ਜਲੰਧਰ 'ਚ ਦਲਿਤ ਸਰਪੰਚ ਨਾਲ ਦਰੱਖਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ, ਬਣਈ ਵੀਡੀਓ

ਮੌਕੇ 'ਤੇ ਮੌਜੂਦ ਲੋਕਾਂ ਨੇ ਸਰਪੰਚ ਦੀ ਕੁੱਟਮਾਰ ਵਾਲੀ ਵੀਡੀਓ ਬਣਾਈ। ਪੁਲਿਸ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾ ਕੇ ਮੁਲਜ਼ਮ ਧਿਰ ਨੂੰ ਸਰਪੰਚ ਦੀ ਕੁੱਟਮਾਰ ਵਾਲੀ ਵੀਡੀਓ ਡਿਲੀਟ ਕਰਨ ਦੇ ਹੁਕਮ ਦਿੱਤੇ।

Share:

ਜਲੰਧਰ ਤੋਂ ਵੱਡੀ ਖਬਰ ਹੈ। ਜਲੰਧਰ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਇੱਕ ਆਗੂ ਨੂੰ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ। ਇਹ ਬਸਪਾ ਆਗੂ ਪਿੰਡ ਨੂਰਪੁਰ ਦਾ ਮੌਜੂਦਾ ਸਰਪੰਚ ਦੱਸਿਆ ਜਾਂਦਾ ਹੈ। ਸਰਪੰਚ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਕੀ ਹੈ ਪੂਰਾ ਮਾਮਲਾ

ਪੁਲਿਸ ਅਨੁਸਾਰ ਥਾਣਾ ਮਕਸੂਦਾ ਵਿੱਚ ਦਰਜ ਡੀਡੀਆਰ ਅਨੁਸਾਰ ਪਿੰਡ ਨੂਰਪੁਰ ਦੇ ਸਰਪੰਚ ਰਾਜ ਕੁਮਾਰ ਦਾ ਇਸੇ ਪਿੰਡ ਦੇ ਹੀ ਵਾਸੀ ਨਿਰੰਜਨ ਦਾਸ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਹ ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਨਿਰੰਜਨ ਦਾਸ ਨੇ ਪਿੰਡ ਦੇ ਸਰਪੰਚ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਸਰਪੰਚ ਦੀ ਕੁੱਟਮਾਰ ਕੀਤੀ ਗਈ। ਮਾਮਲੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ। ਇਸ ਦੌਰਾਨ ਦੇਰ ਸ਼ਾਮ ਦੋਵਾਂ ਧਿਰਾਂ ਵਿਚਾਲੇ ਲਿਖਤੀ ਸਮਝੌਤਾ ਹੋ ਗਿਆ।

ਵੀਡਿਓ ਵਾਇਰਲ

ਡੀਡੀਆਰ ਵਿੱਚ ਕਿਹਾ ਗਿਆ ਹੈ ਕਿ ਸਮਝੋਤੇ ਤੋਂ ਬਾਅਦ ਜੇਕਰ ਕੋਈ ਵੀਡਿਓ ਵਾਇਰਲ ਹੁੰਦੀ ਹੈ ਤਾਂ ਪੁਲਿਸ ਮਾਮਲੇ ਵਿੱਚ ਬਣਦੀ ਕਾਰਵਾਈ ਕਰੇਗੀ, ਪਰ ਇਸ ਤੋਂ ਬਾਅਦ ਵੀ ਇਹ ਵੀਡੀਓ ਵਾਇਰਲ ਕਰ ਦਿੱਤੀ ਗਈ। ਜਿਸ 'ਤੇ ਦੇਰ ਸ਼ਾਮ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
 

ਇਹ ਵੀ ਪੜ੍ਹੋ