Crime: ਪੁਲਿਸ ਵਾਲੇ ਦੇ ਮੁੰਡੇ ਨੂੰ ਕੇਨੈਡਾ ਭੇਜਣ ਦਾ ਦਿੱਤਾ ਝਾਂਸਾ, ਮਾਰੀ ਲੱਖਾਂ ਦੀ ਠੱਗੀ

ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਕਿਸੇ ਜਾਣਕਾਰ ਨੇ ਟਰੈਵਲ ਏਜੰਟ ਬਨੀਤ ਬੇਰੀ ਬਾਰੇ ਦੱਸਿਆ ਸੀ। ਉਹ ਬੀਐਮਸੀ ਚੌਕ ਸਥਿਤ ਉਸਦੇ ਦਫ਼ਤਰ ਗਿਆ, ਜਿੱਥੇ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਬੈਠੀ ਮੈਨੇਜਰ ਮੋਨਾ ਨੇ ਉਸਨੂੰ ਭਰੋਸਾ ਦਿੱਤਾ ਕਿ ਉਹ ਉਸਦੇ ਲੜਕੇ ਨੂੰ ਕੈਨੇਡਾ ਭੇਜ ਦੇਵੇਗਾ।

Share:

Punjab News: ਆਏ ਦਿਨ ਵਿਦੇਸ਼ ਭੇਜਣ ਦੇ ਨਾਂ ਤੇ ਠੱਗ ਟ੍ਰੈਵਲ ਏਜੰਟਾਂ ਦੇ ਵੱਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਏ ਜਾਣ ਦੀਆਂ ਖਬਰਾਂ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਲੋਕ ਇਨ੍ਹਾਂ  ਦੇ ਝਾਂਸੇ ਵਿੱਚ ਆ ਕੇ ਆਪਣੀ ਜਮਾ ਪੁੰਜੀ ਗਵਾ ਬੈਠਦੇ ਹਨ। ਤਾਜਾ ਮਾਮਲਾ ਜਲੰਧਰ ਤੋ ਸਾਹਮਣੇ ਆਇਆ ਹੈ। ਥਾਣਾ ਬਾਰਾਦਰੀ ਦੀ ਪੁਲਿਸ ਨੇ ਏਐਸਆਈ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਬਹਾਨੇ 14 ਲੱਖ 63 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਏਜੰਟ ਨੇ ਨਾ ਤਾਂ ਲੜਕੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ASI ਦੇ ਪੈਸੇ ਵਾਪਸ ਕੀਤੇ। ਪੁਲਿਸ ਨੇ ਟਰੈਵਲ ਏਜੰਟ ਦੇ ਨਾਲ-ਨਾਲ ਕਾਲੀ ਮਾਤਾ ਮੰਦਰ ਮਿੱਠਾ ਬਾਜ਼ਾਰ ਵਾਸੀ ਬਨੀਤ ਬੇਰੀ, ਅਭਿਨੰਦਨ ਪਾਰਕ ਨੰਦਨਪੁਰ ਰੋਡ ਦੀ ਮੋਨਾ ਬੇਰੀ ਨੂੰ ਵੀ ਨਾਮਜ਼ਦ ਕੀਤਾ ਹੈ।

14 ਲੱਖ ਤੋ ਵੱਧ ਦੀ ਰਕਮ ਕੀਤੀ ਟਰਾਂਸਫਰ

ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਕਿਸੇ ਜਾਣਕਾਰ ਨੇ ਟਰੈਵਲ ਏਜੰਟ ਬਨੀਤ ਬੇਰੀ ਬਾਰੇ ਦੱਸਿਆ ਸੀ। ਉਹ ਬੀਐਮਸੀ ਚੌਕ ਸਥਿਤ ਉਸਦੇ ਦਫ਼ਤਰ ਗਿਆ, ਜਿੱਥੇ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਬੈਠੀ ਮੈਨੇਜਰ ਮੋਨਾ ਨੇ ਉਸਨੂੰ ਭਰੋਸਾ ਦਿੱਤਾ ਕਿ ਉਹ ਉਸਦੇ ਲੜਕੇ ਨੂੰ ਕੈਨੇਡਾ ਭੇਜ ਦੇਵੇਗਾ। ਇਸ ਤੋਂ ਬਾਅਦ ਉਸ ਨੇ ਆਪਣੇ ਬੇਟੇ ਦਾ ਪਾਸਪੋਰਟ ਦੇ ਦਿੱਤਾ। ਉਸ ਦੀਆਂ ਗੱਲਾਂ ਵਿੱਚ ਆ ਕੇ ਉਸ ਨੇ ਟਰੈਵਲ ਏਜੰਟ ਦੇ ਖਾਤੇ ਵਿੱਚ 14 ਲੱਖ 63 ਹਜ਼ਾਰ ਰੁਪਏ ਟਰਾਂਸਫਰ ਵੀ ਕਰ ਦਿੱਤੇ। ਕਈ ਮਹੀਨੇ ਬੀਤ ਜਾਣ 'ਤੇ ਵੀ ਉਸ ਦੇ ਲੜਕੇ ਦਾ ਵੀਜ਼ਾ ਮਨਜ਼ੂਰ ਨਹੀਂ ਹੋਇਆ ਤਾਂ ਉਸ ਨੇ ਟਰੈਵਲ ਏਜੰਟ ਨੂੰ ਫੋਨ ਕੀਤਾ।

ਫੋਨ ਚੁੱਕਣਾ ਕੀਤਾ ਬੰਦ

ਇਸ ਤੋਂ ਬਾਅਦ ਉਕਤ ਟਰੈਵਲ ਏਜੰਟ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਟਰੈਵਲ ਏਜੰਟ ਨੇ ਉਸ ਨਾਲ ਠੱਗੀ ਮਾਰੀ ਹੈ। ਇਸ ਤੋਂ ਬਾਅਦ ਉਸ ਨੇ ਆਪਣੀ ਸ਼ਿਕਾਇਤ ਕਮਿਸ਼ਨਰ ਦਫ਼ਤਰ ਨੂੰ ਦਿੱਤੀ, ਜਿੱਥੋਂ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਸ਼ਿਕਾਇਤ ਮਾਰਕ ਕੀਤੀ ਗਈ।

ਇਹ ਵੀ ਪੜ੍ਹੋ