ਪੰਜਾਬ ਦੇ ਦੋ ਸਾਬਕਾ ਮੰਤਰੀਆਂ ‘ਚ ਖੜਕੀ, ਕਚਹਿਰੀਆਂ ‘ਚ ਪੁੱਜਾ ਮਾਮਲਾ 

ਪੰਜਾਬ ਦੇ ਦੋ ਸਾਬਕਾ ਮੰਤਰੀਆਂ ‘ਚ ਫਿਰ ਖੜਕ ਗਈ ਹੈ। ਮਾਮਲਾ ਕਚਹਿਰੀਆਂ ਤੱਕ ਪਹੁੰਚ ਗਿਆ ਹੈ ਅਤੇ ਅਦਾਲਤ ਜਾਣ ਦੀ ਤਿਆਰੀ ਹੈ। ਕਿਸੇ ਸਮੇਂ ਆਪਸ ‘ਚ ਚੰਗਾ ਮਿਲਵਰਤਨ ਰੱਖਣ ਵਾਲੇ ਇਹ ਦੋਵੇਂ ਸਿਆਸਤਦਾਨਾਂ ਦੀ ਸ਼ਬਦੀ ਜੰਗ  ਤੇਜ਼ ਹੋ ਗਈ ਹੈ। ਜਿਸਨੂੰ ਲੈ ਕੇ ਹੁਣ ਇੱਕ ਸਾਬਕਾ ਮੰਤਰੀ ਨੇ ਦੂਜੇ ਨੂੰ ਕਾਨੂੰਨੀ ਨੋਟਿਸ ਭੇਜ ਦੇ ਮੁਆਫ਼ੀ […]

Share:

ਪੰਜਾਬ ਦੇ ਦੋ ਸਾਬਕਾ ਮੰਤਰੀਆਂ ‘ਚ ਫਿਰ ਖੜਕ ਗਈ ਹੈ। ਮਾਮਲਾ ਕਚਹਿਰੀਆਂ ਤੱਕ ਪਹੁੰਚ ਗਿਆ ਹੈ ਅਤੇ ਅਦਾਲਤ ਜਾਣ ਦੀ ਤਿਆਰੀ ਹੈ। ਕਿਸੇ ਸਮੇਂ ਆਪਸ ‘ਚ ਚੰਗਾ ਮਿਲਵਰਤਨ ਰੱਖਣ ਵਾਲੇ ਇਹ ਦੋਵੇਂ ਸਿਆਸਤਦਾਨਾਂ ਦੀ ਸ਼ਬਦੀ ਜੰਗ  ਤੇਜ਼ ਹੋ ਗਈ ਹੈ। ਜਿਸਨੂੰ ਲੈ ਕੇ ਹੁਣ ਇੱਕ ਸਾਬਕਾ ਮੰਤਰੀ ਨੇ ਦੂਜੇ ਨੂੰ ਕਾਨੂੰਨੀ ਨੋਟਿਸ ਭੇਜ ਦੇ ਮੁਆਫ਼ੀ ਮੰਗਣ ਦੀ ਸ਼ਰਤ ਰੱਖੀ ਹੈ। ਨਾਲ ਹੀ ਕਿਹਾ ਹੈ ਕਿ ਜੇਕਰ ਮੁਆਫ਼ੀ ਨਾ ਮੰਗੀ ਤਾਂ ਕੇਸ ਕੀਤਾ ਜਾਵੇਗਾ। ਇੱਕ ਪਾਸੇ ਅਕਾਲੀ ਦਲ ਨਾਲ ਸਬੰਧਤ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਦੂਜੇ ਪਾਸੇ ਭਾਜਪਾ ਚੋਂ ਮੁੜ ਕਾਂਗਰਸ ‘ਚ ਆਏ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਹਨ। ਮਲੂਕਾ ਨੇ ਮਾਣਹਾਨੀ ਨੋਟਿਸ ਭੇਜਕੇ ਸਾਬਕਾ ਮਾਲ ਮੰਤਰੀ ਨੂੰ ਇਸ ਮਾਮਲੇ ’ਚ ਮੁਆਫੀ ਮੰਗਣ ਲਈ ਕਿਹਾ ਹੈ। ਅੱਜੇਕਰ ਕਾਂਗੜ ਨੇ ਮੁਆਫੀ ਨਾ ਮੰਗੀ ਤਾਂ ਮਲੂਕਾ ਨੇ ਅਦਾਲਤ ’ਚ ਕੇਸ ਦਾਇਰ ਕਰਨ ਦੀ ਗੱਲ ਆਖੀ ਹੈ। ਆਖਰ ਕਿਉਂ ਪਿਆ ਕਲੇਸ਼ 
ਇਹ ਕੋਈ ਨਵੀਂ ਗੱਲ ਨਹੀਂ ਕਿ ਕਾਂਗੜ ਤੇ ਮਲੂਕਾ ‘ਚ ਕਲੇਸ਼ ਪਿਆ ਹੈ। ਪਹਿਲਾਂ ਕਈ ਵਾਰ ਅਜਿਹਾ ਹੋ ਚੁੱਕਾ ਹੈ।  ਇੱਕ ਦੂਜੇ ਨੂੰ ਮੇਹਣੋ ਮੇਹਣੀ ਹੋ ਚੁੱਕੇ ਹਨ। ਹੁਣ 

ਇਹਨਾਂ ਆਗੂਆਂ ‘ਚ ਕਲੇਸ਼ ਕਿਉਂ ਪਿਆ। ਇਸਦੀ ਜਾਣਕਾਰੀ ਦਿੰਦੇ ਹਾਂ। ਦਰਅਸਲ ਕਾਂਗੜ ਜਦੋਂ ਭਾਜਪਾ ਛੱਡ ਕੇ ਕਾਂਗਰਸ ‘ਚ ਆਏ ਸੀ ਤਾਂ ਮਲੂਕਾ ਨੇ ਕਾਂਗੜ ਦੇ ਬਾਰ-ਬਾਰ ਪਾਰਟੀਆਂ ਬਦਲਣ ਤੇ ਸ਼ਬਦੀ ਹਮਲੇ ਕੀਤੇ ਸੀ। ਮਲੂਕਾ ਦੇ ਸ਼ਬਦੀ ਹਮਲਿਆਂ ਦਾ ਜਵਾਬ ਕਾਂਗੜ ਨੇ ਵੀ ਇੱਕ ਨਿੱਜੀ ਚੈਨਲ ‘ਤੇ ਇੰਟਰਵਿਊ ਦੌਰਾਨ ਦਿੱਤਾ। ਕਾਂਗੜ ਤਿੱਖੇ ਸ਼ਬਦ ਰਾਹੀਂ ਮਲੂਕਾ ਉਪਰ ਹਮਲਾ ਕਰ ਗਏ ਤਾਂ ਇਸਤੋਂ ਖ਼ਫਾ ਹੋਏ ਮਲੂਕਾ ਨੇ ਕਾਨੂੰਨੀ ਨੋਟਿਸ ਜਾਰੀ ਕਰ ਦਿੱਤਾ। ਕਾਂਗੜ ਨੇ ਇਹ ਵੀ ਗੱਲ ਆਖੀ ਸੀ ਕਿ ਮਲੂਕਾ ਭਾਜਪਾ ‘ਚ ਸ਼ਾਮਲ ਹੋਣ ਲਈ 7 ਦਿਨ ਦਿੱਲੀ ਬੈਠੇ ਰਹੇ ਸੀ ਅਤੇ ਕਿਸੇ ਰਾਜ ਦੀ ਗਵਰਨਰੀ ਮੰਗਦੇ ਸੀ। ਮਲੂਕਾ ਦੀ ਵਿੱਦਿਅਕ ਯੋਗਤਾ ਉਪਰ ਸਵਾਲ ਖੜ੍ਹੇ ਕੀਤੇ ਸੀ। ਜਿਸ ਮਗਰੋਂ ਮਲੂਕਾ ਨੇ ਇਹ ਕਦਮ ਚੁੱਕਿਆ।