ਕੰਡੋਮਾਂ ਨੇ ਜਾਮ ਕਰਤਾ ਸੀਵਰੇਜ, ਜਾਣੋ ਪੂਰਾ ਮਾਮਲਾ 

ਸਫ਼ਾਈ ਦੌਰਾਨ ਜਦੋਂ ਢੱਕਣ ਖੋਲ੍ਹੇ ਗਏ ਤਾਂ ਸਫ਼ਾਈ ਸੇਵਕ ਹੈਰਾਨ ਰਹਿ ਗਏ। ਸੀਵਰੇਜ ਲਾਈਨ ਅੰਦਰ ਕੰਡੋਮ ਹੀ ਕੰਡੋਮ ਭਰੇ ਸੀ। ਇਸੇ ਦੌਰਾਨ ਲੋਕ ਇਕੱਠੇ ਹੋ ਗਏ ਤੇ ਗੰਭੀਰ ਇਲਜ਼ਾਮ ਲਗਾਏ। 

Share:

ਅਕਸਰ ਗਾਰ ਜਮ੍ਹਾਂ ਹੋਣ ਨਾਲ ਜਾਂ ਕਿਸੇ ਇੰਡਸਟਰੀ ਦੀ ਰਹਿੰਦ ਖੂੰਹਦ ਨਾਲ ਸੀਵਰੇਜ ਜਾਮ ਹੁੰਦਾ ਤਾਂ ਜ਼ਰੂਰ ਦੇਖਿਆ ਹੈ। ਪ੍ਰੰਤੂ, ਕੰਡੋਮਾਂ ਦੇ ਨਾਲ ਸੀਵਰੇਜ ਜਾਮ ਹੋਣ ਦਾ ਵੱਖਰੀ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਮਣੇ ਆਇਆ। ਤਾਜਪੁਰ ਰੋਡ ਸਥਿਤ ਸੰਜੈ ਗਾਂਧੀ ਕਾਲੋਨੀ ਦਾ ਸੀਵਰੇਜ ਜਾਮ ਹੋਣ ਤੋਂ ਬਾਅਦ ਜਦੋਂ ਸਫਾਈ ਕਰਮੀ ਉੱਥੇ ਪਹੁੰਚੇ ਤਾਂ ਢੱਕਣ ਖੋਲ੍ਹਣ ਤੋਂ ਬਾਅਦ ਅੰਦਰੋਂ ਕੰਡੋਮ ਹੀ ਕੰਡੋਮ ਭਰੇ ਪਏ ਸਨ। ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਰੋਸ ਜਤਾਇਆ ਤੇ ਗੰਭੀਰ ਇਲਜ਼ਾਮ ਲਗਾਏ। 
 
ਦੇਹ ਵਪਾਰ ਦਾ ਦੋਸ਼ 
 
ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਇੱਥੇ ਇੱਕ ਪੀਜੀ ਹੈ, ਜਿਸ ਵਿੱਚ ਦੇਹ ਵਪਾਰ ਦਾ ਧੰਦਾ ਹੁੰਦਾ ਹੈ।  ਜਿਸ ਕਾਰਨ ਸੀਵਰੇਜ ਵਿੱਚ ਬਹੁਤ ਮਾਤਰਾ ਵਿੱਚ ਕੰਡੋਮ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਇਸਦੀ ਸ਼ਿਕਾਇਤ ਉਹ ਕਈ ਵਾਰੀ ਪੁਲਿਸ ਨੂੰ ਕਰ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਸਬੰਧਤ ਪੀਜੀ ਦੇ ਮਾਲਕ ਨੇ ਕਿਹਾ ਕਿ ਉਹਨਾਂ ਨੇ ਜਗ੍ਹਾ ਕਿਰਾਏ 'ਤੇ ਦਿੱਤੀ ਹੋਈ ਹੈ। ਹੁਣ ਉਨ੍ਹਾਂ ਨੂੰ ਲੋਕਾਂ ਵੱਲੋਂ ਸ਼ਿਕਾਇਤ ਮਿਲੀ ਹੈ। ਜੇਕਰ ਅਜਿਹਾ ਹੋ ਰਿਹਾ ਤਾਂ ਉਹ ਜਗ੍ਹਾ ਖਾਲੀ ਕਰਵਾਉਣਗੇ। 

ਇਹ ਵੀ ਪੜ੍ਹੋ