ਸੀਐਮ ਮਾਨ ਦਾ ਛਾਪਾ, ਅਫ਼ਸਰਾਂ ਨੂੰ ਪਈਆਂ ਭਾਜੜਾਂ, ਦੇਖੋ ਵੀਡੀਓ

ਪੰਜਾਬ ਦੇ ਮੁੱਖ ਮੰਤਰੀ ਐਕਸ਼ਨ ਮੋਡ 'ਚ ਦਿਖਾਈ ਦੇ ਰਹੇ ਹਨ। ਸਰਕਾਰੀ ਦਫ਼ਤਰਾਂ 'ਚ ਬਿਨ੍ਹਾਂ ਦੱਸੇ ਚੈਕਿੰਗ ਕੀਤੀ ਜਾ ਰਹੀ ਹੈ। ਕੁੱਝ ਦਿਨਾਂ ਤੋਂ ਇਸ ਤਰ੍ਹਾਂ ਦੀ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ। 

Share:

ਮੁੱਖ ਮੰਤਰੀ ਭਗਵੰਤ ਮਾਨ ਅੱਜ ਅਚਾਨਕ ਹੁਸ਼ਿਆਰਪੁਰ ਦੀ ਤਹਿਸੀਲ ਪਹੁੰਚ ਗਏ। ਇਸ ਦੌਰਾਨ ਇੱਥੇ ਆਪਣੇ ਕੰਮ ਲਈ ਆਏ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾਂ ਦੇ ਕੰਮ ਪਹਿਲ ਦੇ ਆਧਾਰ ਉਤੇ ਹੋਣਗੇ। ਸੀਐਮ ਨੇ ਲੋਕਾਂ ਨੂੰ ਪੁੱਛਿਆ ਕਿ ਕੰਮ ਹੋ ਰਹੇ ਹਨ। ਕਿਸੇ ਤੋਂ ਪੈਸਾ ਮੰਗਿਆ ਜਾਂਦਾ ਹੈ ਜਾਂ ਨਹੀਂ। ਉਹਨਾਂ ਨੇ ਲੋਕਾਂ ਨਾਲ ਸੈਲਫੀਆਂ ਵੀ ਲਈਆਂ। ਸੀਐਮ ਦੇ ਅਚਨਚੇਤ ਛਾਪੇ ਨਾਲ ਅਫ਼ਸਰਸ਼ਾਹੀ ਨੂੰ ਭਾਜੜਾਂ ਪੈ ਗਈਆਂ। ਜਿਵੇਂ ਹੀ ਪਤਾ ਲੱਗਾ ਕਿ ਸੀਐਮ ਆ ਗਏ ਹਨ ਤਾਂ ਡੀਸੀ, ਐਸਐਸਪੀ ਸਮੇਤ ਸਾਰੇ ਅਧਿਕਾਰੀ ਤਹਿਸੀਲ ਪੁੱਜੇ। 
 
ਦੇਖੋ ਭਗਵੰਤ ਮਾਨ ਦੇ ਛਾਪੇ ਦੀ ਵੀਡੀਓ 

ਇਹ ਵੀ ਪੜ੍ਹੋ