ਐਨੀਮਲ ਨੂੰ ਲੈ ਕੇ ਹੋਇਆ ਵਿਵਾਦ, ਸਿੱਖ ਸੰਸਥਾ ਵਲੋਂ 2 ਸੀਨ ਹਟਾਉਣ ਦੀ ਮੰਗ

ਫਿਲਮ ਦੇ ਇਕ ਸੀਨ ਨੂੰ ਲੈ ਕਿ ਸਿੱਖਾਂ ਦੀ ਸੰਸਥਾ ਵਲੋਂ ਇਤਰਾਜ਼ ਕੀਤਾ ਗਿਆ ਹੈ। ਇਥੋਂ ਤੱਕ ਕਿ ਆਰੋਪ ਲਗੇ ਹਨ ਕਿ ਫਿਲਮ ਦੇ ਹੀਰੋ ਰਣਬੀਰ ਕਪੂਰ ਨੇ ਗੁਰਸਿੱਖ ਤੇ ਸਿਗਰੇਟ ਦਾ ਧੂਆ ਛੱਡਿਆ ਹੈ। ਜਿਸ ਤੇ ਸਿੱਖਾਂ ਨੂੰ ਇਤਰਾਜ਼ ਹੈ। 

Share:

ਸਫਲਤਾ ਦੇ ਸਾਰੇ ਰਿਕਾਰਡ ਭਨਣ ਵਾਲੀ ਬਾਲੀਵੁੱਡ ਫਿਲਮ ਐਨੀਮਲ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਫਿਲਮ ਦੇ ਇਕ ਸੀਨ ਨੂੰ ਲੈ ਕਿ ਸਿੱਖਾਂ ਦੀ ਸੰਸਥਾ ਵਲੋਂ ਇਤਰਾਜ਼ ਕੀਤਾ ਗਿਆ ਹੈ। ਇਥੋਂ ਤੱਕ ਕਿ ਆਰੋਪ ਲਗੇ ਹਨ ਕਿ ਫਿਲਮ ਦੇ ਹੀਰੋ ਰਣਬੀਰ ਕਪੂਰ ਨੇ ਗੁਰਸਿੱਖ ਤੇ ਸਿਗਰੇਟ ਦਾ ਧੂਆ ਛੱਡਿਆ ਹੈ। ਜਿਸ ਤੇ ਸਿੱਖਾਂ ਨੂੰ ਇਤਰਾਜ਼ ਹੈ। ਸੰਸਥਾ ਵਲੋਂ ਸੈਂਸਰ ਬੋਰਡ ਨੂੰ ਪੱਤਰ ਵੀ ਲਿਖਿਆ ਗਿਆ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਗਰਾ ਤੇ ਸੰਚਾਲਕ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਫਿਲਮ ਦੇ ਅੰਤ ਵਿੱਚ ਇੱਕ ਸੀਨ ਵਿੱਚ ਐਕਟਰ ਰਣਬੀਰ ਕਪੂਰ ਗੁਰਸਿੱਖ ਉਤੇ ਸਿਗਰੇਟ ਦਾ ਧੂਆ ਛੱਡ ਰਿਹਾ ਹੈ। ਇਸ ਤੋਂ ਇਲਾਵਾ ਇਕ ਹੋਰ ਸੀਨ ਵਿਚ ਉਹ ਗੁਰਸਿਖ ਕੀ ਦਾੜ੍ਹੀ ਤੇ ਚਾਕੂ ਰਖਦਾ ਹੈ। ਇਸ ਕਾਰਕੇ ਦੋਵਾਂ ਸੀਨਾਂ ਨੂੰ ਫਿਲਮ ਤੋਂ ਹਟਾਇਆ ਜਾਵੇ। 

ਐਨੀਮਲ ਦੇ ਮਸ਼ਹੂਰ ਗੀਤ ਅਰਜਨ ਵੈਲੀ 'ਤੇ ਵੀ ਇਤਰਾਜ਼

ਫੈਡਰੇਸ਼ਨ ਨੇ ਫਿਲਮ ਐਨੀਮਲ ਦੇ ਮਸ਼ਹੂਰ ਗੀਤ ਅਰਜਨ ਵੈਲੀ 'ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਫਿਲਮ ਵਿੱਚ ਅਰਜਨ ਵੈਲੀ ਨੂੰ ਗੁੰਡਾ ਅਤੇ ਗੈਂਗ ਵਾਰ ਲਈ ਵਰਤਿਆ ਗਿਆ ਹੈ, ਭਾਵੇਂ ਉਹ ਇੱਕ ਲੜਾਕੂ ਸੀ। ਫਿਲਮ 'ਚ ਕਬੀਰ ਦੇ ਨਾਂ 'ਤੇ ਵੀ ਇਤਰਾਜ਼ ਉਠਾਏ ਗਏ ਹਨ। ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਇਨ੍ਹਾਂ ਸਾਰੇ ਦ੍ਰਿਸ਼ਾਂ 'ਤੇ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ 'ਤੇ ਇਸ ਦਾ ਬੁਰਾ ਪ੍ਰਭਾਵ ਨਾ ਪਵੇ। ਐਨੀਮਲ ਫਿਲਮ ਤੋਂ ਪਹਿਲੇ ਰਣਬੀਰ ਕਪੂਰ ਕੇ ਕਰੀਅਰ ਦੀ ਵਧੀਆ ਫਿਲਮ ਸਾਲ 2018 ਵਿੱਚ ਸੰਜੂ ਸੀ। ਜਿਸਨੇ ਵਰਲਡ ਵਾਈਡ 586 ਕਰੋੜ ਕਮਾਏ ਸਨ। ਉਨ੍ਹਾਂ ਦੀ ਦੂਜੀ ਵਧੀਆ ਫ਼ਿਲਮ 410 ਕਰੋੜ ਕਮਾਉਣ ਵਾਲੀ ਬ੍ਰਹਾਸਤਰ ਸੀ। ਹੁਣ ਐਨੀਮਲ ਨੇ ਦੋਵੇਂ ਹੀ ਫਿਲਮਾਂ ਨੂੰ ਪਛਾੜ ਕੇ ਰਣਬੀਰ ਦੀ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਬਣ ਗਈ ਹੈ।

ਇਹ ਵੀ ਪੜ੍ਹੋ