NRI ਭਾਈਚਾਰੇ ਲਈ ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਜਾਣੋ ਪੂਰਾ ਮਾਮਲਾ 

ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਵੈਬਸਾਈਟ ਲਾਂਚ ਕੀਤੀ। ਹੁਣ NRI ਭਾਈਚਾਰਾ ਇਸ ਵੈਬਸਾਈਟ ਦੇ ਜਰੀਏ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕੇਗਾ। ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਵਿਦੇਸ਼ ਵਿੱਚ ਬੈਠੇ ਕਿਸੇ ਵੀ ਪ੍ਰਵਾਸੀ ਭਾਰਤੀ ਨੇ ਆਪਣੀ ਸ਼ਿਕਾਇਤ ਦੇਣੀ ਹੋਵੇ ਤਾਂ ਵੈਬਸਾਈਟ nri.punjab.gov.in 'ਤੇ ਸੰਪਰਕ ਕਰ ਸਕਦਾ ਹੈ। 

Courtesy: JBT

Share:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪਹੁੰਚੇ। ਮਾਨ ਨੇ NRI ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਚਲੱਦੇ ਵੱਡਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਪੰਜਾਬ ਵਿੱਚ 3 ਫਰਵਰੀ ਤੋਂ NRI ਮੀਟ ਕਰਵਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਵੈਬਸਾਈਟ ਲਾਂਚ ਕੀਤੀ। ਹੁਣ NRI ਭਾਈਚਾਰਾ ਇਸ ਵੈਬਸਾਈਟ ਦੇ ਜਰੀਏ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕੇਗਾ। ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਵਿਦੇਸ਼ ਵਿੱਚ ਬੈਠੇ ਕਿਸੇ ਵੀ ਪ੍ਰਵਾਸੀ ਭਾਰਤੀ ਨੇ ਆਪਣੀ ਸ਼ਿਕਾਇਤ ਦੇਣੀ ਹੋਵੇ ਤਾਂ ਵੈਬਸਾਈਟ nri.punjab.gov.in 'ਤੇ ਸੰਪਰਕ ਕਰ ਸਕਦਾ ਹੈ। ਮੀਟਿੰਗ ਦੇ ਦੌਰਾਨ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਉਨ੍ਹਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ, ਜੋ ਉਨ੍ਹਾਂ ਨੇ ਕਦੇ ਨਹੀਂ ਦੇਖੇ। ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਹੂਲਤ ਦੇਣ ਲਈ ਰਾਸ਼ਟਰੀ ਹਵਾਈ ਅੱਡੇ 'ਤੇ ਪੰਜਾਬ ਸਹਾਇਤਾ ਕੇਂਦਰ ਖੋਲ੍ਹੇ ਜਾ ਰਹੇ ਹਨ।

ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਨਾਲ ਮੀਟਿੰਗ ਕਰਕੇ ਮੰਗਿਆ ਰਿਪੋਰਟ ਕਾਰਡ

ਇਸ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਨੇ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ। ਮੁੱਖ ਮੰਤਰੀ ਵਲੋਂ ਲੁਧਿਆਣਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਵੀ ਵਿਧਾਇਕਾਂ ਤੋਂ ਮੰਗੀ ਗਈ। ਉਨ੍ਹਾਂ ਵਿਧਾਇਕਾਂ ਦੇ ਰਿਪੋਰਟ ਕਾਰਡ ਵੀ ਚੈਕ ਕੀਤੇ। ਕਿਹੜੇ-ਕਿਹੜੇ ਵਿਧਾਇਕ ਨੇ ਆਪਣੇ ਹਲਕੇ ਵਿੱਚ ਕਿਹੜੇ-ਕਿਹੜੇ ਵਿਕਾਸ ਕਾਰਜ ਕਰਵਾਏ ਹਨ, ਇਸ ਬਾਰੇ ਵੀ ਜਾਣਕਾਰੀ ਮੰਗੀ। ਨਿਗਮ ਚੋਣਾਂ ਜਿੱਤਣ ਲਈ ਜ਼ਿਲ੍ਹੇ ਦੀ ‘ਆਪ’ ਲੀਡਰਸ਼ਿਪ ਵੱਲੋਂ ਕੀ ਰਣਨੀਤੀ ਬਣਾਈ ਗਈ ਹੈ। ਇਸ ਬਾਰੇ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ