਲੇ ਦਾ ਹਿੱਸਾ ਅਤੇ ਸਰੀਰ ਦੇ ਕਈ ਹੋਰ ਅੰਗ ਸੜ ਚੁੱਕੇ ਸਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦਾ ਕਾਰਨ ਕੀ ਹੈ। ਉਨ੍ਹਾਂ ਕਿਹਾ ਜੇਕਰ ਕਤਲ ਹੋਇਆ ਹੈ ਤਾਂ ਕਤਲ ਕਿਸ ਨਾਲ ਕੀਤਾ ਗਿਆ? ਗੁਰਾਇਆ ਥਾਣੇ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਜਿਨ੍ਹਾਂ ਵਿਅਕਤੀਆਂ ’ਤੇ ਦੋਸ਼ ਲਾਏ ਗਏ ਹਨ, ਉਨ੍ਹਾਂ ਨੂੰ ਜਲਦੀ ਹੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ