Chief Minister Mann ਦੇ ਛੱਲੇ ਨੇ ਕੀਤਾ ਕਮਾਲ, ਗਵਰਨਰ ਨੇ ਭਗਵੰਤ ਮਾਨ ਨੂੰ ਲਗਾਇਆ ਗਲੇ, ਮਜੀਠੀਆ ਬੋਲੇ-ਨਾ ਸੁਰ ਨਾ ਤਾਲ

Chief Minister Mann ਅਤੇ ਗਵਰਨਰ ਦਾ ਵਿਵਾਦ ਚਲਦਾ ਆ ਰਿਹਾ ਹੈ ਪਰ ਏਸੇ ਵਿਚਾਲੇ ਹੁਣ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਖਬਰ ਇਹ ਹੈ ਕਿ ਗਵਰਨਰ ਬਨਵਾਰੀ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਗਲੇ ਲਗਾ ਲਿਆ ਜਦੋਂ ਉਨ੍ਹਾਂ ਨੇ ਰਾਜ ਭਵਨ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਛੱਲਾ ਗਾਇਆ।

Share:

Punjab News: ਕਹਿੰਦੇ ਨੇ ਹਲੀਮੀ ਅਤੇ ਪਿਆਰ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਇਸਦੀ ਤਾਜਾ ਉਦਾਹਰਣ ਪੰਜਾਬ ਰਾਜਭਵਨ ਵਿਖੇ ਵੇਖਣ ਨੂੰ ਮਿਲੀ। ਦਰਅਸਲ ਆਪ ਸਰਕਾਰ ਵੱਲੋਂ ਪੰਜਾਬ ਦੇ ਰਾਜਭਵਨ ਵਿਖੇ 26 ਜਨਵਰੀ ਨੂੰ ਲੈ ਕੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਵਿੱਚ ਮੁੱਖ ਮੰਤਰੀ ਅਤੇ ਗਵਰਨਰ ਦੋਹੇਂ ਸ਼ਾਮਿਲ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਲੋਕ ਗੀਤ ਛੱਲਾ ਗਾ ਕੇ ਸਮਾਂ ਬੰਨ੍ਹ ਦਿੱਤਾ।

ਸੀਐੱਮ ਦੇ ਛੱਲੇ ਤੋਂ ਬਨਵਾਰੀ ਲਾਲ ਪੁਰੋਹਿਤ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਸਾਰਾ ਗੁੱਸਾ ਖਤਮ ਕਰਕੇ ਸੀਐੱਮ ਭਗਵੰਤ ਮਾਨ ਨੂੰ ਗਲੇ ਲਗਾ ਲਿਆ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਨਾਲ ਨਵਾਜਿਆ।  ਇਸ ਤੋਂ ਪਹਿਲਾਂ ਦੋਹਾਂ ਵਿਚਾਲੇ ਜਬਰਦਸਤ ਸ਼ਬਦੀ ਜੰਗ ਚੱਲ ਰਹੀ ਸੀ।

Governor ਖਿਲਾਫ ਸੁਪਰੀਮ ਕੋਰਟ ਗਈ ਸੀ ਪੰਜਾਬ ਸਰਕਾਰ

ਇੱਥੋਂ ਤੱਕ ਕਿ ਪੰਜਾਬ ਸਰਕਾਰ ਰਾਜਪਾਲ ਦੇ ਖਿਲਾਫ ਸੁਪਰੀਮ ਕੋਰਟ ਵੀ ਜਾ ਪਹੁੰਚੀ ਸੀ। ਪਰ ਹੁਣ ਸਮਾਂ ਬਦਲ ਗਿਆ ਹੈ। ਲਗਦਾ ਹੈ ਸੀਐੱਮ ਦੇ ਛੱਲੇ ਨਾਲ ਰਾਜਪਾਲ ਦੇ ਅੰਦਰ ਮਾਨ ਸਾਬ ਦੇ ਖਿਲਾਫ ਜਿੰਨਾ ਵੀ ਗੁੱਸਾ ਸੀ ਉਹ ਹੁਣ ਸਾਰਾ ਖਤਮ ਹੋ ਗਿਆ ਹੈ। ਪਰ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸ਼ਾਇਦ ਸੀਐੱਮ ਅਤੇ ਗਵਰਨਰ ਦੇ ਵਿਚਾਲੇ ਖਤਮ ਹੋਈ ਨਫਤਰ ਦੀ ਦੀਵਾਰ ਰਾਸ ਨਹੀਂ ਆਈ। ਉਨ੍ਹਾਂ ਨੇ ਤਾਂ ਇਸਤੇ ਤੰਜ ਹੀ ਕਸ ਦਿੱਤਾ। ਮਜੀਠੀਆ ਬੋਲੇ-ਨਾ ਸੁਰ ਨਾ ਤਾਲ ਪੰਜਾਬ ਦਾ ਬੁਰਾ ਹਾਲ। 

ਇਹ ਵੀ ਪੜ੍ਹੋ