ਫਾਜ਼ਿਲਕਾ ਦੀ ਭੈਰੋਂ ਬਸਤੀ ਦੀ ਘਟਨਾ, ਇੱਕ ਪ੍ਰੇਮਿਕਾ ਦੇ ਦੋ ਸੱਕੇ ਭਰਾ ਦੀਵਾਨੇ....ਇੱਕ ਨੂੰ ਮਿਲੀ ਮੌਤ  

ਪ੍ਰੇਮ ਕਹਾਣੀਆਂ ਤਾਂ ਤੁਸੀਂ ਬਹੁਤ ਸੁਣੀਆਂ ਹੋਣਗੀਆਂ ਪਰ ਜਿਸ ਲਵ ਸਟੋਰੀ ਦੀ ਤੁਹਾਨੂੰ ਅਸੀਂ ਅੱਜ ਜਾਣਕਾਰੀ ਦੇ ਰਹੇ ਹਾਂ ਇਸ ਵਿੱਚ ''ਇੱਕ ਪ੍ਰੇਮਿਕਾ ਦੇ ਦੋ ਦੀਵਾਨ ਹਨ' ਉਹ ਵੀ ਸੱਕੇ ਭਰਾ। ਏਸੇ ਕਾਰਨ ਦੋਹਾਂ ਦੀ ਲੜਾਈ ਹੋ ਜਾਂਦੀ ਹੈ ਤਾਂ ਛੋਟੇ ਭਰਾ ਨੇ ਇੱਟ ਮਾਰਕੇ ਵੱਡੇ ਭਰਾ ਦਾ ਕਤਲ ਕਰ ਦਿੰਦਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਮੁਲਜ਼ਮ ਵੱਡੇ ਭਰਾ ਦੀ ਲਾਸ਼ ਦੀ ਫੋਟੋ ਖਿੱਚਕੇ ਆਪਣੀ ਨੂੰ ਵਾਟਸਅਪ ਕਰ ਦਿੱਤੀ।   

Share:

ਪੰਜਾਬ ਨਿਊਜ। ਮਾਮੂਲੀ ਲੜਾਈ ਨੂੰ ਖੂਨੀ ਟਕਰਾਅ ਵਿੱਚ ਬਦਲਣ ਵਾਲੀ ਇਹ ਲਵ ਸਟੋਰੀ ਫਾਜਲਿਕਾ ਦੀ ਭੈਰੋਂ ਬਸਤੀ ਦੀ ਦੀ ਦੱਸੀ ਜਾ ਰਹੀ ਹੈ, ਜਿੱਥੇ ਪ੍ਰੇਮ ਸਬੰਧਾਂ ਨੂੰ ਲੈ ਕੇ ਛੋਟੇ ਭਰਾ ਨੇ ਵੱਡੇ ਭਰਾ ਦੀ ਜਿੰਦਗੀ ਖਤਮ ਕਰ ਦਿੱਤੀ। ਮ੍ਰਿਤਕ ਦੀ ਭੈਣ ਨੇ ਕਿਹਾ ਕੋਮਲ ਨਾਂ ਦੀ ਲੜਕੀ ਉਸਦੇ ਦੋਹੇਂ ਭਰਾਵਾਂ ਦੇ ਸੰਪਰਕ ਵਿੱਚ ਸੀ। ਅਜੇ ਕੁਮਾਰ ਅਤੇ ਸ਼ਿਵ ਕੁਮਾਰ ਨੂੰ ਜਦੋਂ ਇਸਦਾ ਪਤਾ ਚੱਲਿਆ ਤਾਂ ਸ਼ਰਾਬ ਪੀਣ ਤੋਂ ਬਾਅਦ ਦੋਹਾਂ ਵਿੱਚ ਮਾਮੂਲੀ ਝਗੜਾ ਹੋਇਆ। ਟਕਰਾਅ ਏਨਾ ਵੱਧ ਗਿਆ ਕਿ ਛੋਟੇ ਭਰਾ ਨੇ ਕੋਮਲ ਦੀ ਖਾਤਿਰ ਵੱਡੇ ਭਰਾ ਦੀ ਜਾਨ ਹੀ ਲੈ ਲਈ।

 ਸ਼ਰਾਬ ਦੇ ਆਦੀ ਸਨ ਮੇਰੇ ਦੋਵੇਂ ਪੁੱਤ-ਦਰਸ਼ਨ ਸਿੰਘ

ਇਹ ਗੱਲ ਤਾਂ ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਵੀ ਮੰਨੀ ਕਿ ਉਸਦੇ ਦੋਵੇਂ ਲੜਕੇ ਸ਼ਰਾਬ ਦੇ ਆਦੀ ਸਨ ਤੇ ਅਕਸਰ ਪੈਗ ਲਗਾਉਣ ਤੋਂ ਬਾਅਦ ਉਹ ਲੜਦੇ ਰਹਿੰਦੇ ਸਨ। ਪਰ ਉਸਨੂੰ ਕੀ ਪਤਾ ਸੀ ਇੱਕ ਕੁੜੀ ਦੀ ਖਾਤਿਰ ਉਸਦਾ ਨਿੱਕਾ ਪੁੱਤ ਨੇ ਉਸਦੇ ਵੱਡੇ ਪੁੱਤ ਨੂੰ ਮਾਰ ਹੀ ਦੇਵੇਗਾ। ਦਰਸ਼ਨ ਨੇ ਦੱਸਿਆ ਕਿ ਸੋਮਵਾਰ ਜਦੋਂ ਉਹ ਰਾਤ ਸੌਣ ਲਈ ਕਮਰੇ ਚ ਗਿਆ ਤਾਂ ਉਸਨੂੰ ਕਿਸੇ ਨੇ ਦੱਸਿਆ ਕਿ ਉਸਦੇ ਦੋਵੇਂ ਪੁੱਤ ਹੱਡਾ ਰੋੜ ਨੇੜੇ ਝੁੱਗੀ ਵਿੱਚ ਗਏ ਹਨ।

ਇੱਥੇ ਹੀ ਰਾਤ ਨੂੰ ਦੋਵਾਂ ਵਿਚ ਲੜਾਈ ਹੋ ਗਈ। ਇਸ ਦੌਰਾਨ ਗੁੱਸੇ ਵਿੱਚ ਅਜੈ ਕੁਮਾਰ ਨੇ ਆਪਣੇ ਵੱਡੇ ਭਰਾ ਸ਼ਿਵ ਜੋਰਨਾਲ ਇੱਕ ਇੱਟ ਮਾਰੀ ਤਾਂ ਉਹ ਜ਼ਮੀਨ 'ਤੇ ਡਿੱਗ ਪਿਆ। ਇੱਥੇ ਹੀ ਬਸ ਨਹੀਂ ਜ਼ਮੀਨ ਤੇ ਡਿੱਗਣ ਤੋਂ ਬਾਅਦ ਅਜੇ ਨੇ ਉਸਤੇ ਡੰਡਿਆਂ ਨਾਲ ਵੀ ਹਮਲਾ ਕੀਤਾ ਜਿਸ ਕਾਰਨ ਉਸਦੀ ਡੈਥ ਹੋ ਗਈ। 

ਲਾਸ਼ ਦੀ ਫੋਟੋ ਖਿੱਚਕੇ ਕੀਤੀ ਭੈਣ ਨੂੰ ਵਾਟਸਐਪ

ਵੱਡੇ ਭਰਾ ਦਾ ਕਤਲ ਕਰਨ ਤੋਂ ਮੁਲਜ਼ਮ ਅਜੇ ਇੱਥੇ ਹੀ ਨਹੀਂ ਰੁਕਿਆ ਉਸਨੇ ਲੁਧਿਆਣਾ ਵਿੱਚ ਕੰਮ ਕਰਦੀ ਆਪਣੀ ਭੈਨ ਨੂੰ ਫੋਨ ਕਰਕੇ ਦੱਸਿਆ ਉਸਨੇ ਸ਼ਿਵ ਦਾ ਕੰਮ ਖਤਮ ਕਰ ਦਿੱਤਾ, ਜਿਹੜਾ ਅਕਸਰ ਉਸਦੇ ਨਾਲ ਝਗੜਦਾ ਸੀ। ਭੈਣੇ ਨੇ ਗੱਲ ਸੁਣਕੇ ਅੱਗਿਓਂ ਅਜੇ ਨੂੰ ਕਿਹਾ ਤੁੰ ਐਂਵੇ ਭਕਾਈ ਨਾ ਮਾਰ। ਇਹ ਕਿਸ ਤਰ੍ਹਾਂ ਹੋ ਸਕਦਾ ਐ।

ਤਾਂ ਮੁਲਜ਼ਮ ਅਜੇ ਨੇ ਆਪਣੇ ਮੋਬਾਇਲ ਤੋਂ ਸ਼ਿਵ ਦੀ ਲਾਸ਼ ਦੀ ਫੋਟੋ ਖਿੱਚੀ ਤੇ ਭੈਣ ਨੂੰ ਵਾਟਸਅਪ ਕਰ ਦਿੱਤੀ। ਇਸਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਐੱਸਐੱਚਓ ਮਨਜੀਤ ਸਿੰਘ ਨੇ ਮ੍ਰਿਤਕ ਦੇਹ ਨੂੰ ਕਬਜੇ ਵਿੱਚ ਲੈ ਕੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਤਲ ਕਰਨ ਨੂੰ ਸਖਤ ਤੋਂ ਸਖਤ ਸਜ਼ਾ ਦੁਆਈ ਜਾਵੇਗੀ 

ਇਹ ਵੀ ਪੜ੍ਹੋ