CM ਮਾਨ ਅੱਜ 518 ਨੌਜਵਾਨਾਂ ਨੂੰ ਅੱਜ ਦੇਣਗੇ ਨਿਯੁਕਤੀ ਪੱਤਰ

ਚੰਡੀਗੜ੍ਹ ਸੈਕਟਰ-35 ਮਿਉਂਸਪਲ ਭਵਨ ਵਿਖੇ ਹੋਣ ਵਾਲੇ ਸਮਾਰੋਹ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।

Share:

ਹਾਈਲਾਈਟਸ

  • ਉਨ੍ਹਾਂ ਕਿਹਾ ਕਿ ਉਹ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਫਿਰ ਆਪਣਾ ਫਰਜ਼ ਨਿਭਾਉਣਗੇ

Punjab News: ਮੁੱਖ ਮੰਤਰੀ ਭਗਵੰਤ ਸਿਘ ਮਾਨ ਨੇ ਸੋਸ਼ਲ ਮੀਡੀਆ ਐਕਸ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਅੱਜ ਉਨ੍ਹਾਂ ਵੱਲੋਂ 518 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਇਸ ਖੁਸ਼ੀ ਦੇ ਪਲ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਫਿਰ ਆਪਣਾ ਫਰਜ਼ ਨਿਭਾਉਣਗੇ।

ਇਸ ਸਾਲ ਦਾ ਇਹ ਦੂਜਾ ਸੰਮੇਲਨ

ਇਸ ਸਬੰਧੀ ਸਮਾਰੋਹ ਚੰਡੀਗੜ੍ਹ ਸੈਕਟਰ-35 ਮਿਉਂਸਪਲ ਭਵਨ ਵਿੱਚ ਹੋਵੇਗਾ। ਇਸ ਦੌਰਾਨ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਪ੍ਰਦਾਨ ਕੀਤੀਆਂ ਜਾਣੀਆਂ ਹਨ। ਇਸ ਵਿੱਚ ਸਕੂਲੀ ਸਿੱਖਿਆ ਵਿੱਚ 330, ਉੱਚ ਸਿੱਖਿਆ ਵਿੱਚ 51, ਵਿੱਤ ਵਿੱਚ 75, ਜੀਏਡੀ ਵਿੱਚ 38, ਕਾਰਪੋਰੇਸ਼ਨ ਵਿੱਚ 18 ਅਤੇ ਬਿਜਲੀ ਵਿਭਾਗ ਵਿੱਚ ਛੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਦੱਸਣਯੋਗ ਹੈ ਕਿ ਹੁਣ ਤੱਕ ਸਰਕਾਰ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰ ਚੁੱਕੀ ਹੈ। ਇਹ ਇਸ ਸਾਲ ਦਾ ਦੂਜਾ ਸੰਮੇਲਨ ਹੈ।

ਇਹ ਵੀ ਪੜ੍ਹੋ