ਮਜੀਠੀਆ ਦੇ ਹੱਕ 'ਚ ਕਾਂਗਰਸ ! ਬਾਜਵਾ ਨੇ ਕਰਤਾ ਵੱਡਾ ਐਲਾਨ 

ਬਿਕਰਮ ਮਜੀਠੀਆ ਦੀ ਪਤਨੀ ਤੇ ਵਿਧਾਇਕ ਗਿਨੀਵ ਕੌਰ ਨੂੰ ਸੰਮਨ ਜਾਰੀ ਹੋਣ ਮਗਰੋਂ ਸਿਆਸਤ ਭਖੀ। ਵਿਰੋਧੀ ਧਿਰ ਮਜੀਠੀਆ ਦੇ ਨਾਲ ਖੜ੍ਹੀ। 

Share:

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਿਨੀਵ ਕੌਰ ਮਜੀਠੀਆ ਨੂੰ ਡਰੱਗ ਮਾਮਲੇ 'ਚ ਸੰਮਨ ਜਾਰੀ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ 'ਚ ਆ ਗਈ ਹੈ। ਅਜਿਹਾ ਅਸੀਂ ਨਹੀਂ ਕਹਿ ਰਹੇ, ਇਸਦੇ ਸੰਕੇਤ ਖੁਦ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਤੇ। ਬਾਜਵਾ ਨੇ ਸਿੱਧੇ ਤੌਰ 'ਤੇ ਐਲਾਨ ਕੀਤਾ ਕਿ ਕਾਂਗਰਸ ਮਹਿਲਾ ਵਿਧਾਇਕ ਨੂੰ ਸੰਮਨ ਭੇਜਣ ਦਾ ਵਿਰੋਧ ਕਰਦੀ ਹੈ। ਔਰਤਾਂ ਨੂੰ ਸਿਆਸੀ ਬਦਲਾਖੋਰੀ 'ਚ ਲਿਆਉਣਾ ਭਗਵੰਤ ਮਾਨ ਨੂੰ ਮਹਿੰਗਾ ਸਾਬਤ ਹੋਵੇਗਾ। ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਦੇ ਵੀ ਅਜਿਹਾ ਰਿਵਾਜ ਨਹੀਂ ਰਿਹਾ ਕਿ ਔਰਤਾਂ ਨੂੰ ਕਿਸੇ ਰੰਜਿਸ਼ ਵਿੱਚ ਘਸੀਟਿਆ ਜਾਵੇ ਜਾਂ ਔਰਤਾਂ ਦੇ ਅਕਸ ਨੂੰ ਢਾਹ ਲਗਾਈ ਜਾਵੇ। 'ਆਪ' ਸਰਕਾਰ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਇਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਬਾਜਵਾ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। 

ਪੁਲਿਸ ਅਫਸਰਾਂ ਨੂੰ ਦਿੱਤੀ ਚੇਤਾਵਨੀ
 
ਪ੍ਰਤਾਪ ਸਿੰਘ ਬਾਜਵਾ ਮਜੀਠੀਆ ਦਾ ਸਮਰਥਨ ਕਰਦੇ ਸਮੇਂ ਪੁਲਿਸ ਅਫਸਰਾਂ ਨੂੰ ਚੇਤਾਵਨੀ ਦੇਣ ਤੋਂ ਵੀ ਬਾਜ਼ ਨਹੀਂ ਆਏ। ਬਾਜਵਾ ਨੇ ਸਿੱਧੇ ਲਫ਼ਜ਼ਾਂ ਚ ਕਿਹਾ ਕਿ ਇਹ ਸੀਐਮ ਹਾਊਸ ਤੋਂ ਸਾਰੀ ਸਾਜ਼ਿਸ਼ ਰਚੀ ਗਈ ਹੈ। ਪੁਲਿਸ ਅਫ਼ਸਰ ਕਿਸੇ ਭੁਲੇਖੇ ਵਿੱਚ ਨਾ ਰਹਿਣ। ਕਿਤੇ ਇਹ ਨਾ ਸੋਚਣ ਕਿ ਔਰਤਾਂ ਨੂੰ ਬਦਨਾਮ ਕਰਕੇ ਸਰਕਾਰ ਖਿਲਾਫ ਆਵਾਜ਼ ਬੰਦ ਕਰ ਦਿੱਤੀ ਜਾਵੇਗੀ। ਜਿਹੜੇ ਪੁਲਿਸ ਅਫਸਰ ਨੇ ਪੰਗਾ ਲਿਆ ਤਾਂ ਉਹ ਯਾਦ ਰੱਖੇ ਵਾਰੀ ਸਭ ਦੀ ਆਉਣੀ ਹੈ। ਜਿਹੜੀ ਪਿੜਤ ਤੁਸੀਂ ਪਾ ਰਹੇ ਹੋ ਇਸਦਾ ਅੰਤ ਨਹੀਂ ਹੋਣਾ। 

ਇਹ ਵੀ ਪੜ੍ਹੋ