ਮੁੱਖ ਸਕੱਤਰ ਨੇ ਅੱਠ ਏਡੀਜੀਪੀਜ਼ ਦੀ ਤਰੱਕੀ ’ਤੇ ਲਗਾਈ ਰੋਕ, ਗ੍ਰਹਿ ਵਿਭਾਗ ਨੂੰ ਪੁੱਛਿਆ- ਡੀਜੀਪੀ ਦੀਆਂ ਕਿੰਨੀਆਂ ਅਸਾਮੀਆਂ ਹੋ ਸਕਦੀਆਂ ਹਨ?

ਪੰਜਾਬ ਵਿੱਚ ਪਹਿਲਾਂ ਹੀ 15 ਡੀਜੀਪੀ ਹਨ ਅਤੇ ਜੇਕਰ ਇਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਮਿਲਦੀ ਹੈ ਤਾਂ ਇਹ ਗਿਣਤੀ 23 ਤੱਕ ਪਹੁੰਚ ਜਾਵੇਗੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਪੁਲੀਸ ਵਿੱਚ ਉੱਚ ਪੱਧਰ ’ਤੇ ਬਹੁਤ ਸਾਰੇ ਅਧਿਕਾਰੀ ਹਨ।

Share:

ਪੰਜਾਬ ਨਿਊਜ਼। ਪੰਜਾਬ ਦੇ ਮੁੱਖ ਸਕੱਤਰ ਕੇਪੀ ਸਿਨਹਾ ਨੇ ਅੱਠ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵਜੋਂ ਤਰੱਕੀ ਦੇਣ ਦੀ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਇਸ 'ਤੇ ਕੁਝ ਇਤਰਾਜ਼ ਵੀ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਜਵਾਬ ਦੇਣ ਲਈ ਗ੍ਰਹਿ ਵਿਭਾਗ ਨੇ ਹੁਣ ਫਾਈਲ ਪ੍ਰਸੋਨਲ ਵਿਭਾਗ ਨੂੰ ਭੇਜ ਦਿੱਤੀ ਹੈ। ਪੰਜਾਬ ਵਿੱਚ ਪਹਿਲਾਂ ਹੀ 15 ਡੀਜੀਪੀ ਹਨ ਅਤੇ ਜੇਕਰ ਇਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਮਿਲਦੀ ਹੈ ਤਾਂ ਇਹ ਗਿਣਤੀ 23 ਤੱਕ ਪਹੁੰਚ ਜਾਵੇਗੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਪੁਲੀਸ ਵਿੱਚ ਉੱਚ ਪੱਧਰ ’ਤੇ ਬਹੁਤ ਸਾਰੇ ਅਧਿਕਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਮੁੱਖ ਸਕੱਤਰ ਨੇ ਗ੍ਰਹਿ ਵਿਭਾਗ ਨੂੰ ਕਿਹਾ ਹੈ ਕਿ ਪੰਜਾਬ ਵਿੱਚ ਡੀਜੀਪੀ ਦੀਆਂ ਕਿੰਨੀਆਂ ਅਸਾਮੀਆਂ ਹੋ ਸਕਦੀਆਂ ਹਨ, ਇਸ ਦਾ ਜਵਾਬ ਦਿੱਤਾ ਜਾਵੇ। ਇਸ ਤੋਂ ਬਾਅਦ ਹੀ ਪ੍ਰਸੋਨਲ ਵਿਭਾਗ ਤੋਂ ਜਵਾਬ ਮੰਗਿਆ ਗਿਆ ਹੈ।

1994 ਬੈਚ ਦੇ ਆਈਪੀਐਸ ਅਧਿਕਾਰੀਆਂ ਦੀ ਤਰੱਕੀ ਲਈ ਫਾਈਲ ਮੁੱਖ ਸਕੱਤਰ ਨੂੰ ਭੇਜੀ ਸੀ

ਦੱਸ ਦੇਈਏ ਕਿ ਗ੍ਰਹਿ ਵਿਭਾਗ ਨੇ 1994 ਬੈਚ ਦੇ ਆਈਪੀਐਸ ਅਧਿਕਾਰੀਆਂ ਦੀ ਤਰੱਕੀ ਲਈ ਫਾਈਲ ਮੁੱਖ ਸਕੱਤਰ ਨੂੰ ਭੇਜੀ ਸੀ। ਇਸ ਵਿੱਚ ਡਾ: ਨਰੇਸ਼ ਕੁਮਾਰ, ਰਾਮ ਸਿੰਘ, ਐਸ.ਐਸ ਸ੍ਰੀਵਾਸਤਵ, ਵੀ ਨੀਰਜਾ, ਅਮਰਦੀਪ ਸਿੰਘ ਰਾਏ, ਪਰਵੀਨ ਕੁਮਾਰ ਸਿਨਹਾ, ਬੀ ਚੰਦਰ ਸ਼ੇਖਰ ਅਤੇ ਅਨੀਤਾ ਪੁੰਜ ਸ਼ਾਮਲ ਸਨ। ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸਬੰਧਤ ਅਧਿਕਾਰੀ ਮੁੱਖ ਸਕੱਤਰ ਨੂੰ ਵੀ ਮਿਲ ਚੁੱਕੇ ਹਨ।