ਕਾਂਗਰਸ 'ਚ ਕਲੇਸ਼, ਬਾਜਵਾ ਤੇ ਸਿੱਧੂ ਹੋਏ ਆਮਣੇ-ਸਾਮਣੇ

ਸਿੱਧੂ ਨੇ ਕਾਂਗਰਸ ਰਾਜ ਦੇ ਨਾਲ ਨਾਲ ਪਿਛਲੇ 25 ਸਾਲਾਂ ਦੇ ਮੁੱਖ ਮੰਤਰੀਆਂ ਉਪਰ ਨਿਸ਼ਾਨਾ ਸਾਧਿਆ ਤਾਂ ਬਾਜਵਾ ਨੇ ਸਿੱਧੂ ਨੂੰ ਕਹਿ ਦਿੱਤਾ ਕਿ ਉਹ ਆਪਣਾ ਨਵਾਂ ਅਖਾੜਾ ਲਾਉਣਾ ਬੰਦ ਕਰ ਦੇਣ। 

Share:

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ 25 ਸਾਲ ਪਹਿਲਾਂ ਦੇ ਮੁੱਖ ਮੰਤਰੀਆਂ 'ਤੇ ਨਿਸ਼ਾਨਾ ਸਾਧਿਆ ਤਾਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ 'ਤੇ ਹਮਲਾ ਬੋਲ ਦਿੱਤਾ। ਬਾਜਵਾ ਨੇ ਕਿਹਾ ਕਿ ਸਿੱਧੂ ਨੂੰ ਆਪਣਾ ਨਵਾਂ ਅਖਾੜਾ ਲਗਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਇਹ ਚੰਗਾ ਨਹੀਂ ਹੈ। ਪੰਜਾਬ ਦੇ ਲੋਕਾਂ ਨੇ ਉਸਨੂੰ ਜੋ ਰੁਤਬਾ ਦਿੱਤਾ ਹੈ, ਉਸ ਨੂੰ ਕਾਇਮ ਰੱਖੇ। ਮੈਚਿਉਰਿਟੀ ਵਾਲੀ ਗੱਲ ਕਰੇ। ਦੋ ਦਿਨਾਂ ਬਾਅਦ ਕਾਂਗਰਸ ਨੇ ਪੰਜਾਬ ਭਰ ਵਿੱਚ ਧਰਨੇ ਦੇਣੇ ਹਨ। ਉੱਥੇ ਸਟੇਜ 'ਤੇ ਆ ਕੇ ਆਪਣੇ ਵਿਚਾਰ ਪੇਸ਼ ਕਰੇ। ਬਾਜਵਾ ਨੇ ਕਿਹਾ ਕਿ ਸਿੱਧੂ ਦੀ ਅਗਵਾਈ 'ਚ ਕਾਂਗਰਸ  78 ਤੋਂ 18 ਸੀਟਾਂ 'ਤੇ ਆ ਗਈ। ਹੁਣ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਹਨ। ਬਾਜਵਾ ਦੋਰਾਹਾ ਵਿਖੇ  ਸਾਲਾਨਾ ਧਾਰਮਿਕ ਸਮਾਗਮ'ਚ ਸ਼ਮੂਲੀਅਤ ਕਰਨ ਆਏ ਸੀ।  ਪੰਜਾਬ ਦੇ ਰਾਜਪਾਲ ਦਾ ਪਿੰਡ-ਪਿੰਡ ਜਾ ਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਪ੍ਰਚਾਰ ਕਰਨਾ ਠੀਕ ਨਹੀਂ ਹੈ। ਬਾਜਵਾ ਨੇ ਕਿਹਾ ਕਿ ਸੂਬੇ ਦੇ ਰਾਜਪਾਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।

CM ਦੀ ਪਤਨੀ ਦੇ ਕਾਫਲੇ 'ਤੇ ਤੰਜ 

ਬਾਜਵਾ ਨੇ ਸੀਐਮ ਭਗਵੰਤ ਮਾਨ ਦੀ ਪਤਨੀ ਦੇ ਕਾਫਲੇ ਦੀ ਵਾਇਰਲ ਹੋ ਰਹੀ ਵੀਡੀਓ 'ਤੇ ਕਿਹਾ ਕਿ ਸੀਐਮ ਦੀ ਪਤਨੀ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕਿਹੜਾ ਅਹੁਦਾ ਹੈ ਕਿ ਇੰਨੀ ਸੁਰੱਖਿਆ ਦਿੱਤੀ ਜਾਂਦੀ ਹੈ। ਦਰਅਸਲ, ਉਹ ਡਰਦੇ ਹਨ ਕਿ ਲੋਕ ਉਨ੍ਹਾਂ ਨੂੰ ਘੇਰ ਲੈਣਗੇ ਅਤੇ ਸਵਾਲ ਪੁੱਛਣਗੇ।

ਕੇਜਰੀਵਾਲ ਨੌਟੰਕੀ, ਭਗਵੰਤ ਕਲਾਕਾਰ

ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨਾਟਕਕਾਰ ਹੈ ਅਤੇ ਭਗਵੰਤ ਮਾਨ ਕਲਾਕਾਰ ਹੈ। ਦੋਵੇਂ ਮਿਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਵੋਟਾਂ ਲਈਆਂ। ਕਿਸਾਨਾਂ ਨਾਲ ਵੀ ਧੋਖਾ ਕੀਤਾ।

ਮਜੀਠੀਆ ਨੂੰ ਸੰਮਨ ਕਰਨ ਦਾ ਵਿਰੋਧ

ਪ੍ਰਤਾਪ ਬਾਜਵਾ ਨੇ ਮਜੀਠੀਆ ਨੂੰ ਸੰਮਨ ਜਾਰੀ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਗਲਤ ਹੈ। ਦਿੱਲੀ ਵਿੱਚ ਉਪ ਮੁੱਖ ਮੰਤਰੀ ਸਮੇਤ ਤਿੰਨ ਮੰਤਰੀ ਜੇਲ੍ਹ ਵਿੱਚ ਹਨ। ਕੇਜਰੀਵਾਲ ਦੇ ਅੰਦਰ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉੱਥੇ ਰੌਲਾ ਪਾ ਰਹੇ ਹਨ। ਪੰਜਾਬ ਵਿੱਚ ਆਪਣੀ ਨਿੱਜੀ ਰੰਜਿਸ਼ ਕੱਢ ਰਹੇ ਹਨ।

 

ਇਹ ਵੀ ਪੜ੍ਹੋ