I.N.D.I.A.: ਕਾਂਗਰਸ-ਆਪ ਵਿੱਚ ਗਠਜੋੜ ਨੂੰ ਲੈ ਕੇ ਭੰਬਲਭੂਸਾ ਜਾਰੀ, ਦੋਵਾਂ ਪਾਰਟੀਆਂ ਨੇ ਖਿੱਚੀ ਆਪਣੀ-ਆਪਣੀ ਤਿਆਰੀ

I.N.D.I.A.: ਪੰਜਾਬ 'ਚ ਜਿੱਥੇ 'ਆਪ' ਦੀ ਵੱਡੀ ਬਹੁਮਤ ਨਾਲ ਸਰਕਾਰ ਹੈ। ਉਥੇ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਨ ਲਈ ਦੋਵਾਂ ਪਾਰਟੀਆਂ ਵਿਚਾਲੇ ਕੋਈ ਸਹਿਮਤੀ ਨਹੀਂ ਹੈ। ਇਸ ਮੁੱਦੇ 'ਤੇ ਦੋਵਾਂ ਧਿਰਾਂ ਦੀਆਂ ਹਾਈਕਮਾਂਡਾਂ ਵਿਚਾਲੇ ਹੁਣ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ।

Share:

I.N.D.I.A. ਗਠਜੋੜ ਦੇ ਤਹਿਤ ਕਾਂਗਰਸ-ਆਪ ਰਾਸ਼ਟਰੀ ਪੱਧਰ 'ਤੇ ਇਕੱਠੇ ਚੋਣ ਲੜਨ ਲਈ ਸਹਿਮਤ ਹੋ ਗਏ ਹਨ। ਦੋਵੇਂ ਪਾਰਟੀਆਂ ਦਿੱਲੀ-ਗੁਜਰਾਤ 'ਚ ਸੀਟਾਂ ਦੀ ਵੰਡ ਨੂੰ ਲੈ ਸਹਿਮਤ ਹੋ ਗਈਆਂ ਹਨ। ਪੰਜਾਬ 'ਚ ਜਿੱਥੇ 'ਆਪ' ਦੀ ਵੱਡੀ ਬਹੁਮਤ ਨਾਲ ਸਰਕਾਰ ਹੈ। ਉਥੇ 2024 ਦੀਆਂ ਲੋਕ ਸਭਾ ਚੋਣਾਂ ਇਕੱਠੇ ਲੜਨ ਲਈ ਦੋਵਾਂ ਪਾਰਟੀਆਂ ਵਿਚਾਲੇ ਕੋਈ ਸਹਿਮਤੀ ਨਹੀਂ ਹੈ। ਇਸ ਮੁੱਦੇ 'ਤੇ ਦੋਵਾਂ ਧਿਰਾਂ ਦੀਆਂ ਹਾਈਕਮਾਂਡਾਂ ਵਿਚਾਲੇ ਹੁਣ ਗੱਲਬਾਤ ਦਾ ਕੋਈ ਹੱਲ ਨਹੀਂ ਨਿਕਲਿਆ। ਭਾਵੇਂ ਦੋਵਾਂ ਪਾਰਟੀਆਂ ਨੇ ਕਿਹਾ ਹੈ ਕਿ ਪੰਜਾਬ ਵਿਚ ਆਪਸੀ ਸਮਝੌਤੇ 'ਤੇ ਪਹੁੰਚਣ ਦੀ ਉਮੀਦ ਬਰਕਰਾਰ ਹੈ। ਨਾਲ ਹੀ ਕਾਂਗਰਸ ਅਤੇ 'ਆਪ' ਨੇ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ ਆਪੋ-ਆਪਣੇ ਉਮੀਦਵਾਰ ਖੜ੍ਹੇ ਕਰਕੇ ਚੋਣ ਲੜਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਕਾਂਗਰਸ ਨੇ ਸੱਦੀ ਸੰਸਦੀ ਪੱਧਰ ਦੇ ਵਰਕਰਾਂ ਦੀ 3 ਰੋਜ਼ਾ ਮੀਟਿੰਗ 

ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ 23 ਤੋਂ 25 ਜਨਵਰੀ ਤੱਕ ਤਿੰਨ ਰੋਜ਼ਾ ਸੰਸਦੀ ਪੱਧਰ ਦੇ ਵਰਕਰਾਂ ਦੀ ਮੀਟਿੰਗ ਸੱਦ ਲਈ ਹੈ। ਇਸ ਤਹਿਤ ਪਟਿਆਲਾ ਲੋਕ ਸਭਾ ਸੀਟ 'ਤੇ 23 ਜਨਵਰੀ ਨੂੰ ਸਵੇਰੇ 11 ਵਜੇ ਕਮਿਊਨਿਟੀ ਹਾਲ ਪਟਿਆਲਾ ਵਿਖੇ ਵਿਚਾਰ ਚਰਚਾ ਕੀਤੀ ਜਾਵੇਗੀ।  

ਕਾਂਗਰਸ ਨੇ ਵਾਰ ਰੂਮ ਦੇ ਡਿਜ਼ੀਟਲੀਕਰਨ ਦਾ ਕੰਮ ਵੀ ਕੀਤਾ ਸ਼ੁਰੂ 

ਪੰਜਾਬ ਕਾਂਗਰਸ ਨੇ 13 ਹਲਕਿਆਂ ਵਿੱਚ ਲੋਕ ਸਭਾ ਕੋਆਰਡੀਨੇਟਰ ਤਾਇਨਾਤ ਕੀਤੇ ਸਨ, ਜਿਨ੍ਹਾਂ ਨੂੰ ਲੋਕ ਸਭਾ ਹਲਕਾ ਪੱਧਰ ’ਤੇ ਸਥਾਨਕ ਆਗੂਆਂ ਤੇ ਵਰਕਰਾਂ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਕਾਂਗਰਸ ਦੇ ਨਵੇਂ ਬਣੇ ਵਾਰ ਰੂਮ ਵਿੱਚ ਪਾਰਟੀ ਨੇ ਸੇਵਾਮੁਕਤ ਆਈਐਫਐਸ ਅਧਿਕਾਰੀ ਐਚਐਸ ਕਿੰਗਰਾ, ਰਾਜਵੰਤ ਰਾਏ ਸ਼ਰਮਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਨ ਸਲੈਚ, ਕੁਲਜੀਤ ਸਿੰਘ ਬੇਦੀ ਅਤੇ ਜੰਗਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਹੈ। ਵਾਰ ਰੂਮ ਦੇ ਡਿਜ਼ੀਟਲੀਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਤਹਿਤ ਡਾਟਾ ਇੰਟੈਲੀਜੈਂਸ ਯੂਨਿਟ, ਪੋਲੀਟੀਕਲ ਇੰਟੈਲੀਜੈਂਸ ਯੂਨਿਟ, ਗਰਾਊਂਡ ਕੈਂਪੇਨ ਟੀਮ, ਫੀਲਡ ਮੈਨੇਜਮੈਂਟ ਟੀਮ, ਸੋਸ਼ਲ ਮੀਡੀਆ ਮੈਨੇਜਮੈਂਟ ਟੀਮਾਂ ਦਾ ਗਠਨ ਕੀਤਾ ਜਾਵੇਗਾ।

ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਤੋਂ ਬਾਅਦ ਹੋ ਸਕਦੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ

ਦੂਜੇ ਪਾਸੇ ਪੰਜਾਬ 'ਆਪ' ਨੇ ਵੀ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2 ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ 13 ਸੀਟਾਂ 'ਤੇ ਚੋਣ ਲੜਨ ਦਾ ਬਿਆਨ ਵੀ ਦਿੱਤਾ ਸੀ। ਪੰਜਾਬ ‘ਆਪ’ ਦੇ ਸੂਤਰਾਂ ਅਨੁਸਾਰ ਜ਼ਿਲ੍ਹਿਆਂ ਤੋਂ ਮਿਲੇ ਫੀਡਬੈਕ ਵਿੱਚ ‘ਆਪ’ ਆਗੂ ਤੇ ਵਰਕਰ ਆਪਣੇ ਪੱਧਰ ’ਤੇ ਚੋਣ ਲੜਨ ਦੇ ਇੱਛੁਕ ਹਨ। ਇਸ ਸਬੰਧੀ ਸਥਾਨਕ ਆਗੂਆਂ ਨੇ ਵੀ ਸੂਬਾ ਇਕਾਈ ਨੂੰ ਕਾਂਗਰਸ ਨਾਲ ਮਿਲ ਕੇ ਚੋਣ ਨਾ ਲੜਨ ਦੀ ਅਪੀਲ ਕੀਤੀ ਹੈ। ਸੂਤਰਾਂ ਅਨੁਸਾਰ ਮੇਅਰ ਚੋਣਾਂ ਤੋਂ ਬਾਅਦ ਉਹ ਚੰਡੀਗੜ੍ਹ 'ਚ ਪੰਜਾਬ 'ਆਪ' ਆਗੂਆਂ ਨਾਲ ਲੋਕ ਸਭਾ ਚੋਣਾਂ ਬਾਰੇ ਚਰਚਾ ਕਰਨਗੇ।

ਇਹ ਵੀ ਪੜ੍ਹੋ