ਪਰਾਲੀ ਸਾੜਨ ਦੇ ਮਾਮਲੇ ਵਿੱਚ Maan ਦਾ ਗ੍ਰਹਿ ਜ਼ਿਲ੍ਹਾ ਸਭ ਤੋਂ ਅੱਗੇ

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ 24 ਘੰਟਿਆਂ ਵਿੱਚ ਸੂਬੇ ਦੇ 23 ਜ਼ਿਲਿਆਂ ਵਿੱਚ 1500 ਤੋਂ ਵੀ ਵੱਧ ਪਰਾਲੀ ਸਾੜਨ ਦੇ ਕੇਸ ਆ ਚੁੱਕੇ ਹਨ। ਇਸ ਨਾਲ ਲਗਾਤਾਰ ਚਿੰਤਾ ਵਧਦੀ ਜਾ ਰਹੀ ਹੈ। ਰਿਕਾਰਡ ਦੇ ਮੁਤਾਬਿਕ ਹੁਣ ਤੱਕ ਪਰਾਲੀ ਸਾੜਨ ਦੇ ਲਗਭਗ 21000 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਰੀ […]

Share:

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ 24 ਘੰਟਿਆਂ ਵਿੱਚ ਸੂਬੇ ਦੇ 23 ਜ਼ਿਲਿਆਂ ਵਿੱਚ 1500 ਤੋਂ ਵੀ ਵੱਧ ਪਰਾਲੀ ਸਾੜਨ ਦੇ ਕੇਸ ਆ ਚੁੱਕੇ ਹਨ। ਇਸ ਨਾਲ ਲਗਾਤਾਰ ਚਿੰਤਾ ਵਧਦੀ ਜਾ ਰਹੀ ਹੈ। ਰਿਕਾਰਡ ਦੇ ਮੁਤਾਬਿਕ ਹੁਣ ਤੱਕ ਪਰਾਲੀ ਸਾੜਨ ਦੇ ਲਗਭਗ 21000 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਾਰੀ ਸੂਬੇ ਵਿੱਚ ਪਰਾਲੀ ਨਾ ਸਾੜਨ ਨੂੰ ਲੈ ਕੇ ਜਾਗਰੂਕਤਾ ਮੁਹਿਮ ਵੀ ਸਰਕਾਰ ਵਲੋਂ ਚਲਾਈ ਗਈ, ਪਰ ਫਿਰ ਵੀ ਕਿਸਾਨ ਬਾਜ਼ ਨਹੀਂ ਆਏ। ਇਥੋਂ ਤਕ ਕੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅਗੇ ਮੁੱਖ ਮੰਤਰੀ Bhagwant Mann ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਸੰਗਰੂਰ ਵਿੱਚ ਪਰਾਲੀ ਸਾੜਨ ਦੇ 3604 ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ 24 ਘੰਟਿਆਂ ਵਿੱਚ 397 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਬਰਨਾਲਾ ‘ਚ 147, ਬਠਿੰਡਾ ‘ਚ 129, ਮਾਨਸਾ ‘ਚ 137, ਮੋਗਾ ‘ਚ 97, ਪਟਿਆਲਾ ‘ਚ 68, ਫਰੀਦਕੋਟ ‘ਚ 69, ਫ਼ਿਰੋਜ਼ਪੁਰ ‘ਚ 97 ਮਾਮਲੇ ਸਾਹਮਣੇ ਆਏ ਹਨ।

2021 ਦੇ ਮੁਕਾਬਲੇ ਕੁਝ ਰਾਹਤ ਮਿਲੀ, ਮਾਮਲੇ ਘਟੇ

ਜੇਕਰ ਪਿਛਲੇ ਵਰਿਆਂ ਦੀ ਗੱਲ ਕੀਤੀ ਜਾਵੇ ਤਾਂ ਥੋੜੀ ਰਾਹਤ ਜ਼ਰੂਰ ਮਹਿਸੂਸ ਹੁੰਦੀ ਹੈ। ਸਾਲ 2021 ਵਿੱਚ 7 ਨਵੰਬਰ ਦੇ ਇੱਕ ਹੀ ਦਿਨ ਪਰਾਲੀ ਸਾੜਨ ਦੇ 5199 ਮਾਮਲੇ ਸਾਹਮਣੇ ਆਏ ਸਨ ਅਤੇ 2022 ਵਿੱਚ, 2487 ਮਾਮਲੇ ਸਾਹਮਣੇ ਆਏ ਸਨ। ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 20978 ਹੋ ਗਈ ਹੈ। ਜੇਕਰ ਸਾਲ 2021 ਦੀ ਗੱਲ ਕਰੀਏ ਤਾਂ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 37933 ਮਾਮਲੇ ਸਾਹਮਣੇ ਆਏ ਹਨ ਅਤੇ ਸਾਲ 2022 ਵਿੱਚ 32734 ਮਾਮਲੇ ਸਾਹਮਣੇ ਆਏ ਹਨ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਨੁਸਾਰ ਸੂਬੇ ਦੇ ਕਰੀਬ 17 ਫੀਸਦੀ ਰਕਬੇ ‘ਤੇ ਝੋਨੇ ਦੀ ਕਟਾਈ ਹੋਣੀ ਬਾਕੀ ਹੈ। ਇਨ੍ਹਾਂ ਵਿੱਚ ਮੁਕਤਸਰ ਅਤੇ ਸੰਗਰੂਰ ਜ਼ਿਲ੍ਹੇ ਸ਼ਾਮਲ ਹਨ। ਵਾਢੀ ਦਾ ਕੰਮ ਦੀਵਾਲੀ ਤੱਕ ਪੂਰਾ ਹੋਣ ਦੀ ਉਮੀਦ ਹੈ।

ਬਠਿੰਡਾ ਦਾ ਏਕਿਊਆਈ ਸਭ ਤੋਂ ਮਾੜਾ, ਗੋਬਿੰਦਗੜ੍ਹ ਚ ਵੀ ਹਾਲਾਤ ਖਰਾਬ

ਪਰਾਲੀ ਸਾੜਨ ਕਾਰਨ ਮੰਗਲਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮਾੜੀ ਸ਼੍ਰੇਣੀ ਵਿੱਚ ਰਿਹਾ। ਖਾਸ ਤੌਰ ‘ਤੇ ਬਠਿੰਡਾ ਦਾ ਏਕਿਊਆਈ 343, ਮੰਡੀ ਗੋਬਿੰਦਗੜ੍ਹ ਦਾ 299, ਜਲੰਧਰ ਦਾ 252, ਪਟਿਆਲਾ ਦਾ 250, ਲੁਧਿਆਣਾ ਦਾ 239, ਖੰਨਾ ਦਾ 203, ਅੰਮ੍ਰਿਤਸਰ ਦਾ 205 ਸੀ।