ਗਿੱਪੀ ਗਰੇਵਾਲ ਦੇ ਪਿੱਛੇ ਲੱਗਿਆ ਖ਼ਤਰਨਾਕ ਗੈਂਗਸਟਰ, ਕੈਨੇਡਾ 'ਚ ਮਾਰੀਆਂ ਗੋਲੀਆਂ

ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੁਨੇਹਾ। ਕਈ ਹੋਰ ਵੱਡੇ ਚਿਹਰਿਆਂ ਨੂੰ ਜਾਨੋਂ ਮਾਰਨ ਦੀ ਦਿੱਤੀ ਗਈ ਧਮਕੀ। ਲਿਖਿਆ - ਜਿਹੜੇ ਮਰਜ਼ੀ ਮੁਲਕ ਭੱਜ ਜਾਓ, ਖਹਿੜਾ ਨਹੀਂ ਛੱਡਦੇ.....

Share:

ਪੰਜਾਬੀ ਗਾਇਕ ਤੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਦੇ ਪਿੱਛੇ ਖ਼ਤਰਨਾਕ ਗੈਂਗਸਟਰ ਦਾ ਗਰੁੱਪ ਲੱਗਿਆ ਹੈ ਜਿਸਨੇ ਵਿਦੇਸ਼ੀ ਧਰਤੀ 'ਤੇ ਵੀ ਗਿੱਪੀ ਦੀ ਰੇਕੀ ਕਰਨ ਦਾ ਦਾਅਵਾ ਕੀਤਾ ਹੈ। ਇੱਥੋਂ ਤੱਕ ਕਿ ਖ਼ਬਰ ਆ ਰਹੀ ਹੈ ਕਿ ਕੈਨੇਡਾ ‘ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ, ਇਸ ਪੂਰੇ ਮਾਮਲੇ ਨੂੰ ਲੈ ਕੇ ਹਾਲੇ ਤੱਕ ਗਿੱਪੀ ਗਰੇਵਾਲ ਜਾਂ ਉਹਨਾਂ ਦੇ ਕਿਸੇ ਸਾਥੀ ਦਾ ਕੋਈ ਬਿਆਨ ਸਾਮਣੇ ਨਹੀਂ ਆਇਆ। ਪ੍ਰੰਤੂ, ਇਸਦੇ ਨਾਲ ਸਬੰਧਤ ਇੱਕ ਸੰਦੇਸ਼ ਸ਼ੋਸ਼ਲ ਮੀਡੀਆ ਉਪਰ ਵਾਇਰਲ ਜ਼ਰੂਰ ਹੋ ਰਿਹਾ ਹੈ। ਜਿਸ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਗਿੱਪੀ ਗਰੇਵਾਲ ਦੇ ਬੰਗਲੇ ‘ਤੇ ਗੋਲੀਬਾਰੀ ਕਰਨ ਦਾ ਦਾਅਵਾ ਕੀਤਾ।

ਫੋਟੋ
ਵਾਇਰਲ ਹੋ ਰਹੀ ਪੋਸਟ। ਫੋਟੋ ਕ੍ਰੇਡਿਟ - ਫੇਸਬੁਕ

ਕਈ ਵੱਡੇ ਚਿਹਰੇ ਨਿਸ਼ਾਨੇ 'ਤੇ 

ਕੈਨੇਡਾ 'ਚ ਇਸ ਘਟਨਾ ਦੀ ਪੁਸ਼ਟੀ ਜਨਭਾਵਨਾ ਟਾਈਮਜ਼ ਨਹੀਂ ਕਰਦਾ। ਪ੍ਰੰਤੂ, ਸਾਮਣੇ ਆ ਰਹੀਆਂ ਖ਼ਬਰਾਂ ਅਨੁਸਾਰ ਗੋਲੀਬਾਰੀ ਦੀ ਗੱਲ ਆਖੀ ਜਾ ਰਹੀ ਹੈ।  ਨਾ ਹੀ ਇਸ ਮਾਮਲੇ ਵਿੱਚ ਕੋਈ ਹੋਰ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਪੋਸਟ ਵਿੱਚ ਸਲਮਾਨ ਖਾਨ ਅਤੇ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇੱਥੋਂ ਤੱਕ ਲਿਖਿਆ ਹੈ ਕਿ ਗਿੱਪੀ ਸਲਮਾਨ ਖਾਨ ਦੇ ਨਜ਼ਦੀਕੀ ਬਣ ਰਹੇ ਹਨ। ਇਸ ਲਈ ਅਜਿਹਾ ਕੀਤਾ ਗਿਆ ਹੈ। 

ਹਾਲੇ ਦਿਖਾਇਆ ਟ੍ਰੇਲਰ, ਫ਼ਿਲਮ ਬਾਕੀ 

ਲਾਰੈਂਸ ਬਿਸ਼ਨੋਈ ਗੈਂਗ ਨਾਮ 'ਤੇ ਬਣੀ ਆਈਡੀ ਰਾਹੀਂ ਪੋਸਟ ਵਾਇਰਲ ਹੋ ਰਹੀ ਹੈ। ਇਸ 'ਚ ਕਿਹਾ ਗਿਆ ਹੈ ਕਿ ਹਾਲੇ ਤਾਂ ਸਿਰਫ ਟ੍ਰੇਲਰ ਦਿਖਾਇਆ ਹੈ। ਫਿਲਮ ਬਾਕੀ ਹੈ। ਧਮਕੀ ਦਿੱਤੀ ਗਈ ਹੈ ਕਿ ਸਲਮਾਨ ਖਾਨ ਸਮੇਤ ਹੋਰ ਕਈ ਵੱਡੇ ਚਿਹਰੇ ਰਾਡਾਰ 'ਤੇ ਹਨ। ਜਿੱਥੇ ਮਰਜ਼ੀ ਭੱਜ ਲੈਣ, ਪਿੱਛਾ ਨਹੀਂ ਛੱਡਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਇਸ ਪੋਸਟ ਰਾਹੀਂ ਕੀਤੇ ਜਾ ਰਹੇ ਦਾਅਵੇ 'ਚ ਕਿੰਨੀ ਕੁ ਸੱਚਾਈ ਹੈ। 

 

ਇਹ ਵੀ ਪੜ੍ਹੋ