SSP ਵਿਜੀਲੈਂਸ ਦੀ ਜਾਅਲੀ ਫੇਸਬੁੱਕ ਆਈਡੀ ਬਣਾਈ

ਇੱਕ ਰਿਸ਼ਤੇਦਾਰ ਨੂੰ ਫਰੈਂਡ ਰਿਕਵੈਸਟ ਭੇਜਣ ਮਗਰੋਂ ਪਰਦਾਫਾਸ਼ ਹੋਇਆ। ਐਸਐਸਪੀ ਨੇ ਇਸਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਐਸਐਸਪੀ ਵੱਲੋਂ ਖੁਦ ਵੀ ਸ਼ੋਸ਼ਲ ਮੀਡੀਆ ਉਪਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ। 

Share:

ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਇਹ ਇੱਕ ਵਾਰ ਫਿਰ ਸਾਬਤ ਹੋ ਗਿਆ। ਦਰਅਸਲ ਕਿਸੇ  ਨੇ ਲੁਧਿਆਣਾ ਦੇ ਐਸਐਸਪੀ ਵਿਜੀਲੈਂਸ  ਰਵਿੰਦਰਪਾਲ ਸੰਧੂ ਦੀ ਜਾਅਲੀ ਫੇਸਬੁੱਕ ਆਈਡੀ ਬਣਾਈ। ਐਸਐਸਪੀ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਹਨਾਂ  ਦੇ ਇੱਕ ਰਿਸ਼ਤੇਦਾਰ ਨੇ ਫੇਸਬੁੱਕ ਸਬੰਧੀ ਜਾਣਕਾਰੀ ਦਿੱਤੀ। ਹੋਇਆ ਇੰਝ ਕਿ  ਰਵਿੰਦਰਪਾਲ ਸੰਧੂ ਦੇ ਕਰੀਬੀ ਰਿਸ਼ਤੇਦਾਰ ਜੋਕਿ ਡੇਰਾ ਬੱਸੀ ਰਹਿੰਦਾ ਹੈ ਨੂੰ ਐਸਐਸਪੀ ਸੰਧੂ ਦੀ ਫੇਸਬੁੱਕ ਆਈਡੀ ਤੋਂ ਫਰੈਂਡ ਰਿਕਵੈਸਟ ਮਿਲੀ। ਹਾਲਾਂਕਿ ਇਹ ਰਿਸ਼ਤੇਦਾਰ ਪਹਿਲਾਂ ਹੀ ਐਸਐਸਪੀ ਸੰਧੂ ਦਾ ਫੇਸਬੁੱਕ ਫਰੈਂਡ ਹੈ। ਇਸ ਲਈ ਉਸਨੇ ਫੋਨ ਕਰਕੇ ਐਸਐਸਪੀ ਸੰਧੂ ਨੂੰ ਨਵੀਂ ਫੇਸਬੁੱਕ ਆਈਡੀ ਬਣਾਉਣ ਬਾਰੇ ਪੁੱਛਿਆ ਪਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੋਈ ਨਵੀਂ ਆਈਡੀ ਨਹੀਂ ਬਣਾਈ ਗਈ। ਫਿਰ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਕਿਸੇ ਨੇ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਐਸਐਸਪੀ ਕੁੱਝ ਕਰੀਬੀਆਂ ਨੂੰ ਫਰੈਂਡ ਰਿਕਵੈਸਟ ਭੇਜੀ ਸੀ। 

ਸਾਈਬਰ ਸੈੱਲ ਨੇ ਸ਼ੁਰੂ ਕੀਤੀ ਜਾਂਚ 

ਇਸ ਸਬੰਧੀ ਐਸਐਸਪੀ ਸੰਧੂ ਨੇ ਦੱਸਿਆ ਕਿ ਸਾਈਬਰ ਸੈੱਲ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਸੰਧੂ ਨੇ ਆਮ ਲੋਕਾਂ ਨੂੰ ਵੀ ਕਿਹਾ ਹੈ ਕਿ ਉਹਨਾਂ ਦੀ ਨਵੀਂ ਆਈਡੀ ਦੀ ਰਿਕਵੈਸਟ ਨੂੰ ਸਵੀਕਾਰ ਨਾ ਕਰਨ ਅਤੇ ਇਸਨੂੰ ਨਜ਼ਰਅੰਦਾਜ਼ ਕਰਨ। ਹੋਰਨਾਂ ਮਾਮਲਿਆਂ 'ਚ ਸਚੇਤ ਰਹਿਣ ਦੀ ਅਪੀਲ ਕੀਤੀ ਗਈ। 

ਇਹ ਵੀ ਪੜ੍ਹੋ