Crime: ਗੈਂਗਸਟਰ ਨਿਊਟਨ ਤੇ ਸਾਥੀਆਂ ਨੇ ਲੁਧਿਆਣਾ 'ਚ ਮਚਾਇਆ ਹੰਗਾਮਾ, ਤੇਜ਼ਧਾਰ ਹਥਿਆਰਾਂ ਨਾਲ ਔਰਤਾਂ ਸਮੇਤ 5 ਨੂੰ ਕੀਤਾ ਜ਼ਖਮੀ

ਮਨਜੀਤ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਇਲਾਕੇ ਵਿੱਚ ਵਾਹਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਉਸ ਦੀ ਇਨੋਵਾ ਕਾਰ ਅਤੇ ਇਟੋਸ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਦਮਾਸ਼ਾਂ ਨੇ ਇਲਾਕੇ ਵਿਚ ਕਿਸ ਨਾਲ ਅਤੇ ਕਿਸ ਮੁੱਦੇ 'ਤੇ ਝੜਪ ਕੀਤੀ ਹੈ। ਪਰ ਇਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੇਕਸੂਰ ਲੋਕਾਂ ਨੂੰ ਜ਼ਖਮੀ ਕੀਤਾ ਹੈ।

Share:

Punjab News: ਪੰਜਾਬ ਦੇ ਲੁਧਿਆਣਾ 'ਚ ਬੀਤੀ ਰਾਤ ਗੈਂਗਸਟਰ ਨਿਊਟਨ ਅਤੇ ਉਸ ਦੇ ਬਾਈਕ ਸਵਾਰ 25-30 ਬਦਮਾਸ਼ਾਂ ਨੇ ਪੱਖੋਵਾਲ ਰੋਡ 'ਤੇ ਕਰਨੈਲ ਸਿੰਘ ਨਗਰ 'ਚ ਹੰਗਾਮਾ ਕਰ ਦਿੱਤਾ। ਇਲਾਕੇ '2-3 ਕਾਰਾਂ ਦੀ ਭੰਨਤੋੜ ਕੀਤੀ ਗਈ। ਕੁਝ ਸੀਸੀਟੀਵੀ ਕੈਮਰੇ ਤੋੜ ਦਿੱਤੇ ਗਏ ਅਤੇ ਇਲਾਕੇ ਦੀਆਂ ਬਜ਼ੁਰਗ ਔਰਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਲਾਕੇ ਦੇ ਇੱਕ ਰੇਹੜੀ ਵਾਲੇ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ।

ਰਾਤ ਕਰੀਬ 1 ਵਜੇ ਸਿਵਲ ਹਸਪਤਾਲ ਇਲਾਕੇ ਦੇ ਲੋਕ ਜ਼ਖਮੀਆਂ ਨੂੰ ਲੈ ਕੇ ਆਏ। ਜ਼ਖਮੀਆਂ ਵਿਚ ਇਕ ਔਰਤ ਦੀ ਵੀ ਉਂਗਲੀ ਕੱਟੀ ਗਈ ਸੀ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ।

ਬੇਕਸੂਰ ਲੋਕਾਂ ਤੇ ਕੀਤਾ ਗਿਆ ਹਮਲਾ

ਪ੍ਰਦੇਸੀ ਦੀ ਮੋਟਰ ਨੇੜੇ ਰਹਿੰਦੇ ਮਨਜੀਤ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਇਲਾਕੇ ਵਿੱਚ ਵਾਹਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਉਸ ਦੀ ਇਨੋਵਾ ਕਾਰ ਅਤੇ ਇਟੋਸ ਕਾਰ ਦੇ ਸ਼ੀਸ਼ੇ ਤੋੜ ਦਿੱਤੇ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਦਮਾਸ਼ਾਂ ਨੇ ਇਲਾਕੇ ਵਿਚ ਕਿਸ ਨਾਲ ਅਤੇ ਕਿਸ ਮੁੱਦੇ 'ਤੇ ਝੜਪ ਕੀਤੀ ਹੈ। ਪਰ ਇਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੇਕਸੂਰ ਲੋਕਾਂ ਨੂੰ ਜ਼ਖਮੀ ਕੀਤਾ ਹੈ। ਜ਼ਖ਼ਮੀਆਂ ਦੀ ਪਛਾਣ ਤਾਰਾ ਸਿੰਘ, ਅਮਨਦੀਪ ਕੌਰ, ਬਜ਼ੁਰਗ ਸਰਬਜੀਤ ਕੌਰ, ਬਜ਼ੁਰਗ ਸੁਰਜੀਤ ਕੌਰ ਅਤੇ ਧੀਰਜ ਵਜੋਂ ਹੋਈ ਹੈ।

ਅੱਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਜਾਏਗੀ

ਮਨਜੀਤ ਨੇ ਦੱਸਿਆ ਕਿ ਜਦੋਂ ਸ਼ਰਾਰਤੀ ਅਨਸਰ ਉੱਥੇ ਪਹੁੰਚੇ ਤਾਂ ਇਲਾਕੇ ਵਿੱਚ ਭਗਦੜ ਮੱਚ ਗਈ। ਖੂਨ ਨਾਲ ਲੱਥਪੱਥ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਆਗੂ ਨਿਊਟਨ ਨਾਂ ਦਾ ਨੌਜਵਾਨ ਸੀ। ਮਨਜੀਤ ਅਨੁਸਾਰ ਅੱਜ ਉਹ ਇਸ ਘਟਨਾ ਸਬੰਧੀ ਥਾਣਾ ਦੁੱਗਰੀ ਦੀ ਪੁਲੀਸ ਨੂੰ ਸ਼ਿਕਾਇਤ ਦੇਣਗੇ।

ਇਹ ਵੀ ਪੜ੍ਹੋ

Tags :