ਕਾਂਗਰਸ ਦੀ ਵਧੀ ਚਿੰਤਾ, ਜਾਣੋ ਕੀ ਹੈ ਕਾਰਣ

ਲੋਕਸਭਾ ਦੀਆਂ ਚੋਣਾਂ 2024 ਵਿੱਚ ਹੋਣਗੀਆਂ। ਇਸ ਨੂੰ ਲੈ ਕੇ ਕਈ ਪਾਰਟੀਆਂ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਦੇਸ਼ ਵਿੱਕ ਕਈ ਦਹਾਕਿਆਂ ਤੱਕ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਪਾਰਟੀ ਦੀ ਚਿੰਤਾ ਵੱਧਦੀ ਜਾ ਰਹੀ ਹੈ। ਇਸਦਾ ਵੱਡਾ ਕਾਰਣ ਦਸਿਆ ਜਾ ਰਿਹਾ ਹੈ ਕਿ ਦਲਿਤ ਵੋਟ ਬੈਂਕ ਦਾ ਪਾਰਟੀ ਤੋਂ ਮੋਹ ਭੰਗ ਹੋ […]

Share:

ਲੋਕਸਭਾ ਦੀਆਂ ਚੋਣਾਂ 2024 ਵਿੱਚ ਹੋਣਗੀਆਂ। ਇਸ ਨੂੰ ਲੈ ਕੇ ਕਈ ਪਾਰਟੀਆਂ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਦੇਸ਼ ਵਿੱਕ ਕਈ ਦਹਾਕਿਆਂ ਤੱਕ ਸੱਤਾ ਵਿੱਚ ਰਹਿਣ ਵਾਲੀ ਕਾਂਗਰਸ ਪਾਰਟੀ ਦੀ ਚਿੰਤਾ ਵੱਧਦੀ ਜਾ ਰਹੀ ਹੈ। ਇਸਦਾ ਵੱਡਾ ਕਾਰਣ ਦਸਿਆ ਜਾ ਰਿਹਾ ਹੈ ਕਿ ਦਲਿਤ ਵੋਟ ਬੈਂਕ ਦਾ ਪਾਰਟੀ ਤੋਂ ਮੋਹ ਭੰਗ ਹੋ ਚੁਕਿਆ ਹੈ। ਜਦਕਿ ਕਾਂਗਰਸ ਪਾਰਟੀ ਨੂੰ ਸੱਤਾ ਦਾ ਸਹਿਰਾ ਸੌਂਪਣ ਵਿੱਚ ਵੱਡਾ ਹੱਥ ਹਮੇਸ਼ਾ ਤੋਂ ਦਲਿਤ ਵੋਟਰਾਂ ਦਾ ਹੀ ਰਿਹਾ ਹੈ। ਇਸ ਪ੍ਰੇਸ਼ਾਨੀ ਦੇ ਮਧੇਨਜ਼ਰ ਪਾਰਟੀ ਨੇ ਰਾਸ਼ਟਰੀ ਪੱਧਰ ‘ਤੇ ਦਲਿਤਾਂ ਵਿਚਕਾਰ ਲੀਡਰਸ਼ਿਪ ਕੁਆਲਿਟੀ ਪ੍ਰੋਗਰਾਮ ਚਲਾਇਆ ਹੈ। ਪੰਜਾਬ ਵਿੱਚ ਵੀ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜਾਬ ਕਾਂਗਰਸ ਲਈ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਇੱਥੇ ਸਾਰੇ ਰਾਜਾਂ ਨਾਲੋਂ ਔਸਤ ਆਬਾਦੀ ਦੇ ਲਿਹਾਜ਼ ਨਾਲ ਦਲਿਤਾਂ ਦੀ ਗਿਣਤੀ ਸਭ ਤੋਂ ਵੱਧ 34 ਫੀਸਦੀ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 34 ਸੀਟਾਂ ਰਾਖਵੀਆਂ ਹਨ। ਇਨ੍ਹਾਂ ਸੀਟਾਂ ‘ਤੇ ਕਾਂਗਰਸ ਦਾ ਰਾਜ ਹੁੰਦਾ ਸੀ ਪਰ ਪਿਛਲੇ ਕੁਝ ਸਾਲਾਂ ‘ਚ ਗਣਿਤ ਵਿਗੜ ਗਿਆ ਹੈ।

ਲੋਕ ਸਭਾ ਦੀਆਂ 3 ਸੀਟਾਂ ਹਨ ਰਿਜ਼ਰਵ

ਵਿਧਾਨ ਸਭਾ ਚੋਣਾਂ ਦੇ ਦੋਰਾਨ ਆਮ ਆਦਮੀ ਪਾਰਟੀ ਦੀ ਸੁਨਾਮੀ ਵਿੱਚ ਕਾਂਗਰਸ ਦਾ ਇਹ ਪੱਤਾ ਕੰਮ ਨਹੀਂ ਆਇਆ। ਕਾਂਗਰਸ ਦੇ ਸਿਰਫ਼ 18 ਵਿਧਾਇਕ ਹੀ ਵਿਧਾਨ ਸਭਾ ਵਿੱਚ ਪਹੁੰਚ ਸਕੇ। ਇਨ੍ਹਾਂ ਵਿੱਚੋਂ ਚਾਰ ਐਸਸੀ ਸ਼੍ਰੇਣੀ ਨਾਲ ਸਬੰਧਤ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਜਿਸ ਦੇ ਚਾਰ ਵਿਧਾਇਕ ਹਨ, ਦੇ ਦੋ ਮੈਂਬਰ ਐਸ.ਸੀ ਵਰਗ ਦੇ ਹਨ। ਕਾਂਗਰਸ ਨੂੰ ਲੋਕ ਸਭਾ ਜ਼ਿਮਨੀ ਚੋਣ ‘ਚ ਜਲੰਧਰ ਦੀ ਆਪਣੀ ਰਵਾਇਤੀ ਸੀਟ ‘ਤੇ ਵੀ ਹਾਰ ਝੱਲਣੀ ਪਈ। ਐਸਸੀ ਵਰਗ ਦਾ ਕਾਂਗਰਸ ਤੋਂ ਦੂਰ ਜਾਣਾ ਪਾਰਟੀ ਲਈ ਚਿੰਤਾ ਦਾ ਕਾਰਨ ਹੈ। ਘੱਟ ਜਾਂ ਘੱਟ, ਇਹੀ ਸਥਿਤੀ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਕਾਂਗਰਸ ਨੇ ਹੁਣ ਦਲਿਤਾਂ ਵਿੱਚ ਲੀਡਰਸ਼ਿਪ ਗੁਣ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਇਸ ਪ੍ਰੋਗਰਾਮ ਨੂੰ ਬਹੁਤ ਮਹੱਤਵ ਦੇ ਰਹੀ ਹੈ। ਕਿਉਂਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਤਿੰਨ ਸੀਟਾਂ ਰਾਖਵੀਆਂ ਹਨ। ਪੰਜਾਬ ਵਿੱਚ ਚੌਧਰੀ ਪਰਿਵਾਰ (ਸਵਰਗੀ ਚੌਧਰੀ ਜਗਜੀਤ ਸਿੰਘ ਅਤੇ ਸਵਰਗੀ ਸੰਤੋਖ ਸਿੰਘ) ਦਲਿਤਾਂ ਦੀ ਅਗਵਾਈ ਕਰਦਾ ਰਿਹਾ ਹੈ। ਹਾਲਾਂਕਿ ਹੁਣ ਇਹ ਲੀਡਰਸ਼ਿਪ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥ ਆ ਗਈ ਹੈ।

ਐਸਸੀ-ਐਸਟੀ ਅਤੇ ਓਬੀਸੀ ਵਰਗ ਦੇ ਆਗੂਆਂ ਨਾਲ ਮੀਟਿੰਗ ਅੱਜ

ਲੀਡਰਸ਼ਿਪ ਵਿਕਾਸ ਮਿਸ਼ਨ ਦੀ ਕਮਾਨ ਸਾਬਕਾ ਨੌਕਰਸ਼ਾਹ ਕੇ ਰਾਜੂ ਨੂੰ ਸੌਂਪੀ ਗਈ ਹੈ। ਉਹ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਦਫ਼ਤਰ ਵਿੱਚ ਐਸਸੀ-ਐਸਟੀ ਅਤੇ ਓਬੀਸੀ ਵਰਗ ਦੇ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਲਈ ਪਾਰਟੀ ਨੇ ਸੂਬੇ ਦੇ ਐਸਸੀ-ਐਸਟੀ ਅਤੇ ਓਬੀਸੀ ਵਰਗਾਂ ਨਾਲ ਸਬੰਧਤ ਸਾਰੇ ਆਗੂਆਂ ਨੂੰ ਬੁਲਾਇਆ ਹੈ। ਫਿਲਹਾਲ ਕਾਂਗਰਸ ਦੇ ਸਿਰਫ 4 ਵਿਧਾਇਕ ਐਸਸੀ ਸ਼੍ਰੇਣੀ ਦੇ ਹਨ। ਜਦੋਂ ਕਿ ਕਿਸੇ ਸਮੇਂ ਇਨ੍ਹਾਂ ਦੀ ਗਿਣਤੀ 21 ਤੋਂ ਵੱਧ ਹੁੰਦੀ ਸੀ। ਪੰਜਾਬ ਵਿੱਚ ਐਸਸੀ ਵਰਗ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ 2021 ਵਿੱਚ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇੱਕ ਵੱਡਾ ਐਸਸੀ ਕਾਰਡ ਖੇਡਿਆ ਸੀ।