ਮੁੱਖ ਮੰਤਰੀ ਮਾਨ ਅੱਜ ਪਟਿਆਲਾ ਵਿੱਚ ਲਹਿਰਾਉਣਗੇ ਤਿਰੰਗਾ, ਅਟਾਰੀ ਸਰਹੱਦ 'ਤੇ 35 ਹਜ਼ਾਰ ਲੋਕ ਦੇਖਣਗੇ ਪਰੇਡ

ਹਰਪਾਲ ਚੀਮਾ ਸੰਗਰੂਰ, ਅਮਨ ਅਰੋੜਾ ਜਲੰਧਰ, ਡਾ. ਬਲਜੀਤ ਕੌਰ ਬਰਨਾਲਾ, ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ, ਡਾ. ਬਲਬੀਰ ਸਿੰਘ ਮੋਗਾ, ਹਰਦੀਪ ਸਿੰਘ ਮੁੰਡੀਆਂ ਬਠਿੰਡਾ, ਲਾਲ ਚੰਦ ਸ੍ਰੀ ਮੁਕਤਸਰ ਸਾਹਿਬ, ਲਾਲਜੀਤ ਸਿੰਘ ਭੁੱਲਰ ਫਾਜ਼ਿਲਕਾ, ਹਰਜੋਤ ਬੈਂਸ ਹੁਸ਼ਿਆਰਪੁਰ ਵਿੱਚ ਤਿਰੰਗਾ ਲਹਿਰਾਉਣਗੇ। ਇਸੇ ਤਰ੍ਹਾ ਫਿਰੋਜ਼ਪੁਰ ਵਿੱਚ ਹਰਭਜਨ ਸਿੰਘ, ਅੰਮ੍ਰਿਤਸਰ ਵਿੱਚ ਤਰੁਣਪ੍ਰੀਤ ਸੌਂਧ, ਮਲੇਰਕੋਟਲਾ ਵਿੱਚ ਡਾ. ਰਵਜੋਤ ਸਿੰਘ, ਤਰਨਤਾਰਨ ਵਿੱਚ ਗੁਰਮੀਤ ਸਿੰਘ ਖੁੱਡੀਆਂ ਅਤੇ ਐੱਸਬੀਐੱਸ ਨਗਰ ਵਿੱਚ ਮਹਿੰਦਰ ਭਗਤ ਤਿਰੰਗਾ ਝੰਡਾ ਲਹਿਰਾਉਣਗੇ।

Share:

ਪੰਜਾਬ ਨਿਊਜ਼। ਪੂਰਾ ਦੇਸ਼ ਅੱਜ 76ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੰਜਾਬ ਵਿੱਚ, ਰਾਜਪਾਲ ਗੁਲਾਬ ਚੰਦ ਕਟਾਰੀਆ ਲੁਧਿਆਣਾ ਵਿੱਚ ਤਿਰੰਗਾ ਲਹਿਰਾਉਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਵਿੱਚ ਤਿਰੰਗਾ ਲਹਿਰਾਉਣਗੇ। ਇਸ ਦੌਰਾਨ ਪੰਜਾਬ ਦੇ 19 ਪੁਲਿਸ ਅਧਿਕਾਰੀਆਂ ਨੂੰ ਸੀਐਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਨਾਵਾਂ ਦਾ ਐਲਾਨ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ। ਬੀਐੱਸਐੱਫ ਵੱਲੋਂ ਵੀ ਅਟਾਰੀ ਸਰਹੱਦ ਤੇ ਗਣਤੰਤਰ ਦਿਵਸ ਮਨਾਇਆ ਜਾਵੇਗਾ। ਅਟਾਰੀ ਸਰਹੱਦ ਤੇ 35 ਹਜ਼ਾਰ ਦੇ ਕਰੀਲ ਕੋਲ ਪਰੇਡ ਦੇਖਣਗੇ।

ਇੰਨਾਂ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

ਰਾਜਪਾਲ ਨੇ ਜੈਜੋਂ ਪੁਲਿਸ ਚੌਕੀ, ਹੁਸ਼ਿਆਰਪੁਰ ਦੇ ਚਾਰ ਅਧਿਕਾਰੀਆਂ, ਏਐਸਆਈ ਮੰਨਾ ਸਿੰਘ, ਏਐਸਆਈ ਰਾਜਿੰਦਰ ਸਿੰਘ, ਲੇਡੀ ਸੀਨੀਅਰ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਪੰਜਾਬ ਹੋਮ ਗਾਰਡ ਗੁਰਦੀਪ ਸਿੰਘ ਨੂੰ "ਮੁੱਖ ਮੰਤਰੀ ਰਕਸ਼ਕ ਮੈਡਲ" ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਅਧਿਕਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਦੀਪਕ ਕੁਮਾਰ ਦੀ ਜਾਨ ਬਚਾਈ, ਜੋ 11 ਅਗਸਤ 2024 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜੈਜੋਂ ਖੱਡ ਨਦੀ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਇਨੋਵਾ ਕਾਰ ਵਿੱਚ ਫਸ ਗਿਆ ਸੀ ਜੋ ਪਲਟ ਗਈ ਸੀ। ਇਸੇ ਤਰ੍ਹਾਂ ਸੀਆਈਡੀ ਯੂਨਿਟ ਲੁਧਿਆਣਾ ਦੇ ਸੀਨੀਅਰ ਕਾਂਸਟੇਬਲ ਗੁਰਪ੍ਰੀਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। 29 ਅਗਸਤ, 2024 ਨੂੰ, ਉਸਨੇ ਇੱਕ ਆਦਮੀ ਦੀ ਜਾਨ ਸਰਹਿੰਦ ਨਹਿਰ ਵਿੱਚੋਂ ਕੱਢ ਕੇ ਬਚਾਈ ਜਦੋਂ ਉਸਨੇ ਆਪਣੀ ਨਵ-ਵਿਆਹੀ ਪਤਨੀ ਨਾਲ ਝਗੜੇ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਕੁਲਤਾਰ ਸਿੰਘ ਸੰਧਾਵਾ ਫਰੀਦਕੋਟ ਵਿੱਚ ਤਿਰੰਗਾ ਲਹਿਰਾਉਣਗੇ

ਕੱਲ੍ਹ, ਮੁੱਖ ਮੰਤਰੀ ਭਗਵੰਤ ਮਾਨ ਦੇ ਰੁਝੇਵਿਆਂ ਕਾਰਨ, ਝੰਡਾ ਲਹਿਰਾਉਣ ਦੇ ਪ੍ਰੋਗਰਾਮ ਵਿੱਚ ਅਚਾਨਕ ਬਦਲਾਅ ਕੀਤਾ ਗਿਆ। ਜਿਸ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿੱਚ ਝੰਡਾ ਲਹਿਰਾ ਰਹੇ ਹਨ। ਸਪੀਕਰ ਕੁਲਤਾਰ ਸਿੰਘ ਸੰਧਵਾਂ ਫਰੀਦਕੋਟ ਵਿੱਚ ਤਿਰੰਗਾ ਲਹਿਰਾਉਣਗੇ ਜਦੋਂ ਕਿ ਕੈਬਨਿਟ ਮੰਤਰੀ ਬਰਿੰਦਰ ਗੋਇਲ, ਜਿਨ੍ਹਾਂ ਨੇ ਪਟਿਆਲਾ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਾ ਸੀ, ਹੁਣ ਮੋਹਾਲੀ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ