ਸੁਖਬੀਰ ਬਾਦਲ ਦੀ ਧੀ ਦੇ ਵਿਆਹ 'ਤੇ ਪਹਿਲੀ ਵਾਰ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਜਾਣੋ ਕੀ ਕਿਹਾ

ਉਨ੍ਹਾਂ  ਸੁਖਬੀਰ- ਜਾਖੜ ਦੇ ਹਾਸੇ ਮਜ਼ਾਕ ਨੂੰ ਬੇਸ਼ਰਮੀ ਦੱਸਦੇ ਹੋਏ ਕਿਹਾ ਕਿ  ਲੋਕ ਮਰਨ ਵਰਤ ’ਤੇ ਬੈਠੇ ਹਨ ਇਹ ਮਜ਼ੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਮੈਨੂੰ ਵਿਆਹਾਂ ’ਚ ਵੀ ਬੁਲਾਉਂਦੇ ਨਹੀਂ...

Courtesy: ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ

Share:

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਬਾਦਲ ਦੇ ਵਿਆਹ ਸਮਾਗਮਾਂ ਦੌਰਾਨ ਲਗਭਗ ਹਰ ਸਿਆਸੀ ਪਾਰਟੀ ਦੇ ਸਿਰਕੱਢ ਆਗੂ ਦਿਖਾਈ ਦਿੱਤੇ। ਇਸ ਦੌਰਾਨ ਸਾਰੇ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕਰਦੇ ਤੇ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਵੀ ਦਿਖੇ। ਇਹਨਾਂ ਤਸਵੀਰਾਂ ਤੋਂ ਬਾਅਦ ਸੂਬੇ ਦੀ ਸਿਆਸੀ ਬਿਆਨਬਾਜ਼ੀ ਨੇ ਵੀ ਰਫ਼ਤਾਰ ਫੜੀ। ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਹਨਾਂ ਦੀ ਸਰਕਾਰ ਦਾ ਕੋਈ ਵੱਡਾ ਚਿਹਰਾ ਇਹਨਾਂ ਸਮਾਗਮਾਂ 'ਚ ਦਿਖਾਈ ਨਹੀਂ ਦਿੱਤਾ ਤੇ ਨਾ ਹੀ ਇਸ ਉਪਰ ਭਗਵੰਤ ਮਾਨ ਦਾ ਕੋਈ ਬਿਆਨ ਆਇਆ ਹੈ। ਇਸ ਚੁੱਪੀ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਤੋੜ ਦਿੱਤਾ। 

ਲੋਕ ਮਰਨ ਵਰਤ 'ਤੇ ਹਨ, ਇਹ ਮਜ਼ੇ ਕਰ ਰਹੇ....

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ’ਤੇ ਨਿਸ਼ਾਨਾ ਵੰਨ੍ਹਿਆ। ਉਨ੍ਹਾਂ  ਸੁਖਬੀਰ- ਜਾਖੜ ਦੇ ਹਾਸੇ ਮਜ਼ਾਕ ਨੂੰ ਬੇਸ਼ਰਮੀ ਦੱਸਦੇ ਹੋਏ ਕਿਹਾ ਕਿ  ਲੋਕ ਮਰਨ ਵਰਤ ’ਤੇ ਬੈਠੇ ਹਨ ਇਹ ਮਜ਼ੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਮੈਨੂੰ ਵਿਆਹਾਂ ’ਚ ਵੀ ਬੁਲਾਉਂਦੇ ਨਹੀਂ। ਜੇ ਬੁਲਾ ਵੀ ਲੈਂਦੇ ਤਾਂ ਮੈਂ ਜਾਣਾ ਨਹੀਂ ਸੀ। ਇਹ ਲੋਕ ਸਿਆਸਤ ਕਰਕੇ ਆਮ ਲੋਕਾਂ ਨੂੰ ਲੜਾਉਂਦੇ ਹਨ ਤੇ ਅੰਦਰੋਂ ਇੱਕ ਦੂਜੇ ਨਾਲ ਮਿਲਵਰਤਨ ਰੱਖਦੇ ਹਨ। ਸੂਬੇ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ। ਇਸਦੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਉਹ ਕਿਸੇ ਦੇ ਨਿੱਜੀ ਸਮਾਗਮ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਪ੍ਰੰਤੂ ਘੱਟੋ ਘੱਟ ਇੰਨੀ ਸ਼ਰਮ ਤਾਂ ਰੱਖ ਲੈਣੀ ਚਾਹੀਦੀ ਸੀ ਕਿ ਕਿਸ ਤਰ੍ਹਾਂ ਸੁਖਬੀਰ ਬਾਦਲ ਸ਼ਰੇਆਮ ਵਿਆਹ ਸਮਾਗਮ ਦੌਰਾਨ ਇਹ ਕਹਿ ਰਹੇ ਹਨ ਕਿ ਜਾਖੜ ਨੂੰ ਡੈਪੂਟੇਸ਼ਨ 'ਤੇ ਭੇਜਿਆ ਹੋਇਆ ਹੈ। 

50802 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ 

ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਵਿਰੋਧੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਿਹੜੇ ਕਹਿੰਦੇ ਸੀ ਨੌਕਰੀਆਂ ਕਿਥੇ ਮਿਲੀਆਂ, ਉਹ ਅੱਜ ਇਥੇ ਆ ਕੇ ਵੇਖਣ ਲੈਣ।  ਉਨ੍ਹਾਂ ਕਿਹਾ ਕਿ ਅਸੀਂ 50,802 ਨੌਜਵਾਨਾਂ ਨੂੰ  ਨੌਕਰੀਆਂ ਦਿੱਤੀਆਂ ਹਨ ਅਤੇ ਸਾਰੀਆਂ ਕਾਨੂੰਨੀ ਅੜਚਨਾਂ ਦੂਰ ਕਰ ਕੇ ਨੌਕਰੀਆਂ ਦੇ ਰਹੇ ਹਾਂ। ਅਸੀਂ  497 ਨੌਜਵਾਨਾਂ ਨਵ ਨਿਯੁਕਤ ਨੂੰ ਦਿੱਤੇ ਨਿਯੁਕਤੀ ਪੱਤਰ ਵੰਡ ਰਹੇ ਹਾਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ  ਅਸੀਂ 5 ਵਿਭਾਗਾਂ ’ਚ ਵੱਖ-ਵੱਖ ਨੌਕਰੀਆਂ ਦਿੱਤੀਆਂ ਹਨ। ਅੱਜ ਚੰਡੀਗੜ੍ਹ ਮੁੱਖ ਮੰਤਰੀ ਭਗਵੰਤ ਮਾਨ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਪਹੁੰਚੇ। ਇਸ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਸੀਐਮ ਮਾਨ ਦੇ ਨਾਲ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਅਤੇ ਹਰਜੋਤ ਬੈਂਸ ਵੀ ਸਨ।

ਅੱਗੇ ਵੀ ਜਾਰੀ ਰਹੇਗਾ ਮਿਸ਼ਨ ਰੁਜ਼ਗਾਰ 

ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ‘ਚ 497 ਨਵ-ਨਿਯੁਕਤ ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ। ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਭਗਵੰਤ ਮਾਨ ਨੇ ਕਿਹਾ ਕਿ ਅੱਜ ਵਾਲੀਆਂ ਮਿਲਾ ਕੇ ਹੁਣ ਤੱਕ 50,892 ਨੌਜਵਾਨਾਂ ਨੂੰ ਬਿਨਾਂ ਰਿਸ਼ਵਤ ਅਤੇ ਬਿਨਾਂ ਸਿਫਾਰਿਸ਼ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ।ਪੰਜਾਬ ਦੇ ਮਿਹਨਤੀ ਨੌਜਵਾਨਾਂ ਦੇ ਸੁਪਨੇ ਸਾਕਾਰ ਹੋ ਰਹੇ ਨੇ। ਇੱਥੇ ਹੀ ਨੌਜਵਾਨਾਂ ਨੂੰ ਕੰਮ ਦੇ ਰਹੇ ਹਾਂ ਅਤੇ ਸਰਕਾਰ ਦੇ ਪਰਿਵਾਰ ਦੇ ਮੈਂਬਰ ਬਣਾ ਰਹੇ ਹਾਂ। ਪਿਛਲੇ ਸਾਲ ਵਾਂਗ ਇਸ ਸਾਲ ਵੀ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦੇਵਾਂਗੇ। ਮਿਸ਼ਨ ਰੁਜ਼ਗਾਰ ਦਾ ਇਹ ਸਿਲਸਿਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ