ਲੁਧਿਆਣਾ ’ਚ ਕਪੜਾ ਵਪਾਰੀ ਨੂੰ ਕੀਤਾ ਅਗਵਾ, ਪੱਟ ਵਿੱਚ ਗੋਲੀ ਮਾਰਨ ਤੋਂ ਬਾਅਦ ਹੋਏ ਫਰਾਰ

ਖੁਸ਼ਕਿਸਮਤੀ ਇਹ ਰਹੀ ਕਿ ਗੋਲੀ ਕਾਰੋਬਾਰੀ ਸੰਭਵ ਜੈਨ ਦੇ ਪੱਟ ਵਿੱਚ ਲੱਗੀ। ਜ਼ਖ਼ਮੀ ਵਪਾਰੀ ਨੂੰ ਡੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਾਰੋਬਾਰੀ ਦੀ ਫੈਕਟਰੀ ਨੂਰਵਾਲਾ ਰੋਡ ’ਤੇ ਹੈ।

Share:

ਲੁਧਿਆਣਾ ’ਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਕੱਲ੍ਹ ਦੇਰ ਰਾਤ ਕੱਪੜਾ ਕਾਰੋਬਾਰੀ ਨੂੰ ਫੈਕਟਰੀ ਦੇ ਬਾਹਰੋਂ ਬਦਮਾਸ਼ਾਂ ਨੇ ਅਗਵਾ ਕਰ ਲਿਆ ਅਤੇ ਬਾਅਦ ਵਿਚ ਬਦਮਾਸ਼ਾਂ ਨੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ। ਜਦੋਂ ਇਸ ਸਬੰਧੀ ਪਰਿਵਾਰ ਨੇ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਬਦਮਾਸ਼ਾਂ ਨੂੰ ਇਸ ਦਾ ਪਤਾ  ਲੱਗ ਗਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ ਤਾਂ ਉਨ੍ਹਾਂ ਨੇ ਵਪਾਰੀ ਨੂੰ ਗੋਲੀ ਮਾਰ ਕੇ ਵਿਸ਼ਵਕਰਮਾ ਚੌਕ ਨੇੜੇ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਕਾਰੋਬਾਰੀ ਦੀ ਕਾਰ ਲੈ ਕੇ ਫ਼ਰਾਰ ਹੋ ਗਏ। 

ਕੀ ਹੈ ਮਾਮਲਾ


ਬੀਤੀ ਰਾਤ ਸੰਭਵ ਜੈਨ ਆਪਣੀ ਕਾਰ ਵਿੱਚ ਘਰ ਜਾ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ ਵਿਅਕਤੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਕਾਰ ਦੇ ਅੱਗੇ ਡਿੱਗ ਗਿਆ ਅਤੇ ਚੀਕਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਸੰਭਵ ਜੈਨ ਉਸ ਨੂੰ ਦੇਖਣ ਲਈ ਕਾਰ ਤੋਂ ਹੇਠਾਂ ਉਤਰਿਆ ਤਾਂ ਝਾੜੀਆਂ 'ਚ ਲੁਕੇ ਹੋਰ ਬਦਮਾਸ਼ ਵੀ ਬਾਹਰ ਆ ਗਏ। ਬਦਮਾਸ਼ਾਂ ਨੇ ਉਸ ਨੂੰ ਬੰਦੂਕ ਦੀ ਨੋਕ 'ਤੇ ਉਸਦੀ ਹੀ ਕਾਰ 'ਚ  ਅਗਵਾ ਕਰ ਲਿਆ।

3 ਘੰਟੇ ਘੁਮਾਦੇ ਰਹੇ ਸ਼ਹਿਰ 'ਚ 


ਬਦਮਾਸ਼ਾਂ ਨੇ ਵਪਾਰੀ ਨੂੰ ਅਗਵਾ ਕਰਕੇ ਉਸ ਦੇ ਪੱਟ 'ਤੇ ਗੋਲੀ ਮਾਰੀ  'ਤੇ ਉਸ ਨੂੰ 3 ਘੰਟੇ ਤੱਕ ਸ਼ਹਿਰ ਵਿੱਚ 
ਘੁਮਾਦੇ ਰਹੇ। ਉਹ ਵਪਾਰੀ ਨੂੰ ਕਈ ਅੱਲਗ-ਅੱਲਗ ਲੋਕੇਸ਼ਨਾ 'ਤੇ  ਲੈ ਕੇ ਗਏ। ਇਸ ਤੋਂ ਬਾਦ ਬਦਮਾਸ਼ਾਂ ਨੇ ਵਪਾਰੀ ਨੂੰ ਆਪਣੀ ਪਤਨੀ ਸੌਮਿਆ ਜੈਨ ਨੂੰ ਫੋਨ ਕਰਨ ਲਈ ਕਿਹਾ।


ਪਰਿਵਾਰ ਨੇ ਦਿੱਤੀ ਜਾਨਕਾਰੀ


ਕਾਰੋਬਾਰੀ ਤਰੁਣ ਜੈਨ ਬਾਵਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਸੰਭਵ ਜੈਨ ਤੋਂ ਘਰ ਫੋਨ ਕਰਵਾ ਕੇ ਕਹਿਲਵਾਇਆ ਕਿ ਉਨ੍ਹਾਂ ਦੇ ਘਰ 'ਤੇ ਇਨਕਮ ਟੈਕਸ ਦੀ ਛਾਪੇਮਾਰੀ ਹੋਨ ਜਾ ਰਹੀ ਹੈ। ਇਸ ਲਈ ਘਰ ਵਿੱਚ ਪਿਆ ਸਾਰਾ ਸੋਨਾ ਅਤੇ ਪੈਸੇ ਇੱਕ ਥੈਲੇ ਵਿੱਚ ਪਾ ਕੇ ਜਲੰਧਰ ਬਾਈਪਾਸ ’ਤੇ ਆ ਜਾਣ। ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਸੰਭਵ ਤੋਂ ਫਿਰ ਫੋਨ ਕਰਵਾਇਆ ਅਤੇ ਉਸ ਦੀ ਪਤਨੀ ਨੂੰ ਫੁਹਾਰਾ ਚੌਕ ਵਿਚ ਆਉਣ ਲਈ ਕਿਹਾ ਅਤੇ ਇਕ ਨੌਜਵਾਨ ਨੂੰ ਭੇਜ ਕੇ ਉਸ ਨੂੰ ਪੈਸਿਆਂ ਅਤੇ ਗਹਿਣਿਆਂ ਵਾਲਾ ਬੈਗ ਦੇਣ ਲਈ ਕਿਹਾ। ਬਾਵਾ ਨੇ ਦੱਸਿਆ ਕਿ ਜਦੋਂ ਡਰੀ ਹੋਈ ਸੌਮਿਆ ਜੈਨ ਨੇ ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ ਤਾਂ ਉਨ੍ਹਾਂ ਨੂੰ ਮਾਮਲਾ ਸ਼ੱਕੀ ਲੱਗਾ। ਜਦੋਂ ਉਹ ਆਪਣੀ ਕਾਰ ਵਿਚ ਸੌਮਿਆ ਨਾਲ ਫੁਹਾਰਾ ਚੌਕ ਪਹੁੰਚਿਆ ਤਾਂ ਉਸ ਨੂੰ ਦੁਬਾਰਾ ਸੰਭਵ ਜੈਨ ਦਾ ਫੋਨ ਆਇਆ ਅਤੇ ਉਸ ਨੂੰ ਕਿਹਾ ਗਿਆ ਕਿ ਜੋ ਵਿਅਕਤੀ ਉਸ ਦੇ ਨਾਲ ਕਾਰ ਵਿਚ ਆਇਆ ਸੀ, ਉਸ ਨੂੰ ਵਾਪਸ ਭੇਜ ਦਿਓ ਅਤੇ ਉਹ ਇਕੱਲੀ ਆਵੇ।

ਸੜਕ 'ਤੇ ਸੁੱਟ ਹੋਏ ਫਰਾਰ

ਬਾਵਾ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਸੰਭਵ ਜੈਨ ਵੱਲੋਂ ਫੋਨ ਕੀਤੇ ਜਾਣ ਤੋਂ ਬਾਅਦ ਜਦੋਂ ਡਰੇ ਹੋਏ ਪਰਿਵਾਰਕ ਮੈਂਬਰਾਂ ਨੇ ਰਿਸ਼ਤੇਦਾਰਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਤੁਰੰਤ ਪੁਲਿਸ ਜਾਲ ਵਿਛਾਉਣ ਦੀ ਸੂਚਨਾ ਬਦਮਾਸ਼ਾਂ ਤੱਕ ਪਹੁੰਚ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਸੜਕ 'ਤੇ ਸੁੱਟ ਦਿੱਤਾ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਕਤ ਠੱਗ ਵਪਾਰੀ ਨੂੰ ਜਗਰਾਉਂ ਪੁਲ 'ਤੇ ਵੀ ਲਿਆਂਦਾ ਗਿਆ ਹੈ। ਇਹ ਫਿਰੌਤੀ ਉਨ੍ਹਾਂ ਨੇ ਵਪਾਰੀ ਦੀ ਪਤਨੀ ਤੋਂ ਲੈਣੀ ਸੀ।

ਪੁਲਿਸ ਕਰ ਰਹੀ ਸੀਸੀਟੀਵੀ ਕੈਮਰਿਆਂ ਦੀ ਜਾਂਚ 

ਪੁਲਿਸ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰ ਰਹੀ ਹੈ ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਕਾਰੋਬਾਰੀ ਸੰਭਵ ਜੈਨ ਦੀ ਹਾਲਤ ਠੀਕ ਹੈ। ਪੁਲਿਸ ਅਗਵਾਕਾਰਾਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀ ਹੈ। ਕਰੀਬ 5 ਤੋਂ 7 ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਇਲਾਕਿਆਂ ਅਤੇ ਸੜਕਾਂ 'ਤੇ ਸੇਫ਼ ਸਿਟੀ ਕੈਮਰਿਆਂ ਦੀ ਸਕੈਨਿੰਗ ਕਰ ਰਹੀਆਂ ਹਨ। ਜਿਨ੍ਹਾਂ ਥਾਵਾਂ 'ਤੇ ਬਦਮਾਸ਼ ਕਾਰੋਬਾਰੀ ਨੂੰ ਲੈ ਗਏ ਸਨ, ਉਨ੍ਹਾਂ ਸਾਰੀਆਂ ਥਾਵਾਂ ਦੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ