Commit Suicide by hanging : ਬੇਟੀ ਨੂੰ ਥੱਪੜ ਮਾਰਨ ਤੋਂ ਨਾਰਾਜ ਪਤੀ ਨੇ ਪਤਨੀ ਨੂੰ ਝਿੜਕਿਆ, ਕਮਰੇ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਥਾਣਾ ਸਾਹਨੇਵਾਲ ਦੇ ਜਾਂਚ ਅਧਿਕਾਰੀ ਏਐੱਸਆਈ ਰਾਮਾਮੂਰਤੀ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸਹੁਰਾ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Share:

ਹਾਈਲਾਈਟਸ

  • ਮ੍ਰਿਤਕ ਅਰਚਨਾ ਦੇ ਮਾਮੇ ਦੇ ਪਰਿਵਾਰ ਦੇ ਮੈਂਬਰ ਨੋਇਡਾ ਤੋਂ ਸਿਵਲ ਹਸਪਤਾਲ ਪੁੱਜੇ

Punjab News: ਲੁਧਿਆਣਾ 'ਚ ਬੇਟੀ ਨੂੰ ਥੱਪੜ ਮਾਰਨ ਤੋਂ ਨਾਰਾਜ ਪਤੀ ਨੇ ਪਤਨੀ ਨੂੰ ਝਿੜਕ ਦਿੱਤਾ। ਇਸ ਤੋਂ ਆਹਤ ਹੋ ਕੇ ਪਤਨੀ ਨੇ ਕਮਰੇ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਅਰਚਨਾ (26) ਦੀ 2 ਮਹੀਨੇ ਦੀ ਬੇਟੀ ਹੈ, ਜਿਸ ਨੂੰ ਉਸ ਨੇ ਗੁੱਸੇ 'ਚ ਗੱਲ੍ਹ 'ਤੇ ਥੱਪੜ ਮਾਰਿਆ ਸੀ। ਜੋੜੇ ਦਾ ਵਿਆਹ 14 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਦਾ ਪਤੀ ਸੰਨੀ ਕੁਮਾਰ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਕੰਮ 'ਤੇ ਚਲਾ ਗਿਆ। ਜਿਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਉਸ ਦੇ ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਅਰਚਨਾ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪੋਸਟਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਇਸ ਦੇ ਨਾਲ ਹੀ ਮ੍ਰਿਤਕਾ ਦੇ ਮਾਮੇ ਦੇ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਕੁੱਟਮਾਰ ਕੀਤੀ ਗਈ ਹੈ।

ਜੀਜੇ ਨੇ ਦਿੱਤੀ ਪੁਲਿਸ ਨੂੰ ਸੂਚਨਾ

ਪੁਲਿਸ ਅਨੁਸਾਰ ਸਾਹਨੇਵਾਲ ਦੇ ਸਤਿਗੁਰੂ ਨਗਰ ਦੀ ਰਹਿਣ ਵਾਲੀ ਇੱਕ ਵਿਆਹੁਤਾ ਅਰਚਨਾ ਦੇ ਫਾਹਾ ਲੈਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕ ਦਾ ਜੀਜਾ ਰੋਹਨ ਸਕੂਲ ਤੋਂ ਕਮਰੇ ਵਿੱਚ ਉਸਨੂੰ ਬੁਲਾਉਣ ਲਈ ਆਇਆ। ਉਸ ਸਮੇਂ ਭਰਜਾਈ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਉਸਨੇ ਤੁਰੰਤ ਆਪਣੇ ਭਰਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਨੇ ਇਲਾਕੇ ਦੇ ਲੋਕਾਂ 'ਚ ਹੜਕੰਪ ਮਚਾ ਦਿੱਤਾ।

ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਪੁਲਿਸ ਨੇ ਦੇਰ ਰਾਤ ਔਰਤ ਦੇ ਮਾਮੇ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਅੱਜ ਸਵੇਰੇ ਮ੍ਰਿਤਕ ਅਰਚਨਾ ਦੇ ਮਾਮੇ ਦੇ ਪਰਿਵਾਰ ਦੇ ਮੈਂਬਰ ਨੋਇਡਾ ਤੋਂ ਸਿਵਲ ਹਸਪਤਾਲ ਪੁੱਜੇ। ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ 'ਤੇ ਹਮਲਾ ਹੋਇਆ ਹੈ। ਲੜਾਈ ਤੋਂ ਬਾਅਦ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ