CM ਭਗਵੰਤ ਮਾਨ ਅੱਜ ਲੁਧਿਆਣਾ 'ਚ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ, ਵਿਕਾਸ ਕੰਮਾਂ 'ਤੇ ਹੋਵੇਗੀ ਚਰਚਾ

ਅੱਜ ਸੀਐਮ ਮਾਨ ਵੀ ਵਿਧਾਇਕਾਂ ਤੋਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈਣਗੇ। ਮਾਨ ਬੀਤੀ ਦੇਰ ਰਾਤ ਲੁਧਿਆਣਾ ਦੀ ਹਿਆਤ ਰੀਜੈਂਸੀ ਵਿਖੇ ਠਹਿਰੇ ਸਨ।

Share:

ਹਾਈਲਾਈਟਸ

  • ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸ਼ਾਇਦ ਪੱਖੋਵਾਲ ਆਰਓਬੀ ਦਾ ਮੁੱਖ ਮੰਤਰੀ ਉਦਘਾਟਨ ਕਰਨਗੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਵਿੱਚ ਹਨ। ਅੱਜ ਉਹ ਸਰਕਟ ਹਾਊਸ ਵਿਖੇ ਸ਼ਹਿਰ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਵੇਗੀ।  ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸ਼ਾਇਦ ਪੱਖੋਵਾਲ ਆਰਓਬੀ ਦਾ ਮੁੱਖ ਮੰਤਰੀ ਉਦਘਾਟਨ ਕਰਨਗੇ। ਇਸ ਪੁਲ ਨੂੰ ਲੈ ਕੇ ਪਿਛਲੇ 5 ਦਿਨਾਂ ਤੋਂ ਸ਼ਹਿਰ ਦੀ ਸਿਆਸਤ ਗਰਮਾਈ ਹੋਈ ਹੈ। ਵਿਧਾਇਕ ਗੁਰਪ੍ਰੀਤ ਗੋਗੀ ਅਤੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਪੁਲ ਨੂੰ ਲੈ ਕੇ ਲਗਾਤਾਰ ਇੱਕ-ਦੂਜੇ ਨੂੰ ਘੇਰਦੇ ਨਜ਼ਰ ਆ ਰਹੇ ਹਨ।

 

ਵਿਧਾਇਕਾਂ ਦਾ ਰਿਪੋਰਟ ਕਾਰਡ ਕਰਨਗੇ ਚੈੱਕ

ਮਾਨ ਆਉਣ ਵਾਲੀਆਂ ਚੋਣਾਂ ਸਬੰਧੀ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈੱਕ ਕਰਨਗੇ। ਨਿਗਮ ਚੋਣਾਂ ਜਿੱਤਣ ਲਈ ਜ਼ਿਲ੍ਹੇ ਦੀ ਆਪਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ, ਇਸ ਬਾਰੇ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ