Critics' Choice Awards' 2025 : ਦਿਲਜੀਤ ਦੋਸਾਂਝ ਨੂੰ ਫਿਲਮ ਚਮਕੀਲਾ ਲਈ ਮਿਲਿਆ ਸਰਵਤੋਮ ਅਦਾਕਾਰ ਪੁਰਸਕਾਰ

ਫਿਲਮ ਮਸ਼ਹੂਰ ਕਲਾਕਾਰ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਸੀ। ਇਸ ਵਿੱਚ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਸੀ। ਅਮਰ ਸਿੰਘ ਚਮਕੀਲਾ 1980 ਦੇ ਦਹਾਕੇ ਵਿੱਚ ਬਹੁਤ ਮਸ਼ਹੂਰ ਹੋ ਗਏ ਸਨ। ਜਦੋਂ ਗਾਇਕ ਅਮਰ ਸਿੰਘ ਚਮਕੀਲਾ ਸਟੇਜ 'ਤੇ ਆਪਣੇ ਗੀਤ ਗਾਉਣ ਲੱਗਦੇ ਸਨ, ਤਾਂ ਲੋਕ ਪਾਗਲ ਹੋ ਜਾਂਦੇ ਸਨ, ਕਦੇ ਹੱਸਦੇ ਸਨ ਅਤੇ ਕਦੇ ਗੀਤਾਂ 'ਤੇ ਨੱਚਣ ਲੱਗ ਪੈਂਦੇ ਸਨ। 

Share:

ਫਿਲਮ ਕ੍ਰਿਟਿਕਸ ਗਿਲਡ ਨੇ 'ਕ੍ਰਿਟਿਕਸ ਚੁਆਇਸ ਅਵਾਰਡਸ' 2025 ਦੇ ਜੇਤੂਆਂ ਦੀ ਸੂਚੀ ਸਾਂਝੀ ਕੀਤੀ ਹੈ। ਦਿਲਜੀਤ ਦੋਸਾਂਝ ਨੇ ਇਸ ਸਾਲ ਦੇ ਪੁਰਸਕਾਰਾਂ ਵਿੱਚ ਇੱਕ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਗਾਇਕ ਅਤੇ ਅਦਾਕਾਰ ਨੂੰ ਅਮਰ ਸਿੰਘ ਚਮਕੀਲਾ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ। ਸਰਵੋਤਮ ਫੀਚਰ ਫਿਲਮ ਦੀ ਗੱਲ ਕਰੀਏ ਤਾਂ ਇਹ ਖਿਤਾਬ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਜਾਂਦਾ ਹੈ।

ਫਿਲਮ ਦੇ ਡਾਇਰੈਕਟਰ ਨੂੰ  ਦਿੱਤਾ ਸਿਹਰਾ

ਫੀਚਰ ਫਿਲਮ ਸੈਗਮੈਂਟ ਵਿੱਚ ਅਭਿਸ਼ੇਕ ਬੱਚਨ, ਪ੍ਰਿਥਵੀਰਾਜ ਸੁਕੁਮਾਰ, ਸੂਰੀ, ਚੰਦਨ ਸੇਨ ਅਤੇ ਦਿਲਜੀਤ ਦੋਸਾਂਝ ਨੂੰ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਨਾਮਜਦ ਕੀਤਾ ਗਿਆ ਸੀ। ਫਿਲਮ ਕ੍ਰਿਟਿਕਸ ਗਿਲਡ ਵਿਖੇ ਪੁਰਸਕਾਰ ਜਿੱਤਣ ਤੋਂ ਬਾਅਦ, ਦਿਲਜੀਤ ਨੇ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਧੰਨਵਾਦ ਕੀਤਾ। ਪੁਰਸਕਾਰ ਪ੍ਰਾਪਤ ਕਰਦੇ ਹੋਏ, ਅਦਾਕਾਰ-ਗਾਇਕ ਨੇ ਕ੍ਰਿਟਿਕਸ ਗਿਲਡ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸਨੂੰ ਇਸ ਦੇ ਯੋਗ ਮੰਨਿਆ। ਉਸਨੇ ਇਹ ਵੀ ਕਿਹਾ ਕਿ ਉਹ ਇਹ ਟਰਾਫੀ ਅਮਰ ਸਿੰਘ ਚਮਕੀਲਾ ਅਤੇ ਇਮਤਿਆਜ਼ ਅਲੀ ਨੂੰ ਸਮਰਪਿਤ ਕਰਦਾ ਹੈ।

ਮਸ਼ਹੂਰ ਕਲਾਕਾਰ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਸੀ ਫਿਲਮ

ਅਮਰ ਸਿੰਘ ਚਮਕੀਲਾ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਮਸ਼ਹੂਰ ਕਲਾਕਾਰ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਸੀ। ਇਸ ਵਿੱਚ ਦਿਲਜੀਤ ਦੋਸਾਂਝ ਨੇ ਮੁੱਖ ਭੂਮਿਕਾ ਨਿਭਾਈ ਹੈ। ਅਮਰ ਸਿੰਘ ਚਮਕੀਲਾ 1980 ਦੇ ਦਹਾਕੇ ਵਿੱਚ ਬਹੁਤ ਮਸ਼ਹੂਰ ਹੋ ਗਏ ਸਨ। ਜਦੋਂ ਗਾਇਕ ਅਮਰ ਸਿੰਘ ਚਮਕੀਲਾ ਸਟੇਜ 'ਤੇ ਆਪਣੇ ਗੀਤ ਗਾਉਣ ਲੱਗਦੇ ਸਨ, ਤਾਂ ਲੋਕ ਪਾਗਲ ਹੋ ਜਾਂਦੇ ਸਨ, ਕਦੇ ਹੱਸਦੇ ਸਨ ਅਤੇ ਕਦੇ ਗੀਤਾਂ 'ਤੇ ਨੱਚਣ ਲੱਗ ਪੈਂਦੇ ਸਨ। ਚਮਕੀਲਾ ਨੇ ਬਹੁਤ ਸਾਰੇ ਸ਼ਾਨਦਾਰ ਗੀਤ ਗਾਏ ਪਰ ਉਨ੍ਹਾਂ ਦੇ ਸਭ ਤੋਂ ਵੱਧ ਹਿੱਟ ਗੀਤਾਂ ਵਿੱਚ 'ਲਲਕਾਰੇ ਨਾਲ' ਅਤੇ ਭਗਤੀ ਗੀਤ 'ਬਾਬਾ ਤੇਰਾ ਨਨਕਾਣਾ' ਅਤੇ 'ਤਲਵਾਰ ਮੈਂ ਕਲਗੀਧਰ ਦੀ' ਸ਼ਾਮਲ ਹਨ।

ਇਹ ਵੀ ਪੜ੍ਹੋ