ਗਣਤੰਤਰ ਦਿਵਸ ਮੌਕੇ CM ਮਾਨ ਦਾ ਪੰਜਾਬ ਦੀ ਜਨਤਾ ਨੂੰ ਤੋਹਫਾ, 125 ਨਵੇਂ ਆਮ ਆਦਮੀ ਕਲੀਨਿਕ ਹੋਣਗੇ ਸ਼ੁਰੂ

ਇਸ ਤੋਂ ਪਹਿਲਾਂ ਸੂਬੇ ਵਿੱਚ 644 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਲੋਕ ਇਨ੍ਹਾਂ ਦਾ ਫਾਇਦਾ ਉਠਾ ਰਹੇ ਹਨ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬ ਦੇ ਸਿਹਤ ਮਾਡਲ ਦੀ ਚਰਚਾ ਹੋਈ ਹੈ।

Share:

ਹਾਈਲਾਈਟਸ

  • ਵੱਡੇ ਸ਼ਹਿਰਾਂ ਵਿੱਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।

Punjab News: ਪੰਜਾਬ ਸਰਕਾਰ 26 ਜਨਵਰੀ ਗਣਤੰਤਰ ਦਿਵਸ ਮੌਕੇ 125 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚੋਂ 112 ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਡਾਕਟਰਾਂ (Doctors) ਤੋਂ ਲੈ ਕੇ ਹੋਰ ਸਟਾਫ਼ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਡਾਕਟਰ, ਫਾਰਮਾਸਿਸਟ ਅਤੇ ਲੈਬ ਸਹਾਇਕ ਸ਼ਾਮਲ ਹਨ। ਕਲੀਨਿਕ ਸ਼ੁਰੂ ਹੁੰਦੇ ਹੀ ਸਟਾਫ ਆਪਣੀ ਡਿਊਟੀ ਸੰਭਾਲ ਲਵੇਗਾ। ਇਸ ਤੋਂ ਪਹਿਲਾਂ ਸੂਬੇ ਵਿੱਚ 644 ਮੁਹੱਲਾ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। ਲੋਕ ਇਨ੍ਹਾਂ ਦਾ ਫਾਇਦਾ ਉਠਾ ਰਹੇ ਹਨ। ਇੰਨਾ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੰਜਾਬ ਦੇ ਸਿਹਤ ਮਾਡਲ ਦੀ ਚਰਚਾ ਹੋਈ ਹੈ।

ਇਨ੍ਹਾਂ ਜ਼ਿਲ੍ਹਿਆਂ 'ਚ ਖੁੱਲ੍ਹਣਗੇ

ਸਿਹਤ ਵਿਭਾਗ ਅਨੁਸਾਰ 10 ਕਲੀਨਿਕ ਅੰਮ੍ਰਿਤਸਰ, 9 ਬਠਿੰਡਾ, 3 ਫਰੀਦਕੋਟ, 2 ਫ਼ਿਰੋਜ਼ਪੁਰ, 6 ਗੁਰਦਾਸਪੁਰ, ਜਲੰਧਰ 10, ਕਪੂਰਥਲਾ 4, ਲੁਧਿਆਣਾ 16, ਮੋਗਾ 3, ਪਠਾਨਕੋਟ 3, ਪਟਿਆਲਾ 7, ਸੰਗਰੂਰ 8, ਐਸਬੀਐਸ ਨਗਰ 2, ਸ੍ਰੀ. ਮੁਕਤਸਰ ਸਾਹਿਬ 2, ਤਰਨਤਾਰਨ 11 ਨੂੰ ਖੋਲ੍ਹਿਆ ਜਾਵੇਗਾ। ਇਨ੍ਹਾਂ ਸਾਰੇ ਕਲੀਨਿਕਾਂ (Clinics)ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦਾ ਕੰਮ ਅੰਤਿਮ ਪੜਾਅ 'ਤੇ ਹੈ। ਜਿਨਾਂ ਦੇ ਸ਼ੁਰੂ ਹੁੰਦੇ ਹੀ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਫਿਰ ਉਨ੍ਹਾਂ ਨੂੰ ਇਲਾਜ ਲਈ ਧੱਕੇ ਨਹੀਂ ਖਾਣੇ ਪੈਣਗੇ।

ਸਰਕਾਰ ਦਾ ਡਰੀਮ Project

ਆਮ ਆਦਮੀ ਕਲੀਨਿਕ ਮੁੱਖ ਮੰਤਰੀ ਭਗਵੰਤ ਮਾਨ ਦਾ ਡਰੀਮ ਪ੍ਰੋਜੈਕਟ (Project) ਹੈ। ਵੱਡੇ ਸ਼ਹਿਰਾਂ ਵਿੱਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਅਜਿਹੇ 'ਚ ਸਰਕਾਰ ਨੇ 6 ਸ਼ਹਿਰਾਂ 'ਚ ਕਰੀਬ 30 ਨਵੇਂ ਕਲੀਨਿਕ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। ਇਸ ਸਮੇਂ ਦੌਰਾਨ ਬਠਿੰਡਾ ਵਿੱਚ 5, ਮਾਨਸਾ ਵਿੱਚ 7, ਪਟਿਆਲਾ ਵਿੱਚ 6, ਸੰਗਰੂਰ ਵਿੱਚ 5, ਸ੍ਰੀ ਮੁਕਤਸਰ ਸਾਹਿਬ ਵਿੱਚ 2 ਅਤੇ ਮੁਹਾਲੀ ਵਿੱਚ 5 ਨਵੇਂ ਕਲੀਨਿਕ ਖੋਲ੍ਹੇ ਜਾਣੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ 20 ਫਰਵਰੀ ਤੋਂ ਪਹਿਲਾਂ ਕਲੀਨਿਕ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਤਾਂ ਜੋ ਫਰਵਰੀ ਮਹੀਨੇ ਵਿੱਚ ਹੀ ਇਨ੍ਹਾਂ ਨੂੰ ਸ਼ੁਰੂ ਕੀਤਾ ਜਾ ਸਕੇ।
 

ਇਹ ਵੀ ਪੜ੍ਹੋ