Republic Day Celebration: ਕਿਲੇ ਵਿੱਚ ਤਬਦੀਲ ਹੋਈ PAU, ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਮੁੱਖ ਮੰਤਰੀ ਮਾਨ ਲਹਿਰਾਉਣਗੇ ਝੰਡਾ

Republic Day Celebration: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਕਿਲੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। PAU ਗਰਾਊਂਡ ਵਿੱਚ ਸਮਾਰੋਹ ਹੋਵੇਗਾ। ਮੁੱਖ ਮੰਤਰੀ ਲਈ ਚਾਰ ਲੇਅਰ ਸੁਰੱਖਿਆ ਦੇ ਵਿਚਕਾਰ ਤਿਰੰਗਾ ਝੰਡਾ ਲਹਿਰਾਉਣਗੇ। ਇਸ ਦੌਰਾਨ 2000 ਤੋਂ ਵੱਧ ਪੁਲਿਸ ਅਧਿਕਾਰੀਆਂ 'ਤੇ ਮੁਲਾਜ਼ਿਮਾਂ ਦੇ ਹੱਥ ਸੁਰੱਖਿਆ ਦੇ ਸਾਰੇ ਪ੍ਰਬੰਧ ਹੋਣਗੇ।

Share:

ਹਾਈਲਾਈਟਸ

  • 2000 ਤੋਂ ਵੱਧ ਪੁਲਿਸ ਅਧਿਕਾਰੀਆਂ 'ਤੇ ਮੁਲਾਜ਼ਿਮਾਂ ਦੇ ਹੱਥ ਸੁਰੱਖਿਆ ਦੇ ਸਾਰੇ ਪ੍ਰਬੰਧ ਹੋਣਗੇ।
  • ਮੁੱਖ ਮੰਤਰੀ ਭਗਵੰਤ ਮਾਨ ਖੁਦ ਲੁਧਿਆਣਾ 'ਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਗੇ।
  • ਪੀਏਯੂ ਵਿੱਚ ਦਾਖਲ ਹੋਣ ਤੇ ਬਾਹਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਜਾਣ ਦਿੱਤਾ ਜਾਵੇਗਾ।

Republic Day Celebration: ਗਣਤੰਤਰ ਦਿਵਸ ਦਾ ਰਾਜ ਪੱਧਰੀ ਸਮਾਗਮ ਇਸ ਵਾਰ ਲੁਧਿਆਣਾ ਵਿੱਚ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਤਿਰੰਗਾ ਝੰਡਾ ਫਹਿਰਾਉਣਗੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੂੰ ਕਿਲੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। PAU ਗਰਾਊਂਡ ਵਿੱਚ ਸਮਾਰੋਹ ਹੋਵੇਗਾ। ਮੁੱਖ ਮੰਤਰੀ ਲਈ ਚਾਰ ਲੇਅਰ ਸੁਰੱਖਿਆ ਦੇ ਵਿਚਕਾਰ ਤਿਰੰਗਾ ਝੰਡਾ ਲਹਿਰਾਉਣਗੇ। ਇਸ ਦੌਰਾਨ 2000 ਤੋਂ ਵੱਧ ਪੁਲਿਸ ਅਧਿਕਾਰੀਆਂ 'ਤੇ ਮੁਲਾਜ਼ਿਮਾਂ ਦੇ ਹੱਥ ਸੁਰੱਖਿਆ ਦੇ ਸਾਰੇ ਪ੍ਰਬੰਧ ਹੋਣਗੇ। ਪੀਏਯੂ ਨੂੰ ਪੁਲਿਸ ਨੇ ਕਿਲੇ ਵਿੱਚ ਤਬਦੀਲ ਕਰ ਦਿੱਤਾ ਹੈ। ਪੰਜਾਬ ਪੁਲਿਸ ਵੱਲੋਂ ਹਰ ਪਾਸੇ ਸਖ਼ਤ ਚੌਕਸੀ ਰੱਖੀ ਹੋਈ ਹੈ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ  ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ, ਉੱਥੇ ਹੀ ਉਹ ਉੱਚ ਅਧਿਕਾਰੀਆਂ ਤੋਂ ਵੀ ਪਲ-ਪਲ ਜਾਣਕਾਰੀ ਲੈ ਕੇ ਅਪਡੇਟ ਕਰ ਰਹੇ ਹਨ।  

ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਦੀਆਂ ਤਿਆਰੀਆਂ, ਮਾਨ ਕਰਨਗੇ ਉਦਘਾਟਨ

ਗਣਤੰਤਰ ਦਿਵਸ ਸਮਾਗਮ ਦੀ ਸਮਾਪਤੀ ਤੋਂ ਬਾਅਦ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਖੁਦ ਲੁਧਿਆਣਾ 'ਚ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਸੁਭਾਨੀ ਬਿਲਡਿੰਗ ਦੇ ਕੋਲ ਮੁਹੱਲਾ ਕਲੀਨਿਕ ਖੋਲ੍ਹਿਆ ਜਾ ਰਿਹਾ ਹੈ, ਜਿੱਥੇ ਲੋਕ ਜਾ ਸਕਦੇ ਹਨ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸਮਾਰੋਹ ਚਾਰ ਪੱਧਰੀ ਸੁਰੱਖਿਆ ਵਿੱਚ ਹੋਵੇਗਾ। ਉਨ੍ਹਾਂ ਦੱਸਿਆ ਕਿ ਦੋ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਸੁਰੱਖਿਆ ਪ੍ਰਬੰਧਾਂ ਵਿੱਚ ਲੱਗੇ ਹੋਏ ਹਨ। ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ।

ਸਾਦੀ ਵਰਦੀ ਵਿੱਚ ਮੁਲਾਜ਼ਮਾਂ ਨੂੰ ਵੀ ਡਿਊਟੀ ’ਤੇ ਕੀਤਾ ਤਾਇਨਾਤ 

ਪਹਿਲੀ ਪਰਤ 'ਤੇ ਪੰਜਾਬ ਪੁਲਿਸ ਦਾ ਪਹਿਰਾ ਹੋਵੇਗਾ, ਜੋ ਪੀਏਯੂ ਦੇ ਸਾਰੇ ਗੇਟਾਂ 'ਤੇ ਤਾਇਨਾਤ ਰਹੇਗਾ। ਪੁਲਿਸ ਨੇ ਪੀਏਯੂ ਵਿੱਚ ਰਹਿ ਰਹੇ ਅਤੇ ਪੜ੍ਹਣ ਵਾਲੇ ਅਤੇ ਅੰਦਰ ਕੰਮ ਕਰਨ ਵਾਲੇ ਅਤੇ ਪੜ੍ਹਾਉਣ ਵਾਲਿਆਂ ਦਾ ਡਾਟਾ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੀਏਯੂ ਵਿੱਚ ਦਾਖਲ ਹੋਣ ਅਤੇ ਬਾਹਰ ਆਉਣ ਵਾਲੇ ਹਰੇਕ ਵਿਅਕਤੀ ਨੂੰ ਪੂਰੀ ਜਾਂਚ ਤੋਂ ਬਾਅਦ ਹੀ ਜਾਣ ਦਿੱਤਾ ਜਾਵੇਗਾ। ਸੁਰੱਖਿਆ ਦੀ ਦੂਜੀ ਪਰਤ ਸਮਾਗਮ ਵਾਲੀ ਥਾਂ ਤੋਂ ਬਾਹਰ ਰਹੇਗੀ। ਮੁਲਾਜ਼ਮਾਂ ਦੀ ਤੀਜੀ ਪਰਤ ਸੁਰੱਖਿਆ ਫੰਕਸ਼ਨ ਦੇ ਅੰਦਰ ਵੀ ਤਾਇਨਾਤ ਕੀਤੀ ਜਾਵੇਗੀ। ਸਾਦੀ ਵਰਦੀ ਵਿੱਚ ਮੁਲਾਜ਼ਮਾਂ ਨੂੰ ਵੀ ਡਿਊਟੀ ’ਤੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਬਾਅਦ ਸੀਐਮ ਮਾਨ ਦੇ ਆਲੇ-ਦੁਆਲੇ ਵੀ ਸਖ਼ਤ ਸੁਰੱਖਿਆ ਹੋਵੇਗੀ। 

ਇਹ ਵੀ ਪੜ੍ਹੋ