ਅੰਮ੍ਰਿਤਸਰ: ਦਰਗਾਹ ਦੇ ਸੇਵਾਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ 

ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਪਿਛਲੀ ਕੰਧ ’ਤੇ ਚੜ੍ਹ ਕੇ ਅੰਦਰ ਆਇਆ ਅਤੇ ਉਸਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਦਰਗਾਹ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਗਿਆ। 

Share:

ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਗਾਹ ਦੇ ਸੇਵਾਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਫਿਲਹਾਲ ਕਤਲ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਬਲਦੇਵ ਸਿੰਘ (65) ਵਜੋਂ ਹੋਈ ਹੈ। ਉਹ ਪਿਛਲੇ ਕਈ ਸਾਲ ਤੋਂ ਦਰਗਾਹ ਦੀ ਸੇਵਾ ਕਰਦਾ ਸੀ ਤੇ ਛੋਟੇ ਹੁੰਦੇ ਤੋਂ ਹੀ ਗਾਵਾਲ ਮੰਡੀ ਇਲਾਕੇ ਵਿੱਚ ਸਥਿਤ ਦਰਗਾਹ ਤੇ ਰਹਿੰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਪਿਛਲੀ ਕੰਧ ’ਤੇ ਚੜ੍ਹ ਕੇ ਅੰਦਰ ਆਇਆ ਅਤੇ ਉਸਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਦਰਗਾਹ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਗਿਆ। SHO ਸੁਖਿੰਦਰ ਸਿੰਘ ਨੇ ਦੱਸਿਆ ਕਿ ਚੋਰ ਪਿਛਲੀ ਕੰਧ ਟੱਪ ਕੇ ਅੰਦਰ ਆਏ ਅਤੇ ਤੇਜ਼ਧਾਰ ਹਥਿਆਰ ਨਾਲ ਸਿਰ ’ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਹ ਪਿਛਲਾ ਗੇਟ ਖੋਲ੍ਹ ਕੇ ਭੱਜ ਗਏ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਸੇਵਾਦਾਰ ਦੀ ਨਹੀਂ ਸੀ ਕਿਸੇ ਨਾਲ ਕੋਈ ਦੁਸ਼ਮਣੀ

ਬਲਦੇਵ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਇਲਾਕਾ ਵਾਸੀਆਂ ਅਨੁਸਾਰ ਬਲਦੇਵ ਸਿੰਘ ਦੀ ਕਦੇ ਕਿਸੇ ਨਾਲ ਲੜਾਈ ਨਹੀਂ ਹੋਈ। ਹਰ ਕੋਈ ਉਸ ਨਾਲ ਅਜਿਹਾ ਹੀ ਕਰਦਾ ਸੀ। ਥਾਣਾ ਛਾਉਣੀ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਦਰਗਾਹ ਦਾ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ, ਜਦੋਂ ਕਿ ਉਹ ਦਰਵਾਜ਼ਾ ਹਰ ਰੋਜ਼ ਬੰਦ ਰਹਿੰਦਾ ਸੀ। ਦਰਗਾਹ 'ਚੋਂ ਕੁਝ ਵੀ ਚੋਰੀ ਨਹੀਂ ਹੋਇਆ ਅਤੇ ਨਾ ਹੀ ਕਿਸੇ ਨਾਲ ਕੋਈ ਲੜਾਈ ਹੋਈ ਹੋਵੇ। 

ਇਹ ਵੀ ਪੜ੍ਹੋ

Tags :