Lok Sabha Elections 2024: SAD-BJP ਗਠਜੋੜ ਦੀ ਨਾ ਹੁੰਦੇ ਹੀ ਕਾਂਗਰਸ ਨੇ ਸਦੀ ਉੱਚ ਪੱਧਰੀ ਮੀਟਿੰਗ, ਜਲਦ ਹੋਵੇਗਾ ਉਮੀਦਵਾਰਾਂ ਦਾ ਐਲਾਨ

Lok Sabha Elections 2024: ਉੱਚ ਪੱਧਰੀ ਮੀਟਿੰਗ ਵਿੱਚ ਉਮੀਦਵਾਰਾਂ ਤੋਂ ਲੈ ਕੇ ਚੋਣ ਵਾਰ ਰੂਮ ਸਮੇਤ ਹੋਰ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਕਿਹੜੇ ਮੁੱਦਿਆਂ 'ਤੇ ਜਨਤਾ ਵਿਚਕਾਰ ਜਾਣਾ ਹੈ? ਇਸ ਦੇ ਨਾਲ ਹੀ ਸੂਬੇ ਦੀ ਤਾਜ਼ਾ ਸਥਿਤੀ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। 

Share:

Lok Sabha Elections 2024: ਪਿਛਲੇ ਕਾਫੀ ਸਮੇਂ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਵਿੱਚ ਦੇਰੀ ਹੋਣ ਕਾਰਨ ਹੋਰ ਪਾਰਟੀਆਂ ਵੀ ਆਪਣੀ ਰਣਨੀਤੀ ਨਹੀਂ ਬਣਾ ਰਹੀਆਂ ਸਨ। ਪਰ ਅੱਜ ਭਾਜਪਾ ਵਲੋਂ ਇਕਲੇ ਚੋਣਾਂ ਲੜਨ ਦਾ ਐਲਾਨ ਕਰਦਿਆਂ ਹੀ ਕਾਂਗਰਸ ਵੀ ਐਕਸ਼ਨ ਵਿੱਚ ਆ ਗਈ। ਲੋਕ ਸਭਾ ਚੋਣਾਂ ਸਬੰਧੀ ਪੰਜਾਬ ਕਾਂਗਰਸ ਦੀ ਅੱਜ ਚੰਡੀਗੜ੍ਹ ਵਿਖੇ ਉੱਚ ਪੱਧਰੀ ਮੀਟਿੰਗ ਹੋਈ। ਪਾਰਟੀ ਇੰਚਾਰਜ ਦੇਵੇਂਦਰ ਯਾਦਵ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ।

ਇਸ ਦੌਰਾਨ ਰਣਨੀਤੀ ਬਣਾਈ ਗਈ ਕਿ ਲੋਕ ਸਭਾ ਚੋਣ ਕਿਵੇਂ ਲੜਨੀ ਹੈ। ਕਿਹੜੇ ਮੁੱਦਿਆਂ 'ਤੇ ਜਨਤਾ ਵਿਚਕਾਰ ਜਾਣਾ ਹੈ? ਇਸ ਦੇ ਨਾਲ ਹੀ ਸੂਬੇ ਦੀ ਤਾਜ਼ਾ ਸਥਿਤੀ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।  ਉੱਚ ਪੱਧਰੀ ਮੀਟਿੰਗ ਵਿੱਚ ਉਮੀਦਵਾਰਾਂ ਤੋਂ ਲੈ ਕੇ ਚੋਣ ਵਾਰ ਰੂਮ ਸਮੇਤ ਹੋਰ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਹੁਣ ਕਾਂਗਰਸ ਵੀ ਜਲਦੀ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ। 

ਚੋਣ ਮੈਨੀਫੈਸਟੋ ਸਬੰਧੀ ਵਿਚਾਰ ਵਟਾਂਦਰਾ ਕੀਤਾ

ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ‘ਆਪ’ ਜਿਸ ਤਰ੍ਹਾਂ ਹਮਦਰਦੀ ਦਾ ਕਾਰਡ ਖੇਡ ਰਹੀ ਹੈ, ਉਸ ਨਾਲ ਕਿਵੇਂ ਨਜਿੱਠਿਆ ਜਾਵੇ। ਇਸ ਸਬੰਧੀ ਰਣਨੀਤੀ ਵੀ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ ਚੋਣ ਮੈਨੀਫੈਸਟੋ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਜ਼ਰ ਨਹੀਂ ਸਨ। ਹਾਲਾਂਕਿ ਉਨ੍ਹਾਂ ਨੇ ਦਿੱਲੀ 'ਚ ਬੈਠਕ 'ਚ ਸ਼ਿਰਕਤ ਕੀਤੀ।

ਪਿਛਲੀ ਚੋਣਾਂ ਵਿੱਚ ਕਾਂਗਰਸ ਬਣੀ ਸੀ ਸਭ ਤੋਂ ਵੱਡੀ ਪਾਰਟੀ

ਦਸ ਦੇਈਏ ਕਿ ਲੋਕ ਸਭਾ ਚੋਣਾਂ 2019 ਵਿੱਚ ਸੂਬੇ ਵਿੱਚ ਕਾਂਗਰਸ ਸੱਤਾ ਵਿੱਚ ਸੀ। ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਕਾਂਗਰਸ 13 'ਚੋਂ 8 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ। ਹਾਲਾਂਕਿ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 4 ਅਤੇ ‘ਆਪ’ ਨੂੰ 1 ਸੀਟ ਮਿਲੀ ਸੀ। ਇਸ ਤੋਂ ਬਾਅਦ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਦੋਵਾਂ ਧਿਰਾਂ ਦੇ ਰਸਤੇ ਵੱਖ ਹੋ ਗਏ। ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ।