ਪੰਜਾਬ 'ਚ ਸਟਾਫ਼ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੀ ਸਿਵਲ ਸਰਜਨ ਮੁਅੱਤਲ, ਅਧਿਕਾਰਾਂ ਦੀ ਕੀਤੀ ਦੁਰਵਰਤੋਂ

ਲੰਬੇ ਸਮੇਂ ਤੋਂ ਸਰਕਾਰ ਕੋਲ ਸ਼ਿਕਾਇਤਾਂ ਜਾ ਰਹੀਆਂ ਸੀ ਕਿ ਸਿਵਲ ਸਰਜਨ ਦਾ ਕੰਮ ਕਰਨ ਦਾ ਤਰੀਕਾ ਤੇ ਸਟਾਫ ਪ੍ਰਤੀ ਸਲੀਕਾ ਦੋਵੇਂ ਸਹੀ ਨਹੀਂ ਹਨ। ਜਿਸ ਕਾਰਨ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। 

Courtesy: ਸਿਵਲ ਸਰਜਨ ਡਾ. ਰਿਚਾ ਭਾਟੀਆ ਨੂੰ ਮੁਅੱਤਲ ਕਰ ਦਿੱਤਾ ਗਿਆ

Share:

ਸਿਹਤ ਮਹਿਕਮੇ ਵੱਲੋਂ ਕਪੂਰਥਲਾ ਦੀ ਸਿਵਲ ਸਰਜਨ ਡਾ. ਰੀਚਾ ਭਾਟੀਆ ਨੂੰ ਮੁਅੱਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਿਵਲ ਸਰਜਨ ਕਪੂਰਥਲਾ ਡਾ. ਰੀਚਾ ਭਾਟੀਆ ਵੱਲੋਂ ਸਟਾਫ਼ ਪ੍ਰਤੀ ਅਪਣਾਏ ਜਾ ਰਹੇ ਮਾੜੇ ਅਤੇ ਅੜੀਅਲ ਵਤੀਰੇ ਕਾਰਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਗਿਆ। ਲੰਬੇ ਸਮੇਂ ਤੋਂ ਸਰਕਾਰ ਕੋਲ ਸ਼ਿਕਾਇਤਾਂ ਜਾ ਰਹੀਆਂ ਸੀ ਕਿ ਸਿਵਲ ਸਰਜਨ ਦਾ ਕੰਮ ਕਰਨ ਦਾ ਤਰੀਕਾ ਤੇ ਸਟਾਫ ਪ੍ਰਤੀ ਸਲੀਕਾ ਦੋਵੇਂ ਸਹੀ ਨਹੀਂ ਹਨ। ਜਿਸ ਕਾਰਨ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। 

ਮੁਲਾਜ਼ਮ ਵਿਰੋਧੀ ਕੰਮ ਕੀਤਾ 

ਕਪੂਰਥਲਾ ਦੀ ਸਿਵਲ ਸਰਜਨ ਰਿਚਾ ਭਾਟੀਆ ਅਤੇ ਕਲੈਰੀਕਲ ਸਟਾਫ਼ ’ਚ ਲੰਮੇ ਸਮੇਂ ਤੋਂ ਖਿੱਚੋਤਾਨੀ ਚੱਲ ਰਹੀ ਸੀ। ਸਟਾਫ਼ ਦੇ ਮੈਂਬਰਾਂ ਦਾ ਦੋਸ਼ ਹੈ ਕੀ ਸਿਵਲ ਸਰਜਨ ਵੱਲੋਂ ਉਨ੍ਹਾਂ ਨਾਲ ਤਾਨਾਸ਼ਾਹੀ ਰਵੱਈਆ ਅਪਣਾਇਆ ਜਾਂਦਾ ਸੀ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਸੀ। ਕਲੈਰੀਕਲ ਡਿਪਾਰਟਮੈਂਟ ਵੱਲੋਂ ਇਥੋਂ ਤੱਕ ਦੋਸ਼ ਲਗਾਏ ਗਏ ਕਿ ਉਹਨਾਂ ਵੱਲੋਂ ਆਪਣੀ ਸਰਵਿਸ ਬੁੱਕ ਤੱਕ ਵੀ ਆਪਣੇ ਕੋਲ ਰੱਖੀ ਗਈ ਅਤੇ ਪਿਛਲੇ ਅੱਠ ਮਹੀਨਿਆਂ ਤੋਂ ਉਨਾਂ ਦੀ ਸਰਵਿਸ ਬੁੱਕ ਐਚਆਰਐਮਐਸ 'ਤੇ ਵੀ ਅਪਲੋਡ ਨਹੀਂ ਹੋਈ, ਜਿਸ ਕਰਕੇ 8 ਮਹੀਨੇ ਦੇ ਸਮੇਂ ਦੇ ਦੌਰਾਨ ਕੋਈ ਵੀ ਮੁਲਾਜ਼ਮ ਰਿਟਾਇਰ ਹੁੰਦਾ ਹੈ ਤਾਂ ਉਸਦੀ ਪੇਮੈਂਟ ਤੱਕ ਨਹੀਂ ਹੋ ਰਹੀ। 

ਇਹ ਵੀ ਪੜ੍ਹੋ