ਲੁਧਿਆਣਾ 'ਚ ਚਾਈਨਾ ਡੋਰ ਦਾ ਕਹਿਰ, ਮੋਟਰਸਾਈਕਲ ਸਵਾਰ ਦਾ ਮੂੰਹ ਵੱਢਿਆ, 50 ਟਾਂਕੇ ਲੱਗੇ

ਪਾਬੰਦੀਸ਼ੁਦਾ ਚਾਈਨਾ ਡੋਰ ਦਾ ਇਸਤੇਮਾਲ ਵੀ ਧੜੱਲੇ ਨਾਲ ਕੀਤਾ ਗਿਆ। ਲੁਧਿਆਣਾ ਦੇ ਸਮਰਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ। ਗੁਰਪ੍ਰੀਤ ਸਿੰਘ ਦਾ ਮੂੰਹ ਚਾਈਨਾ ਡੋਰ ਨੇ ਬੁਰੀ ਤਰ੍ਹਾਂ ਕੱਟ ਦਿੱਤਾ ਸੀ। ਉਹ ਤੁਰੰਤ ਇਸ ਨੌਜਵਾਨ ਨੂੰ ਹਸਪਤਾਲ ਲੈ ਗਿਆ।

Courtesy: ਜਖ਼ਮੀ ਗੁਰਪ੍ਰੀਤ ਸਿੰਘ

Share:

ਅੱਜ ਬਸੰਤ ਪੰਚਮੀ ਮੌਕੇ ਜਿੱਥੇ ਸੂਬੇ ਅੰਦਰ ਵੱਡੀ ਗਿਣਤੀ ਚ ਲੋਕਾਂ ਨੇ ਪਤੰਗਬਾਜ਼ੀ ਕੀਤੀ ਓਥੇ ਹੀ ਪਾਬੰਦੀਸ਼ੁਦਾ ਚਾਈਨਾ ਡੋਰ ਦਾ ਇਸਤੇਮਾਲ ਵੀ ਧੜੱਲੇ ਨਾਲ ਕੀਤਾ ਗਿਆ। ਲੁਧਿਆਣਾ ਦੇ ਸਮਰਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਚਾਈਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ।  ਇਸ ਖੂਨੀ ਡੋਰ ਨਾਲ ਇੱਕ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ।  ਨੌਜਵਾਨ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।  ਉੱਥੇ ਉਸਦੇ ਮੂੰਹ 'ਤੇ 40 ਤੋਂ 50 ਟਾਂਕੇ ਲੱਗੇ।  ਜ਼ਖਮੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਢੋਲਣਮਾਜ਼ਰਾ, ਮੋਰਿੰਡਾ ਵਜੋਂ ਹੋਈ।

ਰਾਹਗੀਰ ਨੇ ਬਚਾਈ ਨੌਜਵਾਨ ਦੀ ਜਾਨ

ਖੂਨੀ ਚਾਈਨਾ ਡੋਰ ਦੀ ਲਪੇਟ ਚ ਆਉਣ ਤੋਂ ਬਾਅਦ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ।  ਜਦੋਂ ਉਹ ਚਹਿਲਾਂ ਪਹੁੰਚਿਆ ਤਾਂ ਉਸਦਾ ਚਿਹਰਾ ਚਾਈਨਾ ਡੋਰ ਨਾਲ ਬੁਰੀ ਤਰ੍ਹਾਂ ਕੱਟ ਗਿਆ ਅਤੇ ਉਹ ਡਿੱਗ ਪਿਆ।  ਉੱਥੇ ਖੜ੍ਹਾ ਇੱਕ ਨੌਜਵਾਨ ਉਸਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਦੇ ਚਿਹਰੇ ਉਪਰ ਕਰੀਬ 50 ਟਾਂਕੇ ਲਗਾਏ। ਰਾਹਗੀਰ ਗੋਪੀ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਮੂੰਹ ਚਾਈਨਾ ਡੋਰ ਨੇ ਬੁਰੀ ਤਰ੍ਹਾਂ ਕੱਟ ਦਿੱਤਾ ਸੀ।  ਉਹ ਤੁਰੰਤ ਇਸ ਨੌਜਵਾਨ ਨੂੰ ਹਸਪਤਾਲ ਲੈ ਗਿਆ।  ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦਾ ਚਿਹਰਾ ਬੁਰੀ ਤਰ੍ਹਾਂ ਕੱਟਿਆ ਹੋਇਆ ਸੀ, ਜਿਸ 'ਤੇ 45 ਤੋਂ 50 ਟਾਂਕੇ ਲਗਾਏ ਗਏ।  ਜ਼ਖਮੀ ਵਿਅਕਤੀ ਨੂੰ ਦੇਖਭਾਲ ਹੇਠ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ