Crime: ਬੱਚਿਆਂ ਦੀ ਲੜਾਈ ਤੋਂ ਬਾਅਦ 3 ਮਹੀਨੇ ਦੀ ਗਰਭਵਤੀ ਤੇ ਕੀਤਾ ਹਮਲਾ, ਪੇਟ 'ਚ ਮਾਰੀਆਂ ਲੱਤਾਂ ਤੇ ਮੁੱਕਾ

ਔਰਤ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਔਰਤ ਦਾ 1 ਸਾਲ ਪਹਿਲਾਂ ਵਿਆਹ ਹੋਇਆ ਸੀ।

Share:

ਹਾਈਲਾਈਟਸ

  • ਮਾਮਲਾ ਵੱਧਣ 'ਤੇ ਵਿਅਕਤੀ ਦੀ ਪਤਨੀ ਅਤੇ ਕੁਝ ਹੋਰ ਲੋਕਾਂ ਨੇ ਉਸ ਦੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਉਸਦੇ ਪੇਟ ਵਿੱਚ ਲੱਤਾਂ ਮੁੱਕੇ ਮਾਰੇ

Punjab News: ਲੁਧਿਆਣਾ ਤੋਂ ਇੱਕ ਬੇਹੱਦ ਸ਼ਰਮਸਾਰ ਵਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਕੁਝ ਲੋਕਾਂ ਦੇ ਵੱਲੋਂ ਇੱਕ ਗਰਭਵਤੀ ਮਹਿਲਾ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਦੇ ਪੇਟ ਤੇ ਲੱਤਾਂ ਅਤੇ ਮੁੱਕੇ ਮਾਰੇ ਗਏ। ਇੱਹ ਘਟਨਾ ਲੁਧਿਆਣਾ ਦੇ ਚੰਦਰ ਨਗਰ ਦੀ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਚੰਦਰ ਨਗਰ ' ਕਿਰਾਏ 'ਤੇ ਰਹਿ ਰਹੇ ਦੋ ਪਰਵਾਸੀ ਪਰਿਵਾਰਾਂ ਦੇ ਬੱਚਿਆਂ ਵਿਚਾਲੇ ਇਕ-ਦੂਜੇ ਦੇ ਪੈਰਾਂ 'ਤੇ ਸਾਈਕਲ ਚੜਾਉਣ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਇੱਕ ਬੱਚੇ ਦੀ ਮਾਂ ਅਤੇ ਪਿਤਾ ਨੇ ਦੂਜੇ ਬੱਚੇ ਦੇ ਕਮਰੇ ਵਿੱਚ ਦਾਖਲ ਹੋ ਕੇ ਹੰਗਾਮਾ ਕਰ ਦਿੱਤਾ। ਮਾਮਲਾ ਇੰਨਾ ਵੱਧ ਗਿਆ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਗਰਭਵਤੀ ਔਰਤ ਤੇ ਹਮਲਾ ਕਰ ਦਿੱਤਾ।

ਨਸ਼ੇ ਵਿੱਚ ਸੀ ਹਮਲਾਵਰ

ਜਾਣਕਾਰੀ ਦਿੰਦਿਆਂ ਪੀੜਤ ਔਰਤ ਗੁੱਡੀ ਦੇ ਪਤੀ ਸੰਜੀਤ ਨੇ ਦੱਸਿਆ ਕਿ ਉਸ ਦੇ ਪਰਿਵਾਰ ' ਉਸ ਦੀ ਭੈਣ ਅਤੇ ਬੱਚੇ ਵੀ ਰਹਿੰਦੇ ਹਨਬੱਚਿਆਂ ਵਿੱਚ ਲੜਾਈ ਹੋ ਗਈਇਸੇ ਦੌਰਾਨ ਗੁਆਂਢੀ ਨਸ਼ੇ ਦੀ ਹਾਲਤ ਵਿੱਚ ਆਇਆ ਅਤੇ ਉਸ ਦੇ ਭਾਂਣਜੇ ਅਤੇ ਉਸ ਦੀ ਪਤਨੀ ਨੂੰ ਗਾਲ੍ਹਾਂ ਕੱਢਣ ਲੱਗ ਪਿਆਮਾਮਲਾ ਵੱਧਣ 'ਤੇ ਵਿਅਕਤੀ ਦੀ ਪਤਨੀ ਅਤੇ ਕੁਝ ਹੋਰ ਲੋਕਾਂ ਨੇ ਉਸ ਦੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਉਸਦੇ ਪੇਟ ਵਿੱਚ ਲੱਤਾਂ ਮੁੱਕੇ ਮਾਰੇ। ਉਹ ਗੁੱਡੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਆਏ।

ਹਮਲਾਵਰ ਫਰਾਰ

ਪੀੜਤ ਗੁੱਡੀ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਦੀ ਗਰਭਵਤੀ ਹੈ। ਉਸ ਦੇ ਗੁਆਂਢੀਆਂ ਨੇ ਉਸ ਦੀ ਕੁੱਟਮਾਰ ਕੀਤੀਢਿੱਡ 'ਤੇ ਮੁੱਕੇ ਅਤੇ ਲੱਤਾਂ ਮਾਰਨ ਕਾਰਨ ਉਸ ਦੇ ਦਰਦ ਸ਼ੁਰੂ ਹੋ ਗਿਆਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈਫਿਲਹਾਲ ਹਮਲਾਵਰ ਕਮਰੇ ਤੋਂ ਫਰਾਰ ਹੈ

ਇਹ ਵੀ ਪੜ੍ਹੋ