CM ਮਾਨ 11 ਫਰਵਰੀ ਨੂੰ ਗੋਇੰਦਵਾਲਾ ਥਰਮਲ ਪਲਾਂਟ ਕਰਨਗੇ ਲੋਕਾਂ ਨੂੰ ਸਮਰਪਿਤ,ਜੂਨ ਵਿੱਚ ਹੋਵੇਗਾ ਸ਼ੁਰੂ

ਪਾਵਰਕੌਮ ਵੱਲੋਂ ਇਸ ਪਲਾਂਟ ਨੂੰ ਖਰੀਦਣ ਲਈ 1080 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਹੁਣ ਗੋਇੰਦਵਾਲ ਥਰਮਲ ਪਲਾਂਟ ਵੀ ਰਸਮੀ ਤੌਰ ’ਤੇ ਜਨਤਕ ਖੇਤਰ ਵਿੱਚ ਸ਼ਾਮਲ ਹੋ ਗਿਆ ਹੈ।

Share:

Punjab News: ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਦਾ ਕਬਜ਼ਾ ਲੈ ਲਿਆ ਹੈ। ਇਸ ਦੇ ਨਾਲ ਹੀ ਇਸ ਨੂੰ ਨਵੇਂ ਸਿਰੇ ਤੋਂ ਚਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਨੂੰ ਜੂਨ ਵਿੱਚ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਸ ਥਰਮਲ ਪਲਾਂਟ ਦੇ ਸ਼ੇਅਰ ਗੁਰੂ ਅਮਰਦਾਸ ਥਰਮਲ ਪਲਾਂਟ ਲਿਮਟਿਡ ਦੇ ਨਾਂ ਤਬਦੀਲ ਕਰ ਦਿੱਤੇ ਗਏ ਹਨ। ਇਸ ਪਲਾਂਟ ਦੇ ਸ਼ੁਰੂ ਹੋਣ ਦੇ ਨਾਲ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਸਮੱਸਿਆ ਤੋ ਰਾਹਤ ਮਿਲੇਗੀ।

ਹੈਦਰਾਬਾਦ ਦੀ ਕੰਪਨੀ ਜੀਵੀਕੇ ਤੋਂ ਖਰੀਦੀਆ ਗਿਆ ਗੋਇੰਦਵਾਲ ਥਰਮਲ ਪਲਾਂਟ

ਮੁੱਖ ਮੰਤਰੀ ਭਗਵੰਤ ਮਾਨ 11 ਫਰਵਰੀ ਨੂੰ ਹਲਕਾ ਖਡੂਰ ਸਾਹਿਬ ਵਿਖੇ ਹੋਣ ਵਾਲੀ ਰੈਲੀ ਵਿੱਚ 548 ਮੈਗਾਵਾਟ ਦੇ ਇਸ ਥਰਮਲ ਪਲਾਂਟ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ। ਇਸ ਮੌਕੇ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ। ਇਹ ਪਲਾਂਟ ਹੈਦਰਾਬਾਦ ਦੀ ਕੰਪਨੀ ਜੀਵੀਕੇ ਗੋਇੰਦਵਾਲ ਥਰਮਲ ਪਲਾਂਟ ਤੋਂ ਖਰੀਦਿਆ ਗਿਆ ਹੈ। ਇਸ ਸੌਦੇ ਨੂੰ ਅੰਤਿਮ ਰੂਪ ਦੇਣ ਵਿੱਚ ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ