ਸਕੂਲਾਂ ਚੋਂ ਬੰਕ ਨਹੀਂ ਮਾਰ ਸਕਣਗੇ ਬੱਚੇ, ਸਰਕਾਰ ਨੇ ਕੱਢੀ ਨਵੀਂ ਸਕੀਮ

ਜੇਕਰ ਕੋਈ ਬੱਚਾ ਸਕੂਲ ਨਹੀਂ ਪਹੁੰਚੇਗਾ ਤਾਂ ਸਿੱਧਾ ਸੁਨੇਹਾ ਮਾਪਿਆਂ ਕੋਲ ਜਾਵੇਗਾ। 19 ਹਜ਼ਾਰ ਸਕੂਲਾਂ 'ਚ ਬਦਲੇਗਾ ਸਿਸਟਮ।

Share:

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਰਕਾਰ ਇੱਕ ਨਵੀਂ ਸਕੀਮ ਕੱਢ ਲਿਆਈ ਹੈ। ਹੁਣ ਸਰਕਾਰੀ ਸਕੂਲਾਂ ਦੇ ਬੱਚੇ ਘਰੋਂ ਸਿੱਧਾ ਸਕੂਲ ਜਾਣਗੇ। ਜੇਕਰ ਕਿਤੇ ਆਸੇ ਪਾਸੇ ਹੋਏ ਤਾਂ ਤੁਰੰਤ ਮਾਪਿਆਂ ਕੋਲ ਸੁਨੇਹਾ ਪਹੁੰਚ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 19 ਹਜ਼ਾਰ ਸਕੂਲਾਂ 'ਚ ਇਹ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਹਾਜ਼ਰੀ ਵਧਣ ਦੀ ਉਮੀਦ ਹੈ, ਉੱਥੇ ਹੀ ਪੜ੍ਹਾਈ ਦਾ ਮਿਆਰ ਹੋਰ ਉੱਚਾ ਚੁੱਕੇ ਜਾਣ ਦੀ ਆਸ ਵੀ ਹੈ। 

ਸਿੱਖਿਆ ਮੰਤਰੀ ਨੇ ਸਾਂਝੀ ਕੀਤੀ ਪੋਸਟ  

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਆਨਲਾਈਨ ਹਾਜ਼ਰੀ ਲੱਗੇਗੀ। ਬਹੁਤ ਜਲਦ ਪੰਜਾਬ ਦੇ ਸਾਰੇ 19 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮਾਪਿਆਂ ਨੂੰ ਐਸਐਮਐਸ ( SMS)  ਪ੍ਰਾਪਤ ਹੋਣਗੇ ਕਿ ਉਹਨਾਂ ਦਾ ਬੱਚਾ ਸਕੂਲ ਚੋਂ ਗੈਰ-ਹਾਜ਼ਰ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ  ਨੇ ਐਕਸ ਹੈਂਡਲ ਰਾਹੀਂ ਪੋਸਟ ਸਾਂਝੀ ਕਰਕੇ  ਦਿੱਤੀ। ਉਨ੍ਹਾਂ ਨੇ ਪੋਸਟ 'ਚ ਲਿਖਿਆ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਜਲਦੀ ਹੀ ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਇੱਕ ਹੋਰ ਮੀਲ ਪੱਥਰ ਹਾਸਲ ਹੋਵੇਗਾ।

 

ਇਹ ਵੀ ਪੜ੍ਹੋ