ਪੰਜਾਬ ਵਿੱਚ ਕੋਲਡ ਡੇ ਵਰਗੇ ਹਾਲਾਤ, 2 ਦਿਨਾਂ ਤੋਂ ਨਹੀਂ ਨਿਕਲੀ ਧੁੱਪ

ਦਿਨ ਵੇਲੇ ਅੱਤ ਦੀ ਠੰਡ ਕਾਰਨ ਲੋਕ ਕੰਬਦੇ ਦੇਖੇ ਗਏ। ਸੀਜ਼ਨ ਵਿੱਚ ਪਹਿਲੀ ਵਾਰ ਪੰਜਾਬ ਦੇ 5 ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਫ਼ਿਰੋਜ਼ਪੁਰ, ਮੋਗਾ ਅਤੇ ਐਸਬੀਐਸ ਨਗਰ ਵਿੱਚ ਦਿਨ ਦਾ ਤਾਪਮਾਨ 11 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਅੱਜ ਵੀ ਜ਼ਿਲ੍ਹੇ ਵਿੱਚ ਸਵੇਰ-ਸ਼ਾਮ ਨੂੰ ਧੁੰਦ ਛਾਈ ਰਹੇਗੀ।

Share:

Weather Update: ਪੰਜਾਬ ਵਿੱਚ 4 ਦਿਨਾਂ ਤੋਂ ਸੰਘਣੀ ਧੁੰਦ ਦੀ ਚਾਦਰ ਛਾਈ ਹੋਈ ਹੈ। ਨਾਲ ਹੀ 2 ਦਿਨਾਂ ਤੋਂ ਸੀਤ ਲਹਿਰ ਵੀ ਚੱਲ ਰਹੀ ਹੈ। ਜਿਸ ਕਾਰਨ ਲੋਕ ਘਰਾਂ ਵਿੱਚ ਬੰਦ ਹੋਣ ਲਈ ਮਜ਼ਬੂਰ ਹੋ ਗਏ ਹਨ। ਧੁੰਦ ਇਨੀ ਸੰਘਣੀ ਪੈ ਰਹੀ ਹੈ ਕਿ ਕਈ ਜ਼ਿਲ੍ਹਿਆਂ 'ਚ ਸੂਰਜ ਦੇ ਦਰਸ਼ਨ ਹੀ ਨਹੀਂ ਹੋਏ। ਪੰਜਾਬ 'ਚ ਕੋਲਡ ਡੇ ਵਰਗੇ ਹਾਲਾਤ ਬਣ ਚੁੱਕੇ ਹਨ। ਦਿਨ ਵੇਲੇ ਅੱਤ ਦੀ ਠੰਡ ਕਾਰਨ ਲੋਕ ਕੰਬਦੇ ਦੇਖੇ ਗਏ। ਸੀਜ਼ਨ ਵਿੱਚ ਪਹਿਲੀ ਵਾਰ ਪੰਜਾਬ ਦੇ 5 ਜ਼ਿਲ੍ਹਿਆਂ ਗੁਰਦਾਸਪੁਰ, ਲੁਧਿਆਣਾ, ਫ਼ਿਰੋਜ਼ਪੁਰ, ਮੋਗਾ ਅਤੇ ਐਸਬੀਐਸ ਨਗਰ ਵਿੱਚ ਦਿਨ ਦਾ ਤਾਪਮਾਨ 11 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਐਤਵਾਰ ਨੂੰ ਵੀ ਜ਼ਿਲ੍ਹੇ ਵਿੱਚ ਸਵੇਰ-ਸ਼ਾਮ ਨੂੰ ਧੁੰਦ ਛਾਈ ਰਹੇਗੀ ਅਤੇ ਦਿਨ ਵੇਲੇ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਿਆਦਾ ਧੁੰਦ ਕਾਰਨ ਧੁੱਪ ਦਾ ਸਮਾਂ ਜ਼ੀਰੋ ਰਿਕਾਰਡ ਕੀਤਾ ਗਿਆ। ਧੁੱਪ ਨਾ ਨਿਕਲਣ ਅਤੇ ਸੀਤ ਲਹਿਰ ਕਾਰਨ ਪੰਜਾਬ ਵਿੱਚ ਰਿਕਾਰਡ ਤੋੜ ਠੰਡ ਪੈ ਰਹੀ ਹੈ। ਪੰਜਾਬ ਵਿੱਚ ਐਤਵਾਰ ਨੂੰ ਵੀ ਸੀਤ ਲਹਿਰ ਚਲੇਗੀ ਅਤੇ ਸੰਘਣੀ ਧੁੰਦ ਵੀ ਛਾਈ ਰਹੇਗੀ। ਵਿਭਾਗ ਨੇ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਸੋਮਵਾਰ ਤੋਂ ਧੁੰਦ ਘੱਟੇਗੀ। 

5 ਜਨਵਰੀ ਤੱਕ ਠੰਡ ਵਿੱਚ ਹੋਵੇਗਾ ਹੋਰ ਵਾਧਾ

ਅੱਜ ਵੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਬਾਕੀ ਜ਼ਿਲ੍ਹਿਆਂ ਵਿੱਚ ਧੁੰਦ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 1 ਤੋਂ 3 ਜਨਵਰੀ ਤੱਕ ਆਰੈਂਜ ਅਲਰਟ ਜਾਰੀ ਹੈ। ਸ਼ਨੀਵਾਰ ਨੂੰ ਪੰਜਾਬ 'ਚ ਰੇਲ ਗੱਡੀਆਂ ਅਤੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ। ਲੁਧਿਆਣਾ ਤੋਂ ਜੰਮੂ-ਦਿੱਲੀ-ਅੰਬਾਲਾ ਜਾਣ ਵਾਲੀਆਂ ਕਰੀਬ 24 ਰੇਲਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ। ਜਿਆਦਾਤਰ ਟ੍ਰੇਨਾਂ 2 ਤੋਂ 10 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲਗਭਗ 7 ਉਡਾਣਾਂ ਦੇਰੀ ਨਾਲ ਰਵਾਨਾ ਹੋਈਆਂ। ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਵਿਜ਼ੀਬਿਲਟੀ ਜ਼ੀਰੋ, ਪਟਿਆਲਾ ਵਿੱਚ ਸਿਰਫ਼ 25 ਮੀਟਰ, ਲੁਧਿਆਣਾ ਅਤੇ ਆਦਮਪੁਰ ਵਿੱਚ 50 ਮੀਟਰ ਤੋਂ ਘੱਟ ਸੀ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 5 ਜਨਵਰੀ 2024 ਤੱਕ ਮੌਸਮ ਖੁਸ਼ਕ ਰਹੇਗਾ ਪਰ ਠੰਡ ਦੀ ਤੀਬਰਤਾ ਵਧੇਗੀ।
 

ਇਹ ਵੀ ਪੜ੍ਹੋ