SC ਕਮਿਸ਼ਨ ਕੋਲ ਪੁੱਜਾ ਡੀਸੀ ਤੇ ਵਿਧਾਇਕ ਵਿਵਾਦ 

ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ  ਅਮਿਤ ਰਤਨ ਕੋਟਫੱਤਾ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਚਕਾਰ ਚੱਲ ਰਹਾ ਵਿਵਾਦ ਹੁਣ SC ਕਮਿਸ਼ਨ ਕੋਲ ਪੁੱਜ ਗਿਆ ਹੈ। ਵਿਧਾਇਕ ਨੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਨਵੀਂ ਦਿੱਲੀ ਪਹੁੰਚ ਕੀਤੀ। ਜਿੱਥੇ ਕਮਿਸ਼ਨ ਨੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ 7 ਦਿਨਾਂ ਵਿੱਚ ਕੀਤੀ ਕਾਰਵਾਈ ਦੀ ਰਿਪੋਰਟ […]

Share:

ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ  ਅਮਿਤ ਰਤਨ ਕੋਟਫੱਤਾ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਿਚਕਾਰ ਚੱਲ ਰਹਾ ਵਿਵਾਦ ਹੁਣ SC ਕਮਿਸ਼ਨ ਕੋਲ ਪੁੱਜ ਗਿਆ ਹੈ। ਵਿਧਾਇਕ ਨੇ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਨਵੀਂ ਦਿੱਲੀ ਪਹੁੰਚ ਕੀਤੀ। ਜਿੱਥੇ ਕਮਿਸ਼ਨ ਨੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ 7 ਦਿਨਾਂ ਵਿੱਚ ਕੀਤੀ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ। ਸੱਤਾ ਧਿਰ ਦੇ ਵਿਧਾਇਕ ਨੂੰ ਆਪਣੀ ਹੀ ਸਰਕਾਰ ਚ ਇਨਸਾਫ਼ ਲਈ ਐਸਸੀ ਕਮਿਸ਼ਨ ਕੋਲ ਜਾਣਾ ਪਿਆ। ਇਸਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

ਇਹ ਹੈ ਪੂਰਾ ਮਾਮਲਾ 

ਬੀਤੇ ਦਿਨੀਂ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸੀ। ਜਿਸ ਵਿੱਚ ਵਿਧਾਇਕ ਅਮਿਤ ਰਤਨ ਨੂੰ ਵੀ ਬੁਲਾਇਆ ਗਿਆ ਸੀ।  ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ ਜੋ ਸੱਦਾ ਪੱਤਰ ਛਪਵਾਏ ਸਨ ਉਹਨਾਂ ਵਿੱਚ ਵਿਧਾਇਕ ਅਮਿਤ ਰਤਨ ਦਾ ਨਾਮ ਦਰਜ ਸੀ ਜਦਕਿ ਬਾਅਦ ਵਿੱਚ ਛਪਵਾਏ ਕਾਰਡਾਂ ਵਿੱਚੋਂ ਵਿਧਾਇਕ ਦਾ ਨਾਮ ਹਟਾ ਦਿੱਤਾ ਗਿਆ ਸੀ। ਇਸਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਅਮਿਤ ਰਤਨ ਕੋਟਫੱਤਾ ਨੇ ਜਨਤਾ ਦੇ ਚੁਣੇ ਵਿਧਾਇਕ ਦਾ ਜਨਤਕ ਤੌਰ ‘ਤੇ ਅਪਮਾਨ ਕਰਨ ਲਈ  ਡਿਪਟੀ ਕਮਿਸ਼ਨਰ ਬਠਿੰਡਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਵਿਧਾਇਕ ਅਮਿਤ ਰਤਨ ਨੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਦੇ ਵਿਰੁੱਧ ਐਫਆਈਆਰ ਦਰਜ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।