ਫਰੀਦਕੋਟ ਦੇ ਸਰਕਾਰੀ ਸਕੂਲ ਵਿੱਚ ਮਿਲੀਆ ਲੜਕੀ ਅਤੇ ਲੜਕੇ ਦੀਆਂ ਲਾਸ਼ਾਂ

ਲਾਸ਼ਾ ਮਿਲਣ ਤੇ ਪਿੰਡ ਵਿੱਚ ਫੈਲੀ ਸਨਸਨੀ, ਖੁਦਕੁਸ਼ੀ ਕਰਨ ਦਾ ਨਹੀਂ ਚੱਲ ਸਕਿਆ ਪਤਾ।ਪੁਲਿਸ ਨੇ ਲਾਸ਼ਾ ਨੂੰ ਕਬਜੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ

Share:

ਫਰੀਦਕੋਟ ਦੇ ਪਿੰਡ ਕਲੇਰ ਵਿਖੇ ਇੱਕ ਸਰਕਾਰੀ ਮਿਡਲ ਸਕੂਲ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ। ਸਕੂਲ ਵਿੱਚ ਲਾਸ਼ਾ ਮਿਲਣ ਨਾਲ ਪਿੰਡ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਨੇ ਦੋਵਾਂ ਲਾਸ਼ਾ ਨੂੰ ਕਬਜੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਖੁਦਕੁਸ਼ੀ ਕਰਨ ਦਾ ਕਾਰਨ ਸੀ, ਇਹ ਅਜੇ ਤੱਕ ਨਹੀਂ ਪਤਾ ਚੱਲ ਸਕਿਆ ਹੈ। 
ਜਾਣਕਾਰੀ ਮੁਤਾਬਕ ਜਦੋਂ ਸਫ਼ਾਈ ਕਰਮਚਾਰੀ ਸਕੂਲ 'ਚ ਸਫ਼ਾਈ ਕਰਨ ਪਹੁੰਚਿਆ ਤਾਂ ਉਸਨੇ ਦੋਵਾਂ ਦੀ ਲਾਸ਼ਾਂ ਨੂੰ ਦੇਖ ਕੇ ਸਕੂਲ ਪ੍ਰਿੰਸਿਪਲ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪ੍ਰਿੰਸਿਪਲ ਅਤੇ ਸਕੂਲ ਸਟਾਫ ਸਮੇਤ ਪਿੰਡ ਦੇ ਲੋਕ ਇਕੱਠੋ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਦੱਸਿਆ ਗਿਆ। ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ, ਜਦਕਿ ਲੜਕੀ ਜ਼ਿੰਦਾ ਸੀ। ਅਧਿਕਾਰੀ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 


ਖੁਦਕੁਸ਼ੀ ਕਰਨ ਤੋਂ ਪਹਿਲਾ ਲਿਖਿਆ ਆਪਣਾ ਪਤਾ ਅਤੇ ਮੋਬਾਈਲ ਨੰਬਰ


ਨੌਜਵਾਨ ਦੀ ਪਛਾਣ ਬਿੰਦਰ ਸਿੰਘ ਵਾਸੀ ਸੰਗਰੂਰ ਦੇ ਪਿੰਡ ਕਾਂਝਲਾ ਵਜੋਂ ਹੋਈ ਹੈ। ਇਹ ਲੜਕੀ ਬਰਨਾਲਾ ਦੇ ਪਿੰਡ ਕਾਲੇਕੇ ਦੀ ਰਹਿਣ ਵਾਲੀ ਹਰਮਨਦੀਪ ਕੌਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੋਵੇਂ ਬਾਈਕ 'ਤੇ ਸਵਾਰ ਹੋ ਕੇ ਸਕੂਲ ਪਹੁੰਚੇ ਸਨ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਬਾਥਰੂਮ ਵਿੱਚ ਆਪਣਾ ਪਤਾ ਅਤੇ ਮੋਬਾਈਲ ਨੰਬਰ ਲਿਖਿਆ ਸੀ।

ਇਹ ਵੀ ਪੜ੍ਹੋ