Congress ਸਾਂਸਦ ਰਵਨੀਤ ਬਿੱਟੂ ਦੇ ਤਿੱਖੇ ਬੋਲ— ਪਾਰਟੀ ਪੰਜਾਬ ਵਿੱਚ ਨਹੀਂ ਕਰੇਗੀ “ਆਪ” ਨਾਲ ਗਠਜੋੜ

ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਕਾਰਵਾਈਆਂ ਅਜਿਹੀਆਂ ਹਨ ਕਿ ਜਨਤਾ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਹੀ ਹੈ।

Share:

ਹਾਈਲਾਈਟਸ

  • ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਕਾਰਵਾਈਆਂ ਅਜਿਹੀਆਂ ਹਨ ਕਿ ਜਨਤਾ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਹੀ ਹੈ

Punjab News: ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਗਠਜੋੜ ਨੂੰ ਲੈ ਕੇ ਲੁਧਿਆਣਾ ਤੋਂ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸਾਫ ਜਵਾਬ ਦਿੱਤਾ ਹੈ ਕਿ ਕਾਂਗਰਸ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨਾਲ ਕੋਈ ਗਠਜੋੜ ਨਹੀਂ ਕਰੇਗੀ। ਉਨ੍ਹਾਂ ਦਾ ਗਠਜੋੜ ਸੰਸਦ ਵਿੱਚ ਹੀ ਹੋਵੇਗਾ। ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਪਾਰਟੀ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਉਹ ਕਦੇ ਵੀ ਕਿਸੇ ਦੇ ਪਰਿਵਾਰ ਬਾਰੇ ਟਿੱਪਣੀ ਨਹੀਂ ਕਰਦੇ।

ਮੁੱਦਿਆਂ ਤੇ ਗੱਲ ਕਰਾਂਗਾ-- ਬਿੱਟੂ

ਬਿੱਟੂ ਨੇ ਕਿਹਾ ਕਿ ਉਹ ਮੁੱਦਿਆਂ 'ਤੇ ਗੱਲ ਕਰਨਗੇ। ਸਰਕਾਰ ਨੂੰ ਉਸ ਦੇ ਵਾਅਦੇ ਯਾਦ ਕਰਵਾਉਣਗੇ। ਬਿੱਟੂ ਨੇ ਕਿਹਾ ਕਿ ਸਾਬਕਾ ਵਿਧਾਇਕ ਰਾਕੇਸ਼ ਪਾਂਡੇ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਸਮੇਤ ਸਾਰੇ ਕਾਂਗਰਸੀ ਵਿਧਾਇਕਾਂ ਦੇ ਸਰਕਲਾਂ ਵਿੱਚੋਂ ਕਾਂਗਰਸ ਦਾ ਸਮਰਥਨ ਕਰਨ ਵਾਲੇ 5 ਹਜ਼ਾਰ ਤੋਂ ਵੱਧ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਕਾਰਵਾਈਆਂ ਅਜਿਹੀਆਂ ਹਨ ਕਿ ਜਨਤਾ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪਹਿਲਾਂ ਖੁਦ ਲੋਕਾਂ ਦੀਆਂ ਦੁਕਾਨਾਂ ਨੂੰ ਤਾਲੇ ਲਗਾਉਂਦੇ ਹਨ ਫਿਰ ਨਿਗਮ ਕਮਿਸ਼ਨਰ ਨੂੰ ਫੋਨ ਕਰਕੇ ਤਾਲੇ ਖੋਲ੍ਹਣ ਲਈ ਕਹਿੰਦੇ ਹਨ। ਪਰ ਕਮਿਸ਼ਨਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ।

26 ਜਨਵਰੀ ਨੂੰ ਕੱਢਣਗੇ ਤਿਰੰਗਾ ਯਾਤਰਾ

ਬਿੱਟੂ ਨੇ ਕਿਹਾ ਕਿ ਜੇਕਰ 26 ਜਨਵਰੀ ਤੱਕ ਨਗਰ ਨਿਗਮ ਕਮਿਸ਼ਨਰ ਵੱਲੋਂ ਜਾਅਲੀ ਖਾਤਿਆਂ ਵਿੱਚ ਪੈਸੇ ਪਵਾਉਣ ਅਤੇ ਰਸੀਵ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ 26 ਜਨਵਰੀ ਤੋਂ ਬਾਅਦ ਵੱਡਾ ਸੰਘਰਸ਼ ਕੀਤਾ ਜਾਵੇਗਾ। ਬਿੱਟੂ ਨੇ ਕਿਹਾ ਕਿ ਉਹ 26 ਜਨਵਰੀ ਨੂੰ ਤਿਰੰਗਾ ਯਾਤਰਾ ਵੀ ਕੱਢ ਰਹੇ ਹਨ ਤਾਂ ਜੋ ਲੋਕਾਂ ਨੂੰ ਦੇਸ਼ ਭਗਤੀ ਨਾਲ ਜੋੜਿਆ ਜਾ ਸਕੇ।

ਇਹ ਵੀ ਪੜ੍ਹੋ