ਦੀਵਾਲੀ ਮੌਕੇ ਕਪੂਰਥਲਾ ਜੇਲ੍ਹ ਵਿੱਚ ਚਲਾਇਆ ਸਫਾਈ ਅਭਿਆਨ,ਮਿਲੇ 11 ਮੋਬਾਈਲ,900 ਨਸ਼ੀਲੀਆਂ ਗੋਲੀਆਂ ਅਤੇ 20.82 ਗ੍ਰਾਮ ਨਸ਼ੀਲਾ ਪਦਾਰਥ

ਸਹਾਇਕ ਸੁਪਰਡੈਂਟ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ 'ਚ 11 ਕੈਦੀਆਂ ਖਿਲਾਫ 3 ਐੱਫਆਈਆਰ ਦਰਜ ਕਰਕੇ ਕੀਤੀ ਗਈ ਜਾਂਚ ਸ਼ੁਰੂ।

Share:

ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ, ਅਬਦੁਲ ਹਮੀਦ ਅਤੇ ਗੌਰਵਦੀਪ ਸਿੰਘ ਨੇ ਕੋਤਵਾਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਸੀਆਰਪੀਐਫ ਦੀ ਟੀਮ ਅਤੇ ਜੇਲ੍ਹ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਮਾਡਰਨ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇਸ ਤਲਾਸ਼ੀ ਦੌਰਾਨ ਕਈ ਬੈਰਕਾਂ ਦੀ ਤਲਾਸ਼ੀ ਲਈ ਗਈ। ਜਿਸ ਵਿੱਚ ਬੈਟਰੀਆਂ ਵਾਲੇ 8 ਸੈਮਸੰਗ ਮੋਬਾਈਲ, 2 ਓਪੋ ਮੋਬਾਈਲ, ਇੱਕ ਰੈੱਡਮੀ ਮੋਬਾਈਲ, ਬੈਟਰੀ, ਡਾਟਾ ਕੇਬਲ ਅਤੇ 4 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 900 ਨਸ਼ੀਲੀ ਗੋਲੀਆਂ ਅਤੇ 20.82 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੇ ਦੱਸਿਆ ਕਿ ਬੇਰਕੋ ਵਿੱਚ ਤਲਾਸ਼ੀ ਮੁਹਿੰਮ ਜਾਰੀ ਰਹੇਗੀ।

ਇਨ੍ਹਾਂ ਖਿਲਾਫ ਦਰਜ ਹੋਇਆ ਮਾਮਲਾ

ਮਾਡਰਨ ਜੇਲ੍ਹ ਦੇ ਤਿੰਨ ਸਹਾਇਕ ਸੁਪਰਡੈਂਟਾਂ ਦੀ ਸ਼ਿਕਾਇਤ ਤੇ ਥਾਣਾ ਕੋਤਵਾਲੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਸਮੇਤ 11 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਐੱਫਆਈਆਰ ਨੰ. 265 ਤਹਿਤ ਬਿੰਨੀ ਪੁੱਤਰ ਸ਼ੇਖਰ ਭਗਤ ਵਾਸੀ ਜਲੰਧਰ, ਲਵਪ੍ਰੀਤ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ, ਹਰਦੀਪ ਸਿੰਘ ਪੁੱਤਰ ਵਿਸ਼ਾਖਾ ਸਿੰਘ ਵਾਸੀ ਬਠਿੰਡਾ, ਰੋਹਿਤ ਮਹਿਤਾ ਪੁੱਤਰ ਗੁਰਮੀਤ ਸਿੰਘ ਵਾਸੀ ਜਲੰਧਰ ਅਤੇ ਇਕ ਅਣਪਛਾਤੇ ਵਿਅਕਤੀ ਦੇ ਨਾਂ ਸ਼ਾਮਲ ਹਨ।

ਜਦੋਂ ਕਿ ਐੱਫਆਈਆਰ ਨੰ. ਨੰਬਰ 266 ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹੰਸਰਾਜ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਪਿੰਡ ਲਾਟੀਆਂਵਾਲ ਸੁਲਤਾਨਪੁਰ ਲੋਧੀ, ਆਸ਼ਾ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਲੁਧਿਆਣਾ, ਵਿਪਨ ਕੁਮਾਰ ਪੁੱਤਰ ਸੋਹਣ ਸਿੰਘ ਵਾਸੀ ਅੰਮ੍ਰਿਤਸਰ, ਜਸਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਜਲੰਧਰ ਅਤੇ ਇੱਕ ਅਣਪਛਾਤੇ ਵਿਅਕਤੀ ਨਾਮਜ਼ਦ ਹੈ। ਐੱਫਆਈਆਰ ਨੰ. 267 ਵਿੱਚ ਹਵਾਲਾਤੀ ਦੀਪਕ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਦਸਮੇਸ਼ ਨਗਰ, ਜਲੰਧਰ ਦੇ ਖਿਲਾਫ ਜੇਲ ਐਕਟ ਦੀ ਧਾਰਾ 52-ਏ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ